15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਬਾੜੀਆਂ ਕਲਾਂ ’ਚ ਡਾ.ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਛੇੜਛਾੜ, ਐੱਸ.ਸੀ ਭਾਈਚਾਰੇ ’ਚ ਰੋਸ

ਮਾਹਿਲਪੁਰ, 15 ਸਤੰਬਰ (ਰਜਿੰਦਰ ਸਿੰਘ, ਹਰਪ੍ਰੀਤ ਕੌਰ)-ਪਿੰਡ ਬਾੜੀਆਂ ਕਲਾਂ ਵਿਖੇ ਲੱਗੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਰਾਤ ਸਮੇਂ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਤੋੜ ਭੰਨ ਕਰਕੇ ਕਾਫੀ ਨੁਕਸਾਨ ਪਹੁੰਚਾਉਣ ਦੇ ਚੱਲਦਿਆਂ ਐੱਸ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਮਾਹਿਲਪੁਰ, 15 ਸਤੰਬਰ (ਰਜਿੰਦਰ ਸਿੰਘ, ਹਰਪ੍ਰੀਤ ਕੌਰ)-ਪਿੰਡ ਬਾੜੀਆਂ ਕਲਾਂ ਵਿਖੇ ਲੱਗੇ ਡਾ.ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਰਾਤ ਸਮੇਂ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਤੋੜ ਭੰਨ ਕਰਕੇ ਕਾਫੀ ਨੁਕਸਾਨ ਪਹੁੰਚਾਉਣ ਦੇ ਚੱਲਦਿਆਂ ਐੱਸ.ਸੀ.ਭਾਈਚਾਰੇ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸਦੇ ਚੱਲਦਿਆਂ ਮੌਜੂਦਾ ਪੰਜਾਬ ਦੀ ਭਗਵੰਤ ਮਾਨ ਸਰਕਾਰ, ਸਾਂਸਦ ਡਾ. ਰਾਜ ਕੁਮਾਰ , ਵਿਧਾਇਕ ਡਾ. ਇਸ਼ਾਂਕ ਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਲੋਕਾਂ ਵਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਾੜੀਆਂ ਕਲਾਂ ਦੀ ਸਰਪੰਚ ਬੀਬੀ ਮਨਜੀਤ ਕੌਰ ਨੇ ਦੱਸਿਆ ਕਿ ਬੀਤੀ ਰਾਤ ਕੁੱਝ ਸ਼ਰਾਰਤੀ ਅਨਸਰਾਂ ਨੇ ਬਾਬਾ ਸਾਹਿਬ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ। ਇਸ ਮੌਕੇ ’ਤੇ ਪਹੁੰਚੇ ਡਾ.ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ, ਐਡ.ਪਲਵਿੰਦਰ ਮਾਨਾ ਹਲਕਾ ਇੰਚਾਰਜ, ਪ੍ਰਦੀਪ ਕੁਮਾਰ ਪ੍ਰਧਾਨ, ਦਲਿਤ ਆਗੂ ਡਾ. ਅਜੇ ਮੱਲ, ਜੱਸ ਭੱਟੀ, ਅਮਨਦੀਪ ਸਿੰਘ ਸਿੱਧੂ, ਚਮਨ ਲਾਲ ਟੂਟੋਮਜਾਰਾ, ਦਵਿੰਦਰ ਸਿੰਘ ਬਾਹੋਵਾਲ, ਸਤਪਾਲ ਸਿੰਘ ਬੰਗਾ, ਕੁਲਦੀਪ ਕੁਮਾਰ, ਸਤਪਾਲ ਬਡਲਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਿਨਾਉਣੀ ਹਰਕਤ ਸਿਰਫ਼ ਉਹ ਹੀ ਸ਼ਖ਼ਸ ਕਰ ਸਕਦਾ ਹੈ ਜੋ ਪੰਜਾਬ ਵਿਚ ਅਮਨ ਸ਼ਾਂਤੀ ਨਹੀਂ ਚਾਹੁੰਦਾ। ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਸਾਹਿਬ ਦੇ ਬੁੱਤ ਨਾਲ ਪਹਿਲਾ ਨੂਰਪੁਰ ਫਿਰ ਲੁਧਿਆਣੇ ਅਤੇ ਹੁਣ ਬਾੜੀਆ ਕਲਾਂ ਵਿਚ ਛੇੜਛਾੜ ਕੀਤੀ ਗਈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਸ਼ਰਾਰਤੀ ਅਨਸਰਾਂ ਇਸ ਤਰ੍ਹਾਂ ਦੀਆਂ ਘਿਨਾਉਣੀਆ ਹਰਕਤਾਂ ਕੀਤੀਆਂ ਜਾ ਰਹੀ ਹਨ । ਉਨ੍ਹਾਂ ਕਿਹਾ ਜੇਕਰ ਪੁਲਿਸ ਪ੍ਰਸਾਸ਼ਨ ਨੇ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਜਲਦੀ ਕਾਬੂ ਨਾ ਕੀਤਾ ਤਾਂ ਉਹ ਅਸੀਂ ਅਣਮਿਥੇ ਸਮੇਂ ਲਈ ਧਰਨਾ ਦੇਵਾਂਗੇ । ਇਸ ਮੌਕੇ ਹੁਸ਼ਿਆਰਪੁਰ ਤੋਂ ਐੱਸ.ਪੀ. ਐਨ ਐੱਸ ਮਾਹਲ, ਡੀ.ਐੱਸ ਪੀ .ਭਗਤ ਸਿੰਘ ਸੈਣੀ ਅਤੇ ਐੱਸ.ਐੱਚ ਓ. ਚੱਬੇਵਾਲ ਸਮੇਤ ਪੁਲਿਸ ਪਾਰਟੀ ਨੇ ਪਹੁੰਚ ਕੇ ਮਾਮਲੇ ਨੂੰ ਸੰਭਾਲਿਆਂ। ਉਨ੍ਹਾਂ ਕਿਹਾ ਕਿ ਉਹ ਜਲਦ ਸ਼ਰਾਰਤੀ ਅਨਸਰਾਂ ਨੂੰ ਫੜ ਕੇ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹਰਜਿੰਦਰ ਸਿੰਘ ਬਾਵਾ ਸਾਬਕਾ ਸਰਪੰਚ ਚੱਕ ਕਟਾਰੂ, ਡਾ ਰਮੇਸ਼, ਕਿਸ਼ਨ ਚੰਦ ਭਾਟੀਆ, ਰਾਜ ਸਟੂਡੀਓ, ਵਿਕੀ ਬੰਗਾ, ਰਾਜੇਸ਼ ਕੁਮਾਰ ਪੰਚ, ਸਤਪਾਲ ਬੱਡਲਾ, ਪਲਵਿੰਦਰ ਕੌਰ ਪੰਚ, ਹਰਜਿੰਦਰ ਕੌਰ ਪੰਚ, ਮਾ. ਜੈ ਰਾਮ, ਪ੍ਰੇਮ ਸਿੰਘ ਖ਼ਾਲਸਾ, ਚੰਨਣ ਪੰਚ, ਬਲਵੰਤ ਸਿੰਘ ਨੀਤਪੁਰ, ਚਰਨਜੀਤ ਬਾਹੋਵਾਲ, ਹਰਪ੍ਰੀਤ ਸਿੰਘ ਪੰਚ, ਰਾਮ ਸਰੂਪ ਬਿਲਾਸਪੁਰ, ਸਰੂਪ ਲਾਲ , ਤਰਲੋਚਨ ਸ਼ਰੀਫ਼, ਸੁਖਵਿੰਦਰ ਸਿੰਘ ਕੰਮੋਵਾਲ, ਪਰਮਜੀਤ ਸਿੰਘ ਜੰਘਣੀਵਾਲ, ਚਰਨਜੀਤ ਸਿੰਘ, ਗੁਰਵਿੰਦਰ ਸਿੰਘ ਭਾਨ ਸਮੇਤ ਵੱਡੀ ਗਿਣਤੀ ਵਿਚ ਦਲਿਤ ਜਥੇਬੰਦੀਆਂ ਦੇ ਆਗੂ ਅਤੇ ਬਸਪਾ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਲਤੀਫਪੁਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 19 ਨ... ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰਿਆਣਾ ’ਚ ਡਰੋਨ ਸ਼ੋਅ ਅੱਜ- ਡਾ: ਰਵਜੋਤ ਸਿੰਘ
Ad Position 24