15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਰਸੂਲਪੁਰ ਦੀ ਅਗਵਾਈ ਹੇਠ ਐੱਸ.ਡੀ.ਐਮ. ਟਾਂਡਾ ਦਫ਼ਤਰ ਵਿਖੇ ਧਰਨਾ ਅੱਜ

ਚੌਲਾਂਗ, 15 ਸਤੰਬਰ (ਸੁਖਦੇਵ ਸਿੰਘ)- ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਬਿਜਲੀ ਕੱਟਾ ਵਿਰੁੱਧ ਰੋਸ ਧਰਨਾ ਹਲਕਾ ਇੰਚਾਰਜ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ 16 ਸਤੰਬਰ ਨੂੰ ਸਵੇਰੇ 9 ਵਜੇ ਐੱਸ. ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਚੌਲਾਂਗ, 15 ਸਤੰਬਰ (ਸੁਖਦੇਵ ਸਿੰਘ)- ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਬਿਜਲੀ ਕੱਟਾ ਵਿਰੁੱਧ ਰੋਸ ਧਰਨਾ ਹਲਕਾ ਇੰਚਾਰਜ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ 16 ਸਤੰਬਰ ਨੂੰ ਸਵੇਰੇ 9 ਵਜੇ ਐੱਸ.ਡੀ.ਐਮ. ਟਾਂਡਾ ਦੇ ਦਫ਼ਤਰ ਮੂਹਰੇ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਸਰਕਲ ਪ੍ਰਧਾਨ ਪ੍ਰਿਥੀਪਾਲ ਸਿੰਘ ਦਾਤਾ ਨੇ ਦਿੰਦਿਆਂ ਨੂੰ ਦੱਸਿਆ ਕਿ ਟਾਂਡਾ ਬਲਾਕ ਅੰਦਰ ਕਰੀਬ 2800 ਏਕੜ ਵਿਚ ਝੋਨੇ ਦੀ ਵਜਾਈ ਕੀਤੀ ਹੋਈ ਹੈ। ਝੋਨੇ ਦੀ ਫ਼ਸਲ ਨਿੱਸਰੀ ਹੋਣ ਕਰਕੇ ਪਾਣੀ ਦੀ ਬਹੁਤ ਜ਼ਰੂਰਤ ਹੈ ਪਰੰਤੂ ਪਿਛਲੇ ਕਈ ਦਿਨਾਂ ਤੋਂ ਟਿਊਬਵੈਲਾਂ ’ਤੇ ਬਿਜਲੀ ਨਾ ਆਉਣ ਕਰਕੇ ਝੋਨੇ ਦੀ ਫ਼ਸਲ ’ਤੇ ਮਾੜਾ ਅਸਰ ਪੈ ਰਿਹਾ ਹੈ। ਸ. ਦਾਤਾ ਨੇ ਕਿਹਾ ਕਿ ਝੋਨੇ ਦੀ ਫ਼ਸਲ 90 ਜਾਂ 100 ਦਿਨ ਵਿਚ ਪੱਕ ਜਾਂਦੀ ਹੈ। ਭਗਵੰਤ ਮਾਨ ਸਰਕਾਰ ਵਲੋਂ ਪੂਰਾ ਸੀਜ਼ਨ ਨਿਰਵਿਘਨ ਬਿਜਲੀ ਦੀ ਸਪਲਾਈ ਨਾ ਦੇ ਸਕਣਾ ਸਰਕਾਰ ਨੂੰ ਫੇਲੀਅਰ ਮੰਨਿਆ ਜਾ ਰਿਹਾ ਹੈ। ਦਾਤਾ ਨੇ ਕਿਹਾ ਕਿ ਸਮੇਂ ਅਨੁਸਾਰ ਬਿਜਲੀ ਦੀ ਡਿਮਾਂਡ ਵੱਧ ਜਾਂਦੀ ਹੈ ਪਰੰਤੂ ‘ਆਪ’ ਸਰਕਾਰ ਨੇ ਬਿਜਲੀ ਦੀ ਪੈਦਾਵਾਰ ਲਈ ਇਕ ਵੀ ਨਵਾਂ ਯੂਨਿਟ ਸਥਾਪਤ ਨਹੀਂ ਕੀਤਾ ਹੈ। ਪੰਜਾਬ ਨੂੰ ਹਨੇਰੇ ਵਿਚ ਹੀ ਛੱਡ ਦਿੱਤਾ ਗਿਆ ਹੈ ਜਿਸ ਦੇ ਰੋਸ ਵਜੋਂ ਅੱਜ ਪੂਰੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਰੋਸ ਧਰਨੇ ਦਿੱਤੇ ਜਾ ਰਹੇ ਹਨ। ਇਸ ਮੌਕੇ ਦਾਤਾ ਨਾਲ ਮਾਸਟਰ ਅਮਰਜੀਤ ਸਿੰਘ ਝੱਜੀ ਪਿੰਡ, ਸਤਪਾਲ ਸਿੰਘ, ਸੋਹਣ ਸਿੰਘ, ਜਰਨੈਲ ਸਿੰਘ , ਸਵਰਨ ਸਿੰਘ ਜੋਸ਼, ਜਸਵਿੰਦਰ ਸਿੰਘ, ਬਚਨ ਸਿੰਘ ਡੱਡੀਆ ਅਮਰਜੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਰਾਰਤੀ ਅਨਸਰਾਂ ਦੀ ਕੋਝੀਆਂ ਹਰਕਤਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ-ਡਾ. ਰਾਏ ਅਗਲੀ ਖ਼ਬਰ ਐਸ.ਪੀ.ਐਨ. ਕਾਲਜ ਵਿਖੇ ਆਈ.ਟੀ. ਪ੍ਰੋਫੈਸ਼ਨਲਜ਼ ਡੇਅ ਉਤਸ਼ਾਹ ਨਾਲ ਮਨਾਇਆ
Ad Position 24