05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਜੈ ਬਾਬਾ ਮੀਰਾ ਸ਼ਾਹ ਦੀ ਦਰਗਾਹ ’ਤੇ 81ਵਾਂ ਸਾਲਾਨਾ ਦੋ ਰੋਜ਼ਾ ਛਿੰਝ ਮੇਲਾ 7 ਤੋਂ

ਭੰਗਾਲਾ, 4 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਜੈ ਬਾਬਾ ਮੀਰਾ ਸ਼ਾਹ ਦੀ ਦਰਗਾਹ ਪਿੰਡ ਮੁਸਾਹਿਬਪੁਰ ਵਿਖੇ ਸਾਲਾਨਾ ਦੋ ਰੋਜ਼ਾ ਛਿੰਝ ਮੇਲਾ 7 ਤੇ 8 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਰਾਜੇਸ਼ ਕੁਮਾਰ ਛਿੰਝ ਕਮੇਟੀ ਪ੍ਰਧਾਨ ਦੱਸਿਆ ਕਿ ਪਿੰਡ ਮੁਸਾਹਿਬਪੁਰ ਵਿਖੇ ਜੈ ਬਾਬਾ ਮੀਰਾ ਸ਼ਾਹ ਦੀ ਦਰਗਾਹ ’ਤੇ ਹੋਣ ਜਾ ਰਹੇ 81ਵੇਂ ਵਿਸ਼ਾਲ ਛਿੰਝ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।

Ad Position 21
repet_subhas-goyals [Copy P29]
ਪ੍ਰਧਾਨ ਰਾਜੇਸ਼ ਕੁਮਾਰ ਜਾਣਕਾਰੀ ਦਿੰਦੇ ਹੋਏ। 05-09-2026
ਭੰਗਾਲਾ, 4 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਜੈ ਬਾਬਾ ਮੀਰਾ ਸ਼ਾਹ ਦੀ ਦਰਗਾਹ ਪਿੰਡ ਮੁਸਾਹਿਬਪੁਰ ਵਿਖੇ ਸਾਲਾਨਾ ਦੋ ਰੋਜ਼ਾ ਛਿੰਝ ਮੇਲਾ 7 ਤੇ 8 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਰਾਜੇਸ਼ ਕੁਮਾਰ ਛਿੰਝ ਕਮੇਟੀ ਪ੍ਰਧਾਨ ਦੱਸਿਆ ਕਿ ਪਿੰਡ ਮੁਸਾਹਿਬਪੁਰ ਵਿਖੇ ਜੈ ਬਾਬਾ ਮੀਰਾ ਸ਼ਾਹ ਦੀ ਦਰਗਾਹ ’ਤੇ ਹੋਣ ਜਾ ਰਹੇ 81ਵੇਂ ਵਿਸ਼ਾਲ ਛਿੰਝ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਛਿੰਝ ਮੇਲੇ ਵਿਚ ਵੱਡੀ ਮਾਲੀ ਦੀ ਕੁਸ਼ਤੀ ਪਹਿਲਵਾਨ ਹਰਸ਼ਧਵਨ ਤੇ ਪਹਿਲਵਾਨ ਉਮੇਸ਼ ਮਠੂਰਾ ਵਿਚਕਾਰ ਹੋਵੇਗੀ ਜਿਨ੍ਹਾਂ ਵਿਚ ਜੇਤੂ ਪਹਿਲਵਾਨ ਨੂੰ 2.5 ਲੱਖ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 7 ਸਤੰਬਰ ਨੂੰ ਰਾਤ 8 ਵਜੇ ਬਾਬਾ ਮੀਰਾ ਸ਼ਾਹ ਜੀ ਦੇ ਸਥਾਨ ’ਤੇ ਕੱਵਾਲੀਆਂ ਵੀ ਕਰਵਾਇਆ ਜਾ ਰਹੀਆਂ ਹਨ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਮਾਹਿਲਪੁਰ ’ਚ ਜਨਮ ਅਸ਼ਟਮੀ ’ਤੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਤਲਵਾੜਾ ਨੇ ਭਾਰਤ ਨੂੰ ਜਾਣੋ ਪ੍ਰਤੀਯੋਗਤਾ ਕਰਵਾਈ
Ad Position 24