07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪੀ. ਯੂ. ਸੈਨੇਟ ਚੋਣ ਲਈ ਸੁਰਜੀਤ ਮੁਹਾਲੀ ਵਰਗੇ ਲੋਕ-ਘੋਲਾਂ ਤੇ ਸਿੱਖਿਆ ਨੂੰ ਸਮਰਪਿਤ ਆਗੂ ਨੂੰ ਸੈਨੇਟਰ ਬਣਾਇਆ ਜਾਵੇ-ਆਗੂ

ਮੁਕੇਰੀਆਂ, 6 ਸਤੰਬਰ (ਰਾਮਗੜ੍ਹੀਆ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਲਈ 20 ਸਤੰਬਰ 2026 ’ਚ ਹੋਣ ਜਾ ਰਹੀ ਚੋਣ ਵਿਚ ਅਧਿਆਪਕ ਆਗੂ ਸੁਰਜੀਤ ਸਿੰਘ ਮੁਹਾਲੀ ਪਿਛਲੇ ਲੰਮੇ ਸਮੇਂ ਤੋਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਪਲੇਟਫ਼ਾਰਮ ਤੋਂ ਪੰਜਾਬ ਦੀ ਜੋ ਸਰਕਾਰੀ ਸਿੱਖਿਆ, ਵਿਦਿਆਰਥੀਆਂ ਅਤੇ ਹਜ਼ਾਰਾਂ ਅਧਿਆਪਕਾਂ ਦੀ ਬਿਹਤਰੀ ਲਈ ਜੁਝਾਰੂ ਆਗੂ ਵਜੋਂ ਕੰਮ ਕਰ ਰਹੇ ਹਨ। ਇਸ ਕਰ ਕੇ ਪੰਜਾਬ ਦੇ ਆਮ ਤੇ ਸਧਾਰਨ ਘਰਾਂ ਦੇ ਬੱਚਿਆਂ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਰਗੀ ਵੱਕਾਰੀ ਯੂਨੀਵਰਸਿਟੀ ਵਿਚ ਸਸਤੀ ਤੇ ਸਮੇਂ ਦੇ ਹਾਣ ਦੀ ਸਿੱਖਿਆ ਪ੍ਰਾਪਤੀ ਲਈ ਸੁਰਜੀਤ ਮੁਹਾਲੀ ਵਰਗੇ ਲੋਕ ਤੇ ਸਿੱਖਿਆ ਪੱਖੀ ਸੈਨੇਟਰ ਦੀ ਲੋੜ ਬਣ ਗਈ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਮੁਕੇਰੀਆਂ, 6 ਸਤੰਬਰ (ਰਾਮਗੜ੍ਹੀਆ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਲਈ 20 ਸਤੰਬਰ 2026 ’ਚ ਹੋਣ ਜਾ ਰਹੀ ਚੋਣ ਵਿਚ ਅਧਿਆਪਕ ਆਗੂ ਸੁਰਜੀਤ ਸਿੰਘ ਮੁਹਾਲੀ ਪਿਛਲੇ ਲੰਮੇ ਸਮੇਂ ਤੋਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਪਲੇਟਫ਼ਾਰਮ ਤੋਂ ਪੰਜਾਬ ਦੀ ਜੋ ਸਰਕਾਰੀ ਸਿੱਖਿਆ, ਵਿਦਿਆਰਥੀਆਂ ਅਤੇ ਹਜ਼ਾਰਾਂ ਅਧਿਆਪਕਾਂ ਦੀ ਬਿਹਤਰੀ ਲਈ ਜੁਝਾਰੂ ਆਗੂ ਵਜੋਂ ਕੰਮ ਕਰ ਰਹੇ ਹਨ। ਇਸ ਕਰ ਕੇ ਪੰਜਾਬ ਦੇ ਆਮ ਤੇ ਸਧਾਰਨ ਘਰਾਂ ਦੇ ਬੱਚਿਆਂ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਰਗੀ ਵੱਕਾਰੀ ਯੂਨੀਵਰਸਿਟੀ ਵਿਚ ਸਸਤੀ ਤੇ ਸਮੇਂ ਦੇ ਹਾਣ ਦੀ ਸਿੱਖਿਆ ਪ੍ਰਾਪਤੀ ਲਈ ਸੁਰਜੀਤ ਮੁਹਾਲੀ ਵਰਗੇ ਲੋਕ ਤੇ ਸਿੱਖਿਆ ਪੱਖੀ ਸੈਨੇਟਰ ਦੀ ਲੋੜ ਬਣ ਗਈ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਪ੍ਰਧਾਨ ਪੈਨਸ਼ਨਰਜ਼ ਯੂਨੀਅਨ ਨਰਿੰਦਰ ਸਿੰਘ ਗੋਲੀ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਮੁਕੇਰੀਆਂ ਦੇ ਕਨਵੀਨਰ ਰਜਤ ਮਹਾਜਨ, ਜਨਰਲ ਸਕੱਤਰ ਸਤੀਸ਼ ਕੁਮਾਰ, ਪ੍ਰਧਾਨ ਪ. ਸ. ਸ. ਫ. ਮਨਜੀਤ ਸਿੰਘ, ਬਲਵਿੰਦਰ ਟਾਕ, ਪਰਸ ਰਾਮ, ਬ੍ਰਿਜ ਮੋਹਨ, ਰਿਸ਼ਵ ਦੇਵ, ਪਰਮਜੀਤ ਸਿੰਘ, ਖੁਸ਼ਵੰਤ ਸਿੰਘ, ਤਰਸੇਮ ਹਰਚੰਦ, ਕੁੰਵਰ ਰਾਕੇਸ਼ ਸਿੰਘ, ਤਰਲੋਕ ਸਿੰਘ, ਜਸਵੰਤ ਸਿੰਘ, ਸੁਰਿੰਦਰ ਸਿੰਘ, ਅਨਿਲ ਭੰਗਾਲਾ, ਹਰਿੰਦਰ ਸਿੰਘ, ਸੰਦੀਪ ਕੌਸ਼ਲ, ਅਰਵਿੰਦ ਰਾਣਾ, ਬਲਦੇਵ ਕ੍ਰਿਸ਼ਨ, ਪ੍ਰੇਮ ਕੁਮਾਰ, ਸੁਦੇਸ਼ ਕੁਮਾਰ, ਲੈਕ. ਰਾਜੇਸ਼ ਕੁਮਾਰ, ਅਜੇ ਕੁਮਾਰ, ਗੁਰਪਾਲ ਸਿੰਘ, ਵਿਨੋਦ ਕੁਮਾਰ, ਨਸੀਬ ਕੁਮਾਰ, ਸਮਰੱਥ ਠਾਕੁਰ, ਸੁਖਜਿੰਦਰ ਸਿੰਘ, ਗੁਲਵਿੰਦਰ ਸਿੰਘ ਆਦਿ ਆਗੂਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਚੋਣ ਦੇ ਉਮੀਦਵਾਰ ਸੁਰਜੀਤ ਸਿੰਘ ਮੋਹਾਲੀ ਦੇ ਹੱਕ ਵਿਚ ਕੀਤੀ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਅਧਿਆਪਕ ਆਗੂਆਂ ਨੇ ਕਿਹਾ ਕਿ ਸੁਰਜੀਤ ਸਿੰਘ ਮੁਹਾਲੀ ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ, ਵਿਦਿਆਰਥੀਆਂ ਤੇ ਮੁਹਾਲੀ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਮ-ਕਾਜ ਤੇ ਪੰਜਾਬ ਯੂਨੀਵਰਸਿਟੀ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਯਤਨਸ਼ੀਲ ਰਹੇ ਹਨ। ਇਸ ਮੌਕੇ ਰਮੇਸ਼ ਕੁਮਾਰ, ਨੀਲ ਕਮਲ, ਰਵਿੰਦਰ ਕੁਮਾਰ, ਰੌਸ਼ਨ ਲਾਲ, ਸੁਭਾਸ਼ ਠਾਕੁਰ, ਸੁਰਜੀਤ ਠਾਕੁਰ, ਅਜਮੇਰ ਸਿੰਘ, ਰਕੇਸ਼ ਡਡਵਾਲ, ਰਕੇਸ਼ ਸੰਗੋਤਰਾ, ਬੂਟਾ ਸਿੰਘ, ਸੁਰੇਸ਼ ਲੋਹਗੜ੍ਹ, ਕਸ਼ਮੀਰ ਸਿੰਘ, ਜਸਵੀਰ ਬਾਜਾਚੱਕ, ਦੀਪਕ ਸ਼ਰਮਾ, ਅਰੁਣ ਕੁਮਾਰ, ਗਗਨ ਕੁਮਾਰ, ਰਾਜੇਸ਼ ਸੰਗੋਤਰਾ ਆਦਿ ਨੇ ਵੀ ਸੁਰਜੀਤ ਮੋਹਾਲੀ ਨੂੰ ਵੱਡੀ ਗਿਣਤੀ ਨਾਲ ਵੋਟ ਪਾ ਕੇ ਜਿਤਾਉਣ ਦਾ ਭਰੋਸਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਆਕਸਫੋਰਡ ਵਰਲਡ ਸਕੂਲ ਵਿਚ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਪ੍ਰੋ. ਬਿਮਲਾ ਜਸਵਾਲ ਤੇ ਸੁਰਿੰਦਰ ਕੁਮਾਰ ਲੱਕੀ ਦੀ ਸੇਵਾਮੁਕਤੀ ਮੌਕੇ ਵਿਦਾਇਗੀ ਸਮਾਗਮ
Ad Position 24