05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸੀ. ਐੱਚ. ਸੀ. ਹਾਜੀਪੁਰ ਦੀ ਖਸਤਾ ਹਾਲਤ ’ਤੇ ਉੱਠੇ ਸਵਾਲ, ਮਰੀਜ਼ਾਂ ਤੋਂ ਕਥਿਤ ਪਾਰਕਿੰਗ ਵਸੂਲੀ ਦਾ ਕੀਤਾ ਵਿਰੋਧ

ਹਾਜੀਪੁਰ, 4 ਸਤੰਬਰ (ਜੋਗਿੰਦਰ ਸਿੰਘ)-ਇਲਾਕੇ ਦੇ ਲੋਕਾਂ ਨੂੰ ਮੁੱਢਲੀਆਂ ਸਰਕਾਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਕਮਿਊਨਿਟੀ ਹੈਲਥ ਸੈਂਟਰ (ਸੀ. ਐੱਚ.

Ad Position 21
repet_subhas-goyals [Copy P29]
ਕਮਿਊਨਿਟੀ ਹੈਲਥ ਸੈਂਟਰ ਹਾਜੀਪੁਰ ਦੇ ਖ਼ਸਤਾ-ਹਾਲ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਾਂਗਰਸੀ ਆਗੂ ਅਮਰਜੀਤ ਸਿੰਘ ਢਾਡੇਕਟਵਾਲ, ਸ਼ਾਮ ਸਿੰਘ ਕੁੱਲੀਆਂ ਲੁਬਾਣਾ ਤੇ ਹੋਰ। ਤਸਵੀਰ : ਜੋਗਿੰਦਰ ਸਿੰਘ 05-09-2026
ਹਾਜੀਪੁਰ, 4 ਸਤੰਬਰ (ਜੋਗਿੰਦਰ ਸਿੰਘ)-ਇਲਾਕੇ ਦੇ ਲੋਕਾਂ ਨੂੰ ਮੁੱਢਲੀਆਂ ਸਰਕਾਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਕਮਿਊਨਿਟੀ ਹੈਲਥ ਸੈਂਟਰ (ਸੀ. ਐੱਚ. ਸੀ.) ਹਾਜੀਪੁਰ ਦੀ ਖਸਤਾ ਹਾਲਤ ਤੇ ਸਿਹਤ ਪ੍ਰਬੰਧਾਂ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਕਿਸਾਨ ਸੈੱਲ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ ਨੇ ਸਿਹਤ ਕੇਂਦਰ ’ਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਕਥਿਤ ਤੌਰ ’ਤੇ ਪਾਰਕਿੰਗ ਦੇ ਨਾਂਅ ’ਤੇ ਵਸੂਲੀ ਕੀਤੇ ਜਾਣ ਦਾ ਮੁੱਦਾ ਚੁੱਕਿਆ ਹੈ। ਢਾਡੇਕਟਵਾਲ ਨੇ ਕਿਹਾ ਕਿ ਸੀ. ਐੱਚ. ਸੀ. ਹਾਜੀਪੁਰ ਆਲੇ-ਦੁਆਲੇ ਦੇ ਕਈ ਪਿੰਡਾਂ ਲਈ ਮੁੱਖ ਸਰਕਾਰੀ ਸਿਹਤ ਸੰਸਥਾ ਹੈ, ਜਿੱਥੇ ਆਮ ਲੋਕ ਘੱਟ ਖ਼ਰਚੇ ’ਤੇ ਇਲਾਜ ਦੀ ਉਮੀਦ ਨਾਲ ਪਹੁੰਚਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਿਹਤ ਕੇਂਦਰ ਅੰਦਰ ਵਾਹਨ ਖੜ੍ਹੇ ਕਰਨ ਲਈ ਪਾਰਕਿੰਗ ਪਰਚੀ ਲਗਾਈ ਜਾ ਰਹੀ ਹੈ, ਜਦਕਿ ਇਥੇ ਕੋਈ ਢੁਕਵਾਂ ਪਾਰਕਿੰਗ ਸਥਾਨ ਵੀ ਮੌਜੂਦ ਨਹੀਂ ਹੈ। ਢਾਡੇਕਟਵਾਲ ਨੇ ਸਿਹਤ ਕੇਂਦਰ ਦੀ ਇਮਾਰਤ ਦੀ ਮਾੜੀ ਹਾਲਤ ਦਾ ਵੀ ਮੁੱਦਾ ਉਠਾਇਆ। ਉਨ੍ਹਾਂ ਦੱਸਿਆ ਕਿ ਇਮਾਰਤ ਖ਼ਸਤਾ-ਹਾਲ ਹੋ ਰਹੀ ਹੈ ਤੇ ਪਖਾਨਿਆਂ ਦੀ ਹਾਲਤ ਵੀ ਤਸੱਲੀਬਖ਼ਸ਼ ਨਹੀਂ ਹੈ ਤੇ ਪਿਛਲੇ ਬਰਸਾਤੀ ਮੌਸਮ ਦੌਰਾਨ ਨੁਕਸਾਨੀ ਗਈ ਸਿਹਤ ਕੇਂਦਰ ਦੀ ਚਾਰਦੀਵਾਰੀ ਦੀ ਮੁਰੰਮਤ ਵੀ ਅਜੇ ਤੱਕ ਨਹੀਂ ਹੋ ਸਕੀ। ਉਨ੍ਹਾਂ ਡਾਕਟਰਾਂ ਦੀ ਘਾਟ ਵੱਲ ਵੀ ਸਰਕਾਰ ਦਾ ਧਿਆਨ ਦਿਵਾਇਆ। ਢਾਡੇਕਟਵਾਲ ਨੇ ਕਿਹਾ ਕਿ ਸਿਹਤ ਕੇਂਦਰ ਲਈ ਜ਼ਮੀਨ ਦਾ ਕੁੱਝ ਹਿੱਸਾ ਉਨ੍ਹਾਂ ਦੇ ਪੁਰਖਿਆਂ ਵਲੋਂ ਦੀਨ-ਦੁਖੀਆਂ ਦੇ ਇਲਾਜ ਲਈ ਸਹਿਯੋਗ ਦੇ ਉਦੇਸ਼ ਨਾਲ ਦਾਨ ਕੀਤਾ ਗਿਆ ਸੀ। ਉਨ੍ਹਾਂ ਮੁੱਖ ਮੰਤਰੀ ਪੰਜਾਬ ਤੇ ਸਿਹਤ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਪਾਰਕਿੰਗ ਪਰਚੀ ਦੇ ਨਾਂਅ ’ਤੇ ਹੋ ਰਹੀ ਕਥਿਤ ਵਸੂਲੀ ਨੂੰ ਤੁਰੰਤ ਰੋਕਿਆ ਜਾਵੇ। ਇਸ ਦੇ ਨਾਲ ਹੀ ਸੀ. ਐੱਚ. ਸੀ. ਦੀ ਇਮਾਰਤ ਦੀ ਮੁਰੰਮਤ, ਪਖਾਨਿਆਂ ਦੀ ਸੁਚਾਰੂ ਵਿਵਸਥਾ ਅਤੇ ਡਾਕਟਰਾਂ ਦੀ ਘਾਟ ਪੂਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਸੀ. ਐੱਚ. ਸੀ. ਹਾਜੀਪੁਰ ਵਿਚ ਹੋ ਰਹੀ ਕਥਿਤ ਪਾਰਕਿੰਗ ਵਸੂਲੀ ਦੀ ਨਿਰਪੱਖ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ। ਇਸ ਮੌਕੇ ਸ਼ਾਮ ਸਿੰਘ ਕੁੱਲੀਆਂ ਲੁਬਾਣਾ, ਪ੍ਰਿੰਸ ਸ਼ਰਮਾ ਹਾਜੀਪੁਰ, ਬਲਬੀਰ ਸਿੰਘ ਅਜਮੇਰ, ਬਲਵੀਰ ਸਿੰਘ ਭਵਨਾਲ, ਰਵੀ ਕੁਮਾਰ, ਮਹਿੰਦਰ ਸਿੰਘ ਖੁੰਡਾਂ, ਸਰਦਾਰੀ ਲਾਲ ਢਾਡੇਕਟਵਾਲ, ਗਗਨ ਸਿੰਘ ਹਾਜੀਪੁਰ, ਯਾਕੂਬ ਮਸੀਹ, ਲੱਖੀ ਸ਼ਰਮਾ ਹਾਜੀਪੁਰ, ਚਮਨ ਕੁਮਾਰ , ਮਿੱਠੂ ਸ਼ਿੱਬੋਚੱਕ, ਬਲਵਿੰਦਰ ਸਿੰਘ ਸਹਾਲੀਆਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹੁਸ਼ਿਆਰਪੁਰ ਤੋਂ ਅਸ਼ੋਕ ਰਾਜਪੂਤ ਅਧਿਆਪਕ ਰਾਜ ਪੁਰਸਕਾਰ ਨਾਲ ਹੋਣਗੇ ਸਨਮਾਨਿਤ ਅਗਲੀ ਖ਼ਬਰ ਡਿਪਟੀ ਸਪੀਕਰ ਦੇ ਘਰ ਦੇ 12 ਨੂੰ ਘਿਰਾਓ ਤੇ ਰੋਸ ਮਾਰਚ ਦੀ ਤਿਆਰੀ ਸੰਬੰਧੀ ਜਥੇਬੰਦੀਆਂ ਮੀਟਿੰਗ
Ad Position 24