04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਬੀ.ਏ. ਅਤੇ ਬੀ. ਕਾਮ. ਸਮੈਸਟਰ ਚੌਥੇ ਦਾ ਨਤੀਜਾ ਸ਼ਾਨਦਾਰ ਰਿਹਾ

ਕੋਟਫ਼ਤੂਹੀ, 3 ਸਤੰਬਰ (ਅਵਤਾਰ ਸਿੰਘ ਅਟਵਾਲ)- ਪਿੰਡ ਚੇਲਾ ਮੁਖਸਸ਼ੂਸਪੁਰ ਦੇ ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੋਮੈਨ ਦਾ ਬੀ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਕੋਟਫ਼ਤੂਹੀ, 3 ਸਤੰਬਰ (ਅਵਤਾਰ ਸਿੰਘ ਅਟਵਾਲ)- ਪਿੰਡ ਚੇਲਾ ਮੁਖਸਸ਼ੂਸਪੁਰ ਦੇ ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੋਮੈਨ ਦਾ ਬੀ.ਏ. ਅਤੇ ਬੀ.ਕਾਮ ਸਮੈਸਟਰ ਚੌਥੇ ਦਾ ਨਤੀਜਾ ਸ਼ਾਨਦਾਰ ਰਿਹਾ, ਕਾਲਜ ਪ੍ਰਬੰਧਕ ਕਮੇਟੀ ਪ੍ਰਧਾਨ ਕੁਲਜੀਤ ਸਿੰਘ ਪਰਮਾਰ ਦੀ ਅਗਵਾਈ ਹੇਠ ਚਲਾਏ ਜਾ ਰਹੇ ਇਸ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਸਰੂਪ ਰਾਣੀ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਗਏ ਬੀ. ਏ. ਸਮੈਸਟਰ ਚੌਥੇ ਦੇ ਨਤੀਜੇ ਵਿਚੋਂ ਕਾਲਜ ਦੀ ਵਿਦਿਆਰਥਣ ਮਹਿਕ ਸ਼ਰਮਾ ਨੇ 7.83 ਐੱਸ. ਜੀ. ਪੀ. ਏ ਹਾਸਲ ਕਰ ਕੇ ਪਹਿਲਾ, ਸਿਮਰਨ ਨੇ 7.75 ਐੱਸ. ਜੀ. ਪੀ. ਏ ਹਾਸਲ ਕਰ ਕੇ ਦੂਸਰਾ, ਭਾਰਤੀ ਸ਼ਰਮਾ ਅਤੇ ਸੁਮਨ ਪ੍ਰੀਤ ਨੇ 7.67 ਐੱਸ. ਜੀ. ਪੀ. ਏ ਪ੍ਰਾਪਤ ਕਰ ਕੇ ਸਾਂਝੇ ਤੌਰ ਤੇ ਤੀਸਰਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਬੀ. ਕਾਮ ਸਮੈਸਟਰ ਚੌਥੇ ਵਿਚੋਂ ਜਸਮਨ ਗਿੱਲ ਨੇ 7.67 ਐੱਸ. ਜੀ. ਪੀ. ਏ ਹਾਸਲ ਕਰ ਕੇ ਪਹਿਲਾ, ਅਲੀਸ਼ਾ ਭਾਟੀਆ ਨੇ 7.50 ਐੱਸ. ਜੀ. ਪੀ. ਏ ਹਾਸਲ ਕਰਕੇ ਦੂਸਰਾ ਅਤੇ ਜਸ਼ਨਦੀਪ ਕੌਰ ਨੇ 7.33 ਐੱਸ. ਜੀ. ਪੀ. ਏ ਹਾਸਲ ਕਰ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਤੇ ਕਾਰਜਕਾਰੀ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੱਤੀ ।
Ad Position 22
No active advertisement
ਪਿਛਲੀ ਖ਼ਬਰ ਕਸਬਾ ਭੰਗਾਲਾ ਦੇ ਆਸ-ਪਾਸ ਲੁੱਟਾਂ ਖੋਹਾਂ ਤੇ ਚੋਰੀਆਂ ਸਿਲਸਿਲਾ ਲਗਾਤਾਰ ਜਾਰੀ-ਸ਼ੰਭੂ ਭਾਰਤੀ ਅਗਲੀ ਖ਼ਬਰ ਡੀ. ਏ. ਵੀ. ਕਾਲਜ ਦਸੂਹਾ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ
Ad Position 24