07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸੰਡਰੇਵਾਲ ਵਿਖੇ ਕਰਵਾਇਆ ਸਾਲਾਨਾ ਛਿੰਝ ਮੇਲਾ

ਸੜੋਆ, 6 ਸਤੰਬਰ (ਬਲਵਿੰਦਰ ਨਾਨੋਵਾਲੀਆ)-ਗੁੱਗਾ ਮਾੜੀ ਛਿੰਝ ਮੇਲਾ ਪ੍ਰਬੰਧਕ ਕਮੇਟੀ ਸੰਡਰੇਵਾਲ ਵਲੋਂ ਗ੍ਰਾਮ ਪੰਚਾਇਤ, ਚੌਧਰੀ ਬਿਸ਼ਨ ਦਾਸ ਸਪੋਰਟਸ ਕਲੱਬ, ਸਮੂਹ ਨਗਰ ਨਿਵਾਸੀ ਤੇ ਐਨ. ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਸੜੋਆ, 6 ਸਤੰਬਰ (ਬਲਵਿੰਦਰ ਨਾਨੋਵਾਲੀਆ)-ਗੁੱਗਾ ਮਾੜੀ ਛਿੰਝ ਮੇਲਾ ਪ੍ਰਬੰਧਕ ਕਮੇਟੀ ਸੰਡਰੇਵਾਲ ਵਲੋਂ ਗ੍ਰਾਮ ਪੰਚਾਇਤ, ਚੌਧਰੀ ਬਿਸ਼ਨ ਦਾਸ ਸਪੋਰਟਸ ਕਲੱਬ, ਸਮੂਹ ਨਗਰ ਨਿਵਾਸੀ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ ਕਰਵਾਇਆ, ਜਿਸ ਵਿਚ ਇਲਾਕੇ ਦੀਆਂ ਨਾਮੀ ਸ਼ਖ਼ਸੀਅਤਾਂ ਜਿਨ੍ਹਾਂ ’ਚ ਚੌਧਰੀ ਅਜੈ ਕੁਮਾਰ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਚੌ: ਅਸ਼ੋਕ ਕਟਾਰੀਆ ‘ਆਪ’ ਆਗੂ, ਚੌਧਰੀ ਸੋਨੂੰ ਭਾਟੀਆ ਭਾਜਪਾ ਆਗੂ, ਨਾਨਕ ਸਿੰਘ ਜੰਡੀ ਚੇਅਰਮੈਨ ਬਲਾਚੌਰ, ਹੇਮਰਾਜ ਰਾਜੀ ਚੇਅਰਮੈਨ ਸਾਹਨੇਵਾਲ, ਡਾ. ਹੇਮ ਰਾਜ, ਡਾ. ਸੱਤ ਪਾਲ, ਬਾਬਾ ਕਾਲਾ ਕਾਠਗੜ੍ਹ, ਭਗਤ ਚਰਨਜੀਤ ਟੀਟੂ, ਵਿਜੈ ਕੁਮਾਰ ਪ੍ਰਧਾਨ, ਹੇਮੰਤ ਮਲਹੋਤਰਾ ਉਪ ਪੁਲਿਸ ਕਪਤਾਨ ਬਲਾਚੌਰ ਤੋਂ ਇਲਾਵੇ ਹੋਰ ਵੀ ਸ਼ਖ਼ਸੀਅਤਾਂ ਨੇ ਸਮੂਲੀਅਤ ਕੀਤੀ। ਛਿੰਝ ਮੇਲੇ ਵਿਚ ਚੌਧਰੀ ਹਰਮੇਸ ਭਾਟੀਆ ਦੇ ਪਰਿਵਾਰ ਵਲੋਂ ਅਤੇ ਹਰਜਿੰਦਰ ਸਿੰਘ ਪੁੱਤਰ ਸੋਹਣ ਸਿੰਘ ਹਾਲ ਵਾਸੀ ਇਟਲੀ ਦੇ ਪਰਿਵਾਰ ਵਲੋਂ ਜੇਤੂ ਪਹਿਲਾਵਾਨਾਂ ਨੂੰ ਮੋਟਰਸਾਈਕਲ ਬਤੌਰ ਇਨਾਮ ਵਜੋ ਦਿੱਤੇ ਗਏ, ਜਦਕਿ ਇਲਾਕੇ ਦੇ ਨਾਮੀ ਪਹਿਲਵਾਨ ਹਰਸ਼ ਜੰਡੀ ਨੂੰ ਉਨ੍ਹਾਂ ਦੀ ਵਧੀਆਂ ਕਾਰਗਜਾਰੀ ਲਈ ਚੌਧਰੀ ਬਿਸ਼ਨ ਦਾਸ ਸਪੋਰਟਸ ਕਲੱਬ ਸੰਡਰੇਵਾਲ ਤੇ ਦਾਨੀ ਵੀਰਾਂ ਵਲੋਂ ਮੋਟਰਸਾਈਕਲ ਇਨਾਮ ਵਜੋ ਭੇਟ ਕੀਤਾ। ਇਸ ਮੌਕੇ ਕਰਵਾਈਆ ਕੁਸ਼ਤੀਆਂ ’ਚ ਦੀਪਕ ਪਹਿਲਵਾਨ ਤੇ ਲੀਲਾ ਪਹਿਲਵਾਨ ਵਿਚਕਾਰ ਹੋਏ ਮੁਕਾਬਲੇ ’ਚ ਦੀਪਕ ਪਹਿਲਵਾਨ ਜੇਤੂ ਰਿਹਾ। ਇਸੇ ਤਰ੍ਹਾਂ ਦੇਵਾ ਥਾਪਾ ਪਹਿਲਵਾਨ ਤੇ ਪੈਨੀ ਪਹਿਲਵਾਨ ਵਿਚਕਾਰ ਹੋਏ ਫਸਵੇ ਮੁਕਾਬਲੇ ’ਚ ਥਾਪਾ ਪਹਿਲਵਾਨ ਜੇਤੂ ਰਿਹਾ। ਇਸ ਮੌਕੇ ਮਾ: ਦੇਵ ਰਾਜ, ਵਿਜੈ ਕੁਮਾਰ ਪ੍ਰਧਾਨ, ਤਿਲਕ ਰਾਜ ਠੇਕੇਦਾਰ, ਤਰਨਜੀਤ ਸੈਕਟਰੀ, ਚਰਨਜੀਤ, ਪਵਨ ਕੁਮਾਰ ਪੰਜਾਬ ਪੁਲਿਸ, ਲਾਲ ਚੰਦ ਭਾਟੀਆ, ਅਰਬਿੰਦ ਚੌਧਰੀ, ਮਲਕੀਤ ਸਿੰਘ ਕੈਨੇਡੀਅਨ, ਰਮੇਸ਼ ਭਾਟੀਆ, ਦੇਵ ਰਾਜ, ਬਲਵਿੰਦਰ ਕੁਮਾਰ ਬੱਬੂ, ਜੋਰਾਵਰ ਸਿੰਘ, ਮਨੋਹਰ ਲਾਲ, ਚਮਨ ਲਾਲ ਭਾਟੀਆ ਟਰਾਸਪੋਰਟ, ਮਹਿੰਦਰ ਬਜਾੜ, ਤਿਲਕ ਰਾਜ, ਕ੍ਰਿਸ਼ ਚੌਧਰੀ, ਯਤਿਨ ਚੌਧਰੀ, ਹਰਮਨ ਚੌਧਰੀ ਤੇ ਹਰਦੀਪ ਰੰਧਾਵਾ ਮੰਚ ਸੰਚਾਲਕ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਜਾਵਲਪੁਰ ਵਿਖੇ ਕੁਸ਼ਤੀ ਸ਼ੁਰੂ ਕਰਵਾਉਂਦੇ ਹੋਏ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਪਤਵੰਤੇ। ਸਜਾਵਲਪੁਰ ਵਿਖੇ ਕਰਵਾਇਆ ਸਾਲਾ... ਅਗਲੀ ਖ਼ਬਰ ਬਾਲੋਂ ਦੇ ਵਿਸ਼ਾਲ ਛਿੰਝ ਮੇਲੇ ’ਚ ਪੰਜਾਬ ਦੇ ਨਾਮੀ ਪਹਿਲਵਾਨਾਂ ਨੇ ਕੁਸ਼ਤੀਆਂ ਦੇ ਜੌਹਰ ਵਿਖਾਏ
Ad Position 24