ਮੀਂਹ-ਹਨੇਰੀ ਨਾਲ ਝੋਨੇ ਤੇ ਗੰਨੇ ਦੀ ਫ਼ਸਲ ਦਾ ਹੋਇਆ ਭਾਰੀ ਨੁਕਸਾਨ
ਭੰਗਾਲਾ, 15 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)- ਕਸਬਾ ਭੰਗਾਲਾ ਦੇ ਅਧੀਨ ਪੈਂਦੇ ਪਿੰਡਾਂ ਅੰਦਰ ਬੀਤੇ ਰਾਤ ਪਏ ਮੀਂਹ ਹਨੇਰੀ ਕਾਰਨ ਝੋਨੇ ਅਤੇ ਗੰਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਜਿਸ ਨਾਲ ਇਲਾਕੇ ਦੇ ਕਿਸਾਨ ਬਹੁਤ ਚਿੰਤਾ ਦੇ ਆਲਮ ਵਿਚ ਹਨ।
ਭੰਗਾਲਾ, 15 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)- ਕਸਬਾ ਭੰਗਾਲਾ ਦੇ ਅਧੀਨ ਪੈਂਦੇ ਪਿੰਡਾਂ ਅੰਦਰ ਬੀਤੇ ਰਾਤ ਪਏ ਮੀਂਹ ਹਨੇਰੀ ਕਾਰਨ ਝੋਨੇ ਅਤੇ ਗੰਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਜਿਸ ਨਾਲ ਇਲਾਕੇ ਦੇ ਕਿਸਾਨ ਬਹੁਤ ਚਿੰਤਾ ਦੇ ਆਲਮ ਵਿਚ ਹਨ। ਜਦੋਂ ਇਲਾਕੇ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਪਿੰਡ ਮਹਿਤਾਬਪੁਰ, ਲਾਡਪੁਰ, ਜਹਾਨਪੁਰ, ਕੋਲੀਆਂ, ਸੱਲੋਵਾਲ, ਭੰਗਾਲਾ, ਪਲਾਕੀ, ਚਨੌਰ, ਬੁੱਢਾਵੜ੍ਹ ਆਦਿ ਦੇ ਕਿਸਾਨ ਨੇ ਦੱਸਿਆ ਕਿ ਬੇਟ ਦੇ ਨੀਵੇਂ ਇਲਾਕੇ ਵਿਚ ਪਾਣੀ ਕਾਫ਼ੀ ਖੜ੍ਹਾ ਹੋ ਗਿਆ ਅਤੇ ਝੋਨੇ ਦੀ ਫ਼ਸਲ ਖੇਤਾਂ ਵਿਚ ਵਿਛ ਗਈ ਹੈ। ਝੋਨੇ ਦੀ ਫ਼ਸਲ ਵਿਛਣ ਨਾਲ ਝੋਨੇ ਦੇ ਦਾਣਿਆਂ ਦਾ ਰੰਗ ਕਾਲਾ ਹੋਣ ਦੀ ਸੰਭਾਵਨਾ ਹੈ ਤੇ ਖੇਤਾਂ ਵਿਚ ਪਾਣੀ ਖੜੇ ਹੋਣ ਕਾਰਨ ਕੰਬਾਈਨ ਵੀ ਨਹੀਂ ਚੱਲ ਸਕਦੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀਆਂ ਹਰ ਪਾਸੇ ਚਿੰਤਾ ਵਧ ਰਹੀਆਂ ਹਨ। ਇਸ ਮੌਕੇ ਇਲਾਕੇ ਦੇ ਕਿਸਾਨਾਂ ਨੇ ਸੰਬੰਧੀ ਵਿਭਾਗ ਕੋਲੋਂ ਮੰਗ ਕੀਤੀ ਕਿ ਕਿਸਾਨਾਂ ਦੇ ਝੋਨੇ ਅਤੇ ਗੰਨੇ ਦਾ ਨੁਕਸਾਨ ਹੋਇਆ ਹੈ ਉਸ ਦਾ ਉਨ੍ਹਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ।