ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਦੀ ਟਰੱਕ ਦੀ ਲਪੇਟ ’ਚ ਆਉਣ ਨਾਲ ਮੌਕੇ ’ਤੇ ਮੌਤ
ਸੈਲਾ ਖ਼ੁਰਦ, 11 ਸਤੰਬਰ (ਹਰਵਿੰਦਰ ਸਿੰਘ ਬੰਗਾ)-ਪਿੰਡ ਪੱਦੀ ਸੂਰਾ ਸਿੰਘ ਪੋਅ ਵਿਖੇ ਬੀਤੀ ਦੇਰ ਰਾਤ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀਆਂ ਦੀ ਟਰੱਕ ’ਚ ਲਪੇਟ ’ਚ ਆਉਣ ਨਾਲ ਮੌਕੇ ’ਤੇ ਮੌਤ ਹੋ ਗਈ ਅਤੇ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਪੱਦੀ ਸੂਰਾ ਸਿੰਘ ਪੋਅ ਵਿਖੇ ਬੀਤੀ ਦੇਰ ਰਾਤ ਮ੍ਰਿਤਕ ਸ਼ਕਤੀ ਰਾਣਾ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਕਿੱਤਣਾ ਤੇ ਦਿਲਬਾਗ ਸਿੰਘ ਵਾਸੀ ਪਿੰਡ ਰਾਏਪੁਰ ਗੁਜਰਾਂ ਆਪਣੇ ਮੋਟਰਸਾਈਕਲ ਨੰਬਰ ਪੀ.
ਸੈਲਾ ਖ਼ੁਰਦ, 11 ਸਤੰਬਰ (ਹਰਵਿੰਦਰ ਸਿੰਘ ਬੰਗਾ)-ਪਿੰਡ ਪੱਦੀ ਸੂਰਾ ਸਿੰਘ ਪੋਅ ਵਿਖੇ ਬੀਤੀ ਦੇਰ ਰਾਤ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀਆਂ ਦੀ ਟਰੱਕ ’ਚ ਲਪੇਟ ’ਚ ਆਉਣ ਨਾਲ ਮੌਕੇ ’ਤੇ ਮੌਤ ਹੋ ਗਈ ਅਤੇ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਪੱਦੀ ਸੂਰਾ ਸਿੰਘ ਪੋਅ ਵਿਖੇ ਬੀਤੀ ਦੇਰ ਰਾਤ ਮ੍ਰਿਤਕ ਸ਼ਕਤੀ ਰਾਣਾ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਕਿੱਤਣਾ ਤੇ ਦਿਲਬਾਗ ਸਿੰਘ ਵਾਸੀ ਪਿੰਡ ਰਾਏਪੁਰ ਗੁਜਰਾਂ ਆਪਣੇ ਮੋਟਰਸਾਈਕਲ ਨੰਬਰ ਪੀ.ਬੀ. 24 . 0813 ’ਤੇ ਸਵਾਰ ਹੋ ਕੇ ਦੋਵੇਂ ਸਾਥੀ ਆਪਣੇ ਪਿੰਡ ਨੂੰ ਜਾ ਰਹੇ ਸੀ, ਜਦੋਂ ਪੱਦੀ ਸੂਰਾ ਸਿੰਘ ਪੋਅ ਯਾਦਗਾਰੀ ਗੇਟ ਲਾਗੇ ਪਹੁੰਚੇ ਤਾਂ ਟਰੱਕ ਨੰਬਰ ਪੀ.ਬੀ. 03. ਏ. ਜੇ. 4868 ਜੋ ਲੱਕੜ ਨਾਲ ਲੋਡ ਸੀ, ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ’ਤੇ ਸਵਾਰ ਦੋਵੇਂ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ। ਟਰੱਕ ਚਾਲਕ ਮੌਕੇ ’ਤੇ ਫ਼ਰਾਰ ਹੋ ਗਿਆ। ਸਥਾਨਕ ਪੁਲਿਸ ਪ੍ਰਸ਼ਾਸਨ ਵੱਲੋਂ ਟਰੱਕ ਨੂੰ ਆਪਣੇ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।