09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਡਾਇਬਟੀਜ਼ ਦੀ ਰੋਕਥਾਮ ਲਈ ਪ੍ਰਹੇਜ਼, ਸੰਤੁਲਿਤ ਭੋਜਨ ਤੇ ਸਰੀਰਕ ਗਤੀਵਿਧੀਆਂ ਵਧਾਉਣ ਦੀ ਲੋੜ-ਡਾ. ਮਨਵੀਰ ਸਿੰਘ

ਹੁਸ਼ਿਆਰਪੁਰ, 8 ਸਤੰਬਰ (ਬਲਜਿੰਦਰਪਾਲ ਸਿੰਘ)-ਲਿਵਾਸਾ ਹਸਪਤਾਲ ਹੁਸ਼ਿਆਰਪੁਰ ਨੇ ਹਰ ਉਮਰ ਦੇ ਲੋਕਾਂ ‘ਚ ਡਾਇਬਟੀਜ਼ ਪ੍ਰਤੀ ਸ਼ੁਰੂਆਤੀ ਜਾਗਰੂਕਤਾ ਪੈਦਾ ਕੀਤੀ। ਇੰਟਰਨਲ ਮੈਡੀਸਨ ਦੇ ਕੰਸਲਟੈਂਟ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਹੁਸ਼ਿਆਰਪੁਰ, 8 ਸਤੰਬਰ (ਬਲਜਿੰਦਰਪਾਲ ਸਿੰਘ)-ਲਿਵਾਸਾ ਹਸਪਤਾਲ ਹੁਸ਼ਿਆਰਪੁਰ ਨੇ ਹਰ ਉਮਰ ਦੇ ਲੋਕਾਂ ‘ਚ ਡਾਇਬਟੀਜ਼ ਪ੍ਰਤੀ ਸ਼ੁਰੂਆਤੀ ਜਾਗਰੂਕਤਾ ਪੈਦਾ ਕੀਤੀ। ਇੰਟਰਨਲ ਮੈਡੀਸਨ ਦੇ ਕੰਸਲਟੈਂਟ ਡਾ. ਮਨਵੀਰ ਸਿੰਘ ਨੇ ਕਿਹਾ ਕਿ ਡਾਇਬਟੀਜ਼ ਹੁਣ ਸਿਰਫ਼ ਬਜ਼ੁਰਗਾਂ ਤੱਕ ਸੀਮਿਤ ਨਹੀਂ ਰਹੀ। ਉਨ੍ਹਾਂ ਕਿਹਾ ਕਿ ਭਾਰਤ ‘ਚ 2 024 ‘ ਚ ਅਨੁਮਾਨਿਤ 89.8 ਮਿਲੀਅਨ ਬਾਲਗ ਡਾਇਬਟੀਜ਼ ਨਾਲ ਜੀਅ ਰਹੇ ਸਨ, ਜਦਕਿ 0 ਤੋਂ 19 ਸਾਲ ਦੀ ਉਮਰ ਦੇ ਲਗਪਗ 300788 ਬੱਚੇ ਤੇ ਕਿਸ਼ੋਰ ਟਾਈਪ-1 ਡਾਇਬਟੀਜ਼ ਤੋਂ ਪੀੜਤ ਹਨ। ਬੱਚਿਆਂ ਵਿਚ ਮੋਟਾਪੇ ਦੀ ਵਧਦੀ ਸਮੱਸਿਆ ਨੂੰ ਦੇਖਦੇ ਹੋਏ ਸ਼ੁਰੂਆਤੀ ਜਾਗਰੂਕਤਾ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਲੋੜ ਪਹਿਲਾਂ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੋ ਗਈ ਹੈ। ਡਾਇਬਟੀਜ਼ ਦੇ ਪ੍ਰਬੰਧਨ ਲਈ ਸਿਰਫ਼ ਦਵਾਈਆਂ ‘ਤੇ ਨਿਰਭਰ ਨਾ ਰਹਿਣ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਡਾਇਬਟੀਜ਼ ਦੀ ਦੇਖਭਾਲ ਦਾ ਮਤਲਬ ਸਿਰਫ਼ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਡਾਇਬਟੀਜ਼ ਉਦੋਂ ਹੁੰਦੀ ਹੈ ਜਦੋਂ ਸਰੀਰ ਬਲੱਡ ਗਲੂਕੋਜ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਯੰਤਰਿਤ ਨਹੀਂ ਕਰ ਪਾਉਂਦਾ। ਟਾਈਪ-2 ਡਾਇਬਟੀਜ਼ ‘ਚ ਇੰਸੁਲਿਨ ਰੇਜ਼ਿਸਟੈਂਸ ਤੇ ਇੰਸੁਲਿਨ ਦੇ ਉਤਪਾਦਨ ‘ਚ ਕਮੀ ਮੁੱਖ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਸੰਤੁਲਿਤ ਭੋਜਨ, ਸੀਮਿਤ ਮਾਤਰਾ, ਵੱਧ ਸਬਜ਼ੀਆਂ, ਫਾਈਬਰ ਤੇ ਲੋੜੀਂਦਾ ਪ੍ਰੋਟੀਨ ਸ਼ਾਮਿਲ ਕਰਕੇ ਅਤੇ ਪ੍ਰੋਸੈਸਡ ਫੂਡ, ਵਾਧੂ ਖੰਡ ਤੇ ਮਿੱਠੇ ਪੀਣ ਵਾਲੇ ਪਦਾਰਥਾਂ ਨੂੰ ਘੱਟ ਕਰਕੇ ਪਰੰਪਰਾਗਤ ਭਾਰਤੀ ਭੋਜਨ ਨੂੰ ਛੱਡੇ ਬਿਨਾਂ ਵੀ ਸਿਹਤਮੰਦ ਖਾਣ-ਪੀਣ ਅਪਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਡਾਇਬਟੀਜ਼ ਦੀ ਰੋਕਥਾਮ ਲਈ ਪ੍ਰਹੇਜ਼ ਦੇ ਨਾਲ-ਨਾਲ ਸੰਤੁਲਿਤ ਭੋਜਨ ਤੇ ਸਰੀਰਕ ਗਤੀਵਿਧੀਆਂ ਵਧਾਉਣ ਦੀ ਲੋੜ ਹੈ।
Ad Position 22
No active advertisement
ਪਿਛਲੀ ਖ਼ਬਰ ਇੰਟਰਨੈਸ਼ਨਲ ਲਾਇਨਜ਼ ਕਲੱਬ ਸਟਾਰ ਗੜ੍ਹਸ਼ੰਕਰ ਵਲੋਂ ਸਮਾਗਮ ਅਗਲੀ ਖ਼ਬਰ ਰਾਸ਼ਟਰੀ ਅੰਧਤਾ ਤੇ ਦ੍ਰਿਸ਼ਟੀਹੀਣਤਾ ਨਿਯੰਤਰਣ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਮੁਫ਼ਤ ਐਨਕਾਂ ਵੰਡੀਆਂ
Ad Position 24