ਅਧਿਆਪਕ ਦਿਵਸ ਮਨਾਉਂਦੇ ਹੋਏ ਬੀ. ਐਨ. ਡੀ. ਸਕੂਲ ਦੇ ਸਟਾਫ਼ ਮੈਂਬਰ ਤੇ ਪ੍ਰਿੰਸੀਪਲ ਜੈ ਕ੍ਰਿਸ਼ਨ ਮਹਿਤਾ।
ਬੀ. ਐਨ. ਡੀ. ਸੀਨੀ. ਸੈਕੰ. ਸਕੂਲ ’ਚ ਅਧਿਆਪਕ ਦਿਵਸ ਮਨਾਇਆ
ਅੱਡਾ ਸਰਾਂ , 6 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਅਧਿਆਪਕ ਦਿਵਸ ਤੇ ਬੀ. ਐਨ.
ਅੱਡਾ ਸਰਾਂ , 6 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਅਧਿਆਪਕ ਦਿਵਸ ਤੇ ਬੀ. ਐਨ. ਡੀ. ਸੀਨੀ. ਸੈਕੰ. ਸਕੂਲ ਕੰਧਾਲਾ ਜੱਟਾਂ ਵਿਖੇ ਸਮਾਗਮ ਕਰਵਾਇਆ, ਜਿਸ ’ਚ ਅਧਿਆਪਕਾਂ ਪ੍ਰਤੀ ਪਿਆਰ, ਸਤਿਕਾਰ ਅਤੇ ਦੇਸ਼ ਤੇ ਸਮਾਜ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਲਈ ਧੰਨਵਾਦ ਦੀ ਭਾਵਨਾ ਪ੍ਰਗਟ ਕੀਤੀ ਗਈ। ਇਸ ਮੌਕੇ ਪ੍ਰਿੰ. ਜੈ ਕ੍ਰਿਸ਼ਨ ਮਹਿਤਾ ਨੇ ਸਮੂਹ ਅਧਿਆਪਕਾਂ ਨੂੰ ਉਨ੍ਹਾਂ ਦੇ ਵਿੱਦਿਆ ਦੇ ਖੇਤਰ ਵਿਚ ਯੋਗਦਾਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਥੇ ਨਾਲ ਹੀ ਪ੍ਰਮਾਤਮਾ ਅੱਗੇ ਉਨ੍ਹਾਂ ਦੇ ਉੱਜਵਲ ਭਵਿੱਖ ਤੇ ਚੰਗੀ ਸਿਹਤ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਕਿਹਾ ਕਿ ਅਧਿਆਪਕ ਵਿਦਿਆਰਥੀ ਨੂੰ ਸਿਰਫ਼ ਵਿਸ਼ੇ ਦਾ ਗਿਆਨ ਨਹੀਂ ਦਿੰਦਾ ਬਲਕਿ ਉਸਦੀ ਸੋਚ, ਸ਼ਖ਼ਸੀਅਤ, ਚਰਿੱਤਰ ਤੇ ਜੀਵਨ ਦੇ ਨਜ਼ਰੀਏ ਨੂੰ ਵੀ ਆਕਾਰ ਦਿੰਦਾ ਹੈ। ਇਸ ਮੌਕੇ ਇੰਜੀ. ਅਨਿਲ ਮਹਿਤਾ ਨੇ ਕਿਹਾ ਕਿ ਅਧਿਆਪਨ ਪੇਸ਼ਾ ਨਹੀਂ ਸਗੋਂ ਇਕ ਪ੍ਰਤੀਬੱਧਤਾ ਹੈ ਅਤੇ ਅਧਿਆਪਕ ਦਾ ਰੋਲ ਵਿਦਿਆਰਥੀਆਂ ਦੇ ਜੀਵਨ ’ਚ ਉਜਾਲੇ ਭਰਨ ਦਾ ਹੁੰਦਾ ਹੈ। ਇਸ ਮੌਕੇ ਅਮਿੱਤ ਕੁਮਾਰ, ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ , ਜਤਿੰਦਰ ਕੁਮਾਰ ਐਨ. ਸੀ. ਸੀ. ਫ਼ਸਟ ਆਫੀਸਰ, ਰਕੇਸ਼ ਕੁਮਾਰ, ਰਾਜਵਿੰਦਰ ਕੌਰ, ਰੁਕਸਾਨਾ, ਅੰਜਨੀ ਸ਼ਰਮਾ, ਮਨਿੰਦਰ ਕੌਰ, ਜਸਵੀਰ ਕੌਰ, ਮਨਪ੍ਰੀਤ ਕੌਰ, ਮਨਜਿੰਦਰ ਕੌਰ, ਤਰਸੇਮ ਕੌਰ, ਮਨੀਸ਼ਾ, ਸਰੋਜ ਬਾਲਾ, ਨਰਿੰਦਰ ਕੌਰ, ਸਰਬਜੀਤ ਕੌਰ, ਸੰਦੀਪ ਕੌਰ, ਦੀਕਸ਼ਾ, ਅਮੀਸ਼ਾ, ਗੁਰਬਖ਼ਸ਼ ਕੌਰ, ਜੀਨਤ, ਜਾਨਵੀਰ, ਮਨਿੰਦਰ ਕੌਰ, ਅਮਨਜੀਤ, ਮਨਦੀਪ ਕੌਰ, ਪਰਮਜੀਤ ਕੌਰ, ਸਵਾਤੀ, ਕੋਮਲ, ਵੰਦਨਾ, ਮੁਸਕਾਨ ਮੌਜੂਦ ਸਨ ।