ਪਿੰਡ ਪਲਾਕੀ ਵਿਖੇ 27ਵਾਂ ਛਿੰਝ ਮੇਲਾ 18 ਨੂੰ
ਭੰਗਾਲਾ, 15 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)- ਉਪ ਮੰਡਲ ਮੁਕੇਰੀਆਂ ਅਧੀਨ ਪੈਂਦਾ ਪਿੰਡ ਪਲਾਕੀ ਵਿਖੇ 27ਵਾਂ ਛਿੰਝ ਮੇਲਾ 18 ਸਤੰਬਰ ਦਿਨ ਸ਼ੁੱਕਰਵਾਰ ਨੂੰ ਬਾਬਾ ਨੂਰੇ ਸ਼ਾਹ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਛਿੰਝ ਕਮੇਟੀ ਦੇ ਪ੍ਰਧਾਨ ਪ੍ਰੇਮ ਸਿੰਘ ਚੌਹਾਨ ਅਤੇ ਛਿੰਝ ਕਮੇਟੀ ਦੇ ਚੇਅਰਮੈਨ ਗੁਰਨਾਮ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਨੂਰ ਸ਼ਾਹ ਦੀ ਯਾਦ ਵਿਚ 27ਵਾਂ ਛਿੰਝ ਮੇਲਾ 18 ਸਤੰਬਰ ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ,ਜਿਸ ਵਿਚ ਗਾਇਕ ਆਤਮਾ ਸਿੰਘ ਬੁੱਢੇਵਾਲ ਆਪਣੀ ਟੀਮ ਨਾਲ ਪਹੁੰਚ ਰਹੇ ਹਨ।
ਅਜੀਤ ਡੈਸਕ
16-09-2026