04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

‘ ਮਿਸ਼ਨ ਕਲੀਨ ਪੰਜਾਬ’ ਤਹਿਤ ਸ਼ਹਿਰ ਵਾਸੀ ਪੂਰਨ ਸਹਿਯੋਗ ਕਰਨ-ਵਿਧਾਇਕ ਰਾਜਾ ਗਿੱਲ

ਗੜ੍ਹਦੀਵਾਲਾ, 3 ਸਤੰਬਰ (ਚੱਗਰ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਪੰਜਾਬ ਅੰਦਰ ਚਲਾਈ ਗਈ ’ਮਿਸ਼ਨ ਕਲੀਨ ਪੰਜਾਬ ਮੁਹਿੰਮ’ ਤਹਿਤ ਹਲਕਾ ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਨੇ ਗੜ੍ਹਦੀਵਾਲਾ ਵਿਖੇ ਸਫ਼ਾਈ ਅਭਿਆਨ ਦਾ ਜਾਇਜ਼ਾ ਲੈਣ ਉਪਰੰਤ ਸ਼ਹਿਰ ਵਾਸੀਆਂ ਤੇ ਸ਼ਹਿਰ ਦੇ ਰੈਸਟੋਰੈਂਟ ਮਾਲਕਾਂ, ਫਰੂਟ ਤੇ ਸਬਜ਼ੀ ਦੀਆਂ ਰੇਹੜੀਆਂ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਫ਼ਾਲਤੂ ਤੇ ਖ਼ਰਾਬ ਵਸਤੂਆਂ ਉਂਝ ਹੀ ਸੁੱਟ ਕੇ ਸ਼ਹਿਰ ਵਿਚ ਗੰਦਗੀ ਨਾ ਫੈਲਾਉਣ ਸਗੋਂ ਨਗਰ ਕੌਂਸਲ ਵੱਲੋਂ ਥਾਂ-ਥਾਂ ’ਤੇ ਰੱਖੇ ਕੂੜਾਦਾਨ ਵਿਚ ਹੀ ਕੂੜਾ ਵਗ਼ੈਰਾ ਸੁੱਟਣ। ਇਸ ਸੰਬੰਧੀ ਉਨ੍ਹਾਂ ਮੇਨ ਰੋਡ, ਮੇਨ ਬਾਜ਼ਾਰ, ਖ਼ਾਲਸਾ ਕਾਲਜ ਤੇ ਖ਼ਾਲਸਾ ਸਕੂਲ ਦੇ ਨਜ਼ਦੀਕ ਆਦਿ ਸਥਾਨਾਂ ’ਤੇ ਸਫ਼ਾਈ ਕਰਮਚਾਰੀਆਂ ਨਾਲ ਮਿਲ ਕੇ ਸਫ਼ਾਈ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਗੜ੍ਹਦੀਵਾਲਾ, 3 ਸਤੰਬਰ (ਚੱਗਰ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਪੰਜਾਬ ਅੰਦਰ ਚਲਾਈ ਗਈ ’ਮਿਸ਼ਨ ਕਲੀਨ ਪੰਜਾਬ ਮੁਹਿੰਮ’ ਤਹਿਤ ਹਲਕਾ ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਨੇ ਗੜ੍ਹਦੀਵਾਲਾ ਵਿਖੇ ਸਫ਼ਾਈ ਅਭਿਆਨ ਦਾ ਜਾਇਜ਼ਾ ਲੈਣ ਉਪਰੰਤ ਸ਼ਹਿਰ ਵਾਸੀਆਂ ਤੇ ਸ਼ਹਿਰ ਦੇ ਰੈਸਟੋਰੈਂਟ ਮਾਲਕਾਂ, ਫਰੂਟ ਤੇ ਸਬਜ਼ੀ ਦੀਆਂ ਰੇਹੜੀਆਂ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਫ਼ਾਲਤੂ ਤੇ ਖ਼ਰਾਬ ਵਸਤੂਆਂ ਉਂਝ ਹੀ ਸੁੱਟ ਕੇ ਸ਼ਹਿਰ ਵਿਚ ਗੰਦਗੀ ਨਾ ਫੈਲਾਉਣ ਸਗੋਂ ਨਗਰ ਕੌਂਸਲ ਵੱਲੋਂ ਥਾਂ-ਥਾਂ ’ਤੇ ਰੱਖੇ ਕੂੜਾਦਾਨ ਵਿਚ ਹੀ ਕੂੜਾ ਵਗ਼ੈਰਾ ਸੁੱਟਣ। ਇਸ ਸੰਬੰਧੀ ਉਨ੍ਹਾਂ ਮੇਨ ਰੋਡ, ਮੇਨ ਬਾਜ਼ਾਰ, ਖ਼ਾਲਸਾ ਕਾਲਜ ਤੇ ਖ਼ਾਲਸਾ ਸਕੂਲ ਦੇ ਨਜ਼ਦੀਕ ਆਦਿ ਸਥਾਨਾਂ ’ਤੇ ਸਫ਼ਾਈ ਕਰਮਚਾਰੀਆਂ ਨਾਲ ਮਿਲ ਕੇ ਸਫ਼ਾਈ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਟਾਂਡਾ ਦੇ ਚੇਅਰਮੈਨ ਚੌਧਰੀ ਰਾਜਵਿੰਦਰ ਸਿੰਘ ਰਾਜਾ, ਈ. ਓ. ਨਗਰ ਕੌਂਸਲ ਵਿਜੇ ਕੁਮਾਰ, ਚੌਧਰੀ ਪਰਮਜੀਤ ਕੌਰ ਸਹੋਤਾ, ਮਾ. ਰਸ਼ਪਾਲ ਸਿੰਘ ਸਹੋਤਾ, ਦਿਸ਼ਾਂਤ ਬਹਿਲ, ਸ਼ੈਂਕੀ ਕਲਿਆਣ, ਮੋਨੀਕਾ, ਸੋਨੀਕਾ ਕੌਡਲ, (ਸਾਰੇ ਨਗਰ ਕੌਂਸਲ ਮੈਂਬਰ), ਰਾਜੂ ਗੁਪਤਾ, ਜਤਿੰਦਰ ਕੁਮਾਰ, ਸੰਦੇਸ਼ ਕੁਮਾਰ ਟੋਨੀ, ਵਿਵੇਕ ਗੁਪਤਾ, ਬੰਟੀ ਉੱਪਲ, ਲਖਵੀਰ ਸਿੰਘ ਲੱਕੀ ਅਤੇ ਗੜ੍ਹਦੀਵਾਲਾ ਸ਼ਹਿਰ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਦਸੂਹਾ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸੰਬੰਧੀ ਠੱਕਰਵਾਲ ’ਚ ਕਲਸ਼ ਯਾਤਰਾ ਕੱਢੀ
Ad Position 24