ਹਾਜੀਪੁਰ ਪੁਲਿਸ ਵਲੋਂ ਨੰਬਰਦਾਰ ਦੇ ਹੋਏ ਕਤਲ ਦੇ ਸੰਬੰਧ ਭਤੀਜੇ ਖ਼ਿਲਾਫ਼ ਮਾਮਲਾ ਦਰਜ
ਹਾਜੀਪੁਰ, 7 ਸਤੰਬਰ (ਜੋਗਿੰਦਰ ਸਿੰਘ)-ਥਾਣਾ ਹਾਜੀਪੁਰ ਦੀ ਪੁਲਿਸ ਵਲੋਂ ਬੀਤੀ ਰਾਤ ਆਪਣੇ ਚਾਚੇ ਦਾ ਕਤਲ ਕਰਨ ਵਾਲੇ ਭਤੀਜੇ ’ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਨਿਰਮਲਾ ਦੇਵੀ ਪਤਨੀ ਮਹਿੰਦਰ ਸਿੰਘ ਵਾਸੀ ਹਾਜੀਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਹ ਤੇ ਉਸ ਦੀ ਵੱਡੀ ਲੜਕੀ ਮਮਤਾ ਬੀਤੀ ਰਾਤ ਸਾਢੇ 7 ਵਜੇ ਘਰ ’ਚ ਮੌਜੂਦ ਸੀ ਤੇ ਗਲੀ ’ਚ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ ਤੇ ਉਸ ਨੇ ਛੱਤ ’ਤੇ ਜਾ ਕੇ ਦੇਖਿਆ ਕਿ ਸਰਬਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਮੁਹੱਲਾ ਪੜਾਅ ਹਾਜੀਪੁਰ ਜਿਸ ਦਾ ਘਰ ਉਨ੍ਹਾਂ ਦੇ ਘਰ ਦੇ ਸਾਹਮਣੇ ਹੈ, ਦਾਤਰ ਨਾਲ ਉਸ ਦੇ ਪਤੀ ਮਹਿੰਦਰ ਸਿੰਘ ਪੁੱਤਰ ਦਿਵਾਂਸ਼ ਸਿੰਘ ਤੇ ਮਾਰ ਦੇਣ ਦੀ ਨੀਅਤ ਨਾਲ ਵਾਰ ਸਰੀਰ ’ਤੇ ਕਰ ਰਿਹਾ ਸੀ ਤੇ ਨਜ਼ਦੀਕ ਹੀ ਉਨ੍ਹਾਂ ਦੀ ਐਕਟਿਵਾ ਸਕੂਟਰੀ ਨੰਬਰ.
ਹਾਜੀਪੁਰ, 7 ਸਤੰਬਰ (ਜੋਗਿੰਦਰ ਸਿੰਘ)-ਥਾਣਾ ਹਾਜੀਪੁਰ ਦੀ ਪੁਲਿਸ ਵਲੋਂ ਬੀਤੀ ਰਾਤ ਆਪਣੇ ਚਾਚੇ ਦਾ ਕਤਲ ਕਰਨ ਵਾਲੇ ਭਤੀਜੇ ’ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਨਿਰਮਲਾ ਦੇਵੀ ਪਤਨੀ ਮਹਿੰਦਰ ਸਿੰਘ ਵਾਸੀ ਹਾਜੀਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਹ ਤੇ ਉਸ ਦੀ ਵੱਡੀ ਲੜਕੀ ਮਮਤਾ ਬੀਤੀ ਰਾਤ ਸਾਢੇ 7 ਵਜੇ ਘਰ ’ਚ ਮੌਜੂਦ ਸੀ ਤੇ ਗਲੀ ’ਚ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ ਤੇ ਉਸ ਨੇ ਛੱਤ ’ਤੇ ਜਾ ਕੇ ਦੇਖਿਆ ਕਿ ਸਰਬਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਮੁਹੱਲਾ ਪੜਾਅ ਹਾਜੀਪੁਰ ਜਿਸ ਦਾ ਘਰ ਉਨ੍ਹਾਂ ਦੇ ਘਰ ਦੇ ਸਾਹਮਣੇ ਹੈ, ਦਾਤਰ ਨਾਲ ਉਸ ਦੇ ਪਤੀ ਮਹਿੰਦਰ ਸਿੰਘ ਪੁੱਤਰ ਦਿਵਾਂਸ਼ ਸਿੰਘ ਤੇ ਮਾਰ ਦੇਣ ਦੀ ਨੀਅਤ ਨਾਲ ਵਾਰ ਸਰੀਰ ’ਤੇ ਕਰ ਰਿਹਾ ਸੀ ਤੇ ਨਜ਼ਦੀਕ ਹੀ ਉਨ੍ਹਾਂ ਦੀ ਐਕਟਿਵਾ ਸਕੂਟਰੀ ਨੰਬਰ. ਪੀ. ਬੀ. 07-ਏ ਐਫ 5793 ’ਤੇ ਆਟੇ ਦੀ ਬੋਰੀ ਡਿੱਗੀ ਹੋਈ ਸੀ। ਸਰਬਜੀਤ ਨੇ ਮਾਰ ਦਿੱਤਾ, ਮਾਰ ਦਿੱਤਾ ਦਾ ਰੋਲਾ ਪਾਇਆ ਤੇ ਮੌਕੇ ਤੋਂ ਫ਼ਰਾਰ ਹੋ ਗਿਆ। ਨਿਰਮਲਾ ਦੇਵੀ ਨੇ ਦੱਸਿਆ ਕਿ ਉਹ ਤੇ ਉਸ ਦੀ ਬੇਟੀ ਘਰ ਦੇ ਹੇਠਾਂ ਗਲੀ ਵਿਚ ਆਏ ਤਾਂ ਉਸ ਦੇ ਪਤੀ ਦੇ ਸਰੀਰ ’ਚੋਂ ਕਾਫ਼ੀ ਖ਼ੂਨ ਗਿਰਾ ਸੀ, ਜਿਸ ਨੂੰ ਅਸੀ ਸਵਾਰੀ ਦਾ ਪ੍ਰਬੰਧ ਕਰਕੇ ਸਰਕਾਰੀ ਹਸਪਤਾਲ ਹਾਜੀਪੁਰ ਲੈ ਕੇ ਆਏ ਜਿਥੇ ਡਾਕਟਰ ਸਾਹਿਬ ਨੇ ਉਨ੍ਹਾਂ ਨੂੰ ਮਿ੍ਤਕ ਕਰਾਰ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਕਤਲ ਕਰਨ ਵਾਲਾ ਸਰਬਜੀਤ ਮੇਰੇ ਪਤੀ ਦਾ ਭਤੀਜਾ ਹੈ ਤੇ ਇਸ ਦਾ ਪ੍ਰਾਪਰਟੀ ਨੂੰ ਲੈ ਕੇ ਸਾਡੇ ਨਾਲ ਝਗੜਾ ਹੈ। ਹਾਜੀਪੁਰ ਪੁਲਿਸ ਵਲੋਂ ਉਕਤ ਬਿਆਨ ’ਤੇ ਸਰਬਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਹਾਜੀਪੁਰ ’ਤੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।