ਕੌਮੀ ਨੇਤਰਦਾਨ ਪੱਖਵਾੜੇ ਤਹਿਤ ਏਕਤਾ ਨਗਰ ’ਚ ਜਾਗਰੂਕਤਾ ਕੈਂਪ ਲਗਾਇਆ
ਹੁਸ਼ਿਆਰਪੁਰ, 3 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰੋਟਰੀ ਆਈ ਬੈਂਕ ਤੇ ਕੌਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਦੇ ਸਹਿਯੋਗ ਨਾਲ 41ਵੇਂ ਰਾਸ਼ਟਰੀ ਨੇਤਰਦਾਨ ਪਖਵਾੜੇ ਤਹਿਤ ਭਗਵਾਨ ਪਰਸ਼ੁਰਾਮ ਮੰਦਰ (ਬ੍ਰਾਹਮਣ ਸਭਾ), ਏਕਤਾ ਨਗਰ ਵਿਖੇ ਨੇਤਰਦਾਨ ਜਾਗਰੂਕਤਾ ਕੈਂਪ ਲਗਾਇਆ। ਇਹ ਕੈਂਪ ਵਿਦਿਆਰਥਣਾਂ ਜੈਸਮੀਨ ਸੈਣੀ, ਮਨਪ੍ਰੀਤ ਭੁੱਲਰ, ਦਿਵਿਆ ਜੋਸ਼ੀ, ਪ੍ਰਭਲੀਨ ਕੌਰ, ਹਰਸਿਮਰਤ ਕੌਰ ਤੇ ਹਰਸ਼ਵੀਰ ਜੌਹਲ ਵਲੋਂ ਪ੍ਰਧਾਨ ਜੇ.
ਹੁਸ਼ਿਆਰਪੁਰ, 3 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰੋਟਰੀ ਆਈ ਬੈਂਕ ਤੇ ਕੌਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਦੇ ਸਹਿਯੋਗ ਨਾਲ 41ਵੇਂ ਰਾਸ਼ਟਰੀ ਨੇਤਰਦਾਨ ਪਖਵਾੜੇ ਤਹਿਤ ਭਗਵਾਨ ਪਰਸ਼ੁਰਾਮ ਮੰਦਰ (ਬ੍ਰਾਹਮਣ ਸਭਾ), ਏਕਤਾ ਨਗਰ ਵਿਖੇ ਨੇਤਰਦਾਨ ਜਾਗਰੂਕਤਾ ਕੈਂਪ ਲਗਾਇਆ। ਇਹ ਕੈਂਪ ਵਿਦਿਆਰਥਣਾਂ ਜੈਸਮੀਨ ਸੈਣੀ, ਮਨਪ੍ਰੀਤ ਭੁੱਲਰ, ਦਿਵਿਆ ਜੋਸ਼ੀ, ਪ੍ਰਭਲੀਨ ਕੌਰ, ਹਰਸਿਮਰਤ ਕੌਰ ਤੇ ਹਰਸ਼ਵੀਰ ਜੌਹਲ ਵਲੋਂ ਪ੍ਰਧਾਨ ਜੇ. ਬੀ. ਬਹਿਲ ਅਤੇ ਚੇਅਰਮੈਨ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਲਗਾਇਆ। ਇਸ ਮੌਕੇ ਚੇਅਰਮੈਨ ਸੰਜੀਵ ਅਰੋੜਾ ਨੇ ਵਿਦਿਆਰਥੀਆਂ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਵਿਦਿਆਰਥੀਆਂ ਨੇ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਂਦਿਆਂ ਖ਼ੁਦ ਨੇਤਰਦਾਨ ਜਾਗਰੂਕਤਾ ਕੈਂਪ ਲਗਾਇਆ ਹੈ। ਇਸ ਮੌਕੇ ਪ੍ਰਧਾਨ ਜੇ. ਬੀ. ਬਹਿਲ ਨੇ ਕਿਹਾ ਕਿ ਨੇਤਰਦਾਨ ਮਹਾਂਦਾਨ ਹੈ। ਇਸ ਮੌਕੇ ਕ੍ਰਿਸ਼ਨ ਗੋਪਾਲ ਮੋਦਗਿਲ, ਅਸ਼ਵਨੀ ਕੁਮਾਰ ਦੱਤਾ, ਕ੍ਰਿਸ਼ਨ ਕਿਸ਼ੋਰ, ਪ੍ਰੇਮ ਕੁਮਾਰ ਤਨੇਜਾ, ਨਵਦੀਪ ਸਿੰਘ ਭੁੱਲਰ, ਅਮਨਦੀਪ ਕੌਰ ਭੁੱਲਰ, ਭਵਜੀਤ ਸਿੰਘ ਭੁੱਲਰ, ਸਾਹਿਬਵੀਰ ਕਾਲਕੱਟ, ਏਕਮ ਸਿੰਘ ਹੁੰਦਲ, ਅੰਸ਼ਪ੍ਰੀਤ ਸਿੰਘ, ਰੋਹਿਤ ਬਲ, ਲਕਸ਼ਮੀ ਪ੍ਰਸਾਦ, ਨਿਤਿਨ ਸਰੋਇਆ, ਪੰਡਿਤ ਗੁਰਦੇਵ ਪ੍ਰਸਾਦ, ਦੁਖਹਰਨ ਸਮੇਤ ਹੋਰ ਪਤਵੰਤੇ ਹਾਜ਼ਰ ਸਨ।