08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਛਿੰਝ ਮੇਲੇ ਦੌਰਾਨ ਮੋਟਰਸਾਈਕਲ ਚੋਰੀ ਤੇ ਵਿਅਕਤੀ ਦੀ ਜੇਬ ’ਚੋਂ ਬਟੂਆ ਕੱਢਣ ਵਾਲਾ ਕਾਬੂ

ਮਾਹਿਲਪੁਰ, 7 ਸਤੰਬਰ (ਰਜਿੰਦਰ ਸਿੰਘ)-ਪਿੰਡ ਭੂੰਨੋ ਵਿਖੇ ਚੱਲ ਰਹੇ ਛਿੰਝ ਮੇਲੇ ਤੋਂ ਬਾਅਦ ਵਿਅਕਤੀ ਦੀ ਜੇਬ ’ਚੋਂ ਬਟੂਆ ਕੱਢ ਰਹੇ ਚੋਰ ਨੂੰ ਰੰਗੇ ਹੱਥੀ ਫੜ ਕੇ ਉਸ ਦੀ ਖੂਬ ਛਿੱਤਰ ਪਰੇਡ ਕਰਨ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ। ਜਾਣਕਾਰੀ ਮੁਤਾਬਿਕ ਹਰਮੇਸ਼ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਭੁੰਨੋ ਨੇ ਦੱਸਿਆ ਕਿ ਉਹ ਆਪਣੇ ਪਿੰਡ ਵਿਚ ਛਿੰਝ ਮੇਲਾ ਦੇਖ ਰਿਹਾ ਸੀ ਤਾਂ ਅਚਾਨਕ ਕੋਲ ਖੜ੍ਹੇ ਵਿਅਕਤੀ ਨੇ ਉਸ ਦੀ ਜੇਬ ’ਚੋਂ ਪਰਸ ਕੱਢ ਲਿਆ, ਜਿਸ ਨੂੰ ਕੋਲ ਖੜ੍ਹੇ ਉਸ ਦੇ ਭਤੀਜੇ ਮਨਦੀਪ ਸਿੰਘ ਨੇ ਦੇਖ ਲਿਆ ਤੇ ਉਸ ਨੂੰ ਮੌਕੇ ’ਤੇ ਕਾਬੂ ਕਰ ਲਿਆ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਮਾਹਿਲਪੁਰ, 7 ਸਤੰਬਰ (ਰਜਿੰਦਰ ਸਿੰਘ)-ਪਿੰਡ ਭੂੰਨੋ ਵਿਖੇ ਚੱਲ ਰਹੇ ਛਿੰਝ ਮੇਲੇ ਤੋਂ ਬਾਅਦ ਵਿਅਕਤੀ ਦੀ ਜੇਬ ’ਚੋਂ ਬਟੂਆ ਕੱਢ ਰਹੇ ਚੋਰ ਨੂੰ ਰੰਗੇ ਹੱਥੀ ਫੜ ਕੇ ਉਸ ਦੀ ਖੂਬ ਛਿੱਤਰ ਪਰੇਡ ਕਰਨ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ। ਜਾਣਕਾਰੀ ਮੁਤਾਬਿਕ ਹਰਮੇਸ਼ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਭੁੰਨੋ ਨੇ ਦੱਸਿਆ ਕਿ ਉਹ ਆਪਣੇ ਪਿੰਡ ਵਿਚ ਛਿੰਝ ਮੇਲਾ ਦੇਖ ਰਿਹਾ ਸੀ ਤਾਂ ਅਚਾਨਕ ਕੋਲ ਖੜ੍ਹੇ ਵਿਅਕਤੀ ਨੇ ਉਸ ਦੀ ਜੇਬ ’ਚੋਂ ਪਰਸ ਕੱਢ ਲਿਆ, ਜਿਸ ਨੂੰ ਕੋਲ ਖੜ੍ਹੇ ਉਸ ਦੇ ਭਤੀਜੇ ਮਨਦੀਪ ਸਿੰਘ ਨੇ ਦੇਖ ਲਿਆ ਤੇ ਉਸ ਨੂੰ ਮੌਕੇ ’ਤੇ ਕਾਬੂ ਕਰ ਲਿਆ। ਲੋਕਾਂ ਨੇ ਉਸ ਦੀ ਛਿੱਤਰ ਪਰੇਡ ਕਰਨ ਤੋਂ ਬਾਅਦ ਉਸ ਨੂੰ ਚੱਬੇਵਾਲ ਪੁਲਿਸ ਹਵਾਲੇ ਕਰ ਦਿੱਤਾ। ਦੂਜੇ ਪਾਸੇ ਪ੍ਰਿਥੀ ਸਿੰਘ ਪੁੱਤਰ ਨਿਰਮਲ ਸਿੰਘ ਨਿਵਾਸੀ ਪਿੰਡ ਭੂਨੋ ਨੇ ਦੱਸਿਆ ਕਿ ਉਹ ਆਪਣਾ ਮੋਟਰਸਾਈਕਲ ਖੜ੍ਹਾ ਕਰਕੇ ਪਿੰਡ ਵਿਚ ਛਿੰਝ ਮੇਲਾ ਦੇਖਣ ਗਿਆ ਜਦੋਂ ਉਸ ਨੇ ਵਾਪਸ ਆ ਕੇ ਦੇਖਿਆ ਤਾਂ ਉਸਦਾ ਮੋਟਰਸਾਈਕਲ ਗਾਇਬ ਸੀ। ਉਸ ਨੇ ਵੀ ਥਾਣਾ ਚੱਬੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ 10 ਨੂੰ ਹੋਵੇਗਾ ਮੈਗਾ ਈਵੈਂਟ-ਓਇਸ਼ੀ ਮੰਡਲ ਅਗਲੀ ਖ਼ਬਰ ਸੜਕ ਹਾਦਸੇ ਦੇ 5 ਦਿਨ ਬਾਅਦ ਮਾਮਲਾ ਦਰਜ, 1 ਨਾਮਜ਼ਦ
Ad Position 24