15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪੰਜਾਬੀ ਮਾਂ ਬੋਲੀ ਵਿਕਾਸ ਮੰਚ ਤੋਂ ਇਲਾਵਾ ਟਾਂਡਾ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਸੈਨੇਟ ਚੋਣਾਂ ਦੌਰਾਨ ਸੰਦੀਪ ਸਿੰਘ ਸੀਕਰੀ ਨੂੰ ਸਮਰਥਨ ਦੇਣ ਦਾ ਐਲਾਨ

ਟਾਂਡਾ ਉੜਮੁੜ, 15 ਸਤੰਬਰ (ਦੀਪਕ ਬਹਿਲ)- ਮਾਂ ਬੋਲੀ ਵਿਕਾਸ ਮੰਚ ਤੋਂ ਇਲਾਵਾ ਟਾਂਡਾ ਇਲਾਕੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੀ ਅਹਿਮ ਇਕੱਤਰਤਾ ਅੱਜ ਟਾਂਡਾ ਵਿਖੇ ਹੋਈ ਜਿਸ ਦੌਰਾਨ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦੇ ਚੱਲਦਿਆਂ ਪੰਜਾਬੀ ਮਾਂ ਬੋਲੀ ਦੀ ਤਰਜਮਾਨੀ ਅਤੇ ਯੂਨੀਵਰਸਿਟੀ ਅੰਦਰ ਪੰਜਾਬ ਦੀ ਵੱਧ ਹਿੱਸੇਦਾਰੀ ਦੀ ਗੱਲ ਕਰਨ ਵਾਲੇ ਸੰਦੀਪ ਸਿੰਘ ਸੀਕਰੀ ਦੇ ਹੱਕ ਵਿਚ ਸਾਰੇ ਹੀ ਇਲਾਕੇ ਦੀਆਂ ਸੰਸਥਾਵਾਂ ਨੇ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ’ਤੇ ਪੰਜਾਬੀ ਮਾਂ ਬੋਲੀ ਵਿਕਾਸ ਮੰਚ ਵੱਲੋਂ ਬੋਲਦਿਆਂ ਲਖਵਿੰਦਰ ਸਿੰਘ ਮੁਲਤਾਨੀ ਨੇ ਕਿਹਾ ਕਿ ਸੰਦੀਪ ਸਿੰਘ ਸੀਕਰੀ ਦੇ ਪਿਛਲੇ ਕਾਰਜਕਾਲ ਦੇ ਦੌਰਾਨ ਜੋ ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਲਈ ਅਤੇ ਖ਼ਾਸ ਤੌਰ ’ਤੇ ਪੰਜਾਬੀਅਤ ਲਈ ਪੰਜਾਬ ਯੂਨੀਵਰਸਿਟੀ ਦੇ ਵਿਚ ਹੱਕੀ ਮੰਗਾਂ ਚੁੱਕੀਆਂ ਹਨ, ਉਸ ਦੇ ਚੱਲਦਿਆਂ ਅਸੀਂ ਉਨ੍ਹਾਂ ਦਾ ਸਮਰਥਨ ਕਰਦੇ ਹਾਂ।

Ad Position 21
repet_subhas-goyals [Copy P29]
ਸੈਨੇਟ ਦੀ ਚੋਣ ਲੜ ਰਹੇ ਸੰਦੀਪ ਸਿੰਘ ਸੀਕਰੀ ਨੂੰ ਸਮਰਥਨ ਦਿੰਦੇ ਹੋਏ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ। ਤਸਵੀਰ : ਦੀਪਕ ਬਹਿਲ ਪਿੰਡ ਸਲੇਮਪੁਰ ’ਚ ਲਗਾਏ ਕੈਂਪ ਦੌਰਾਨ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਪ੍ਰਬੰਧਨ ਸੰਬੰਧੀ ਸਿਖਲਾਈ ਦਿੰਦੇ ਹੋਏ ਖੇਤੀ ਮਾਹਿਰ। 16-09-2026
ਟਾਂਡਾ ਉੜਮੁੜ, 15 ਸਤੰਬਰ (ਦੀਪਕ ਬਹਿਲ)- ਮਾਂ ਬੋਲੀ ਵਿਕਾਸ ਮੰਚ ਤੋਂ ਇਲਾਵਾ ਟਾਂਡਾ ਇਲਾਕੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੀ ਅਹਿਮ ਇਕੱਤਰਤਾ ਅੱਜ ਟਾਂਡਾ ਵਿਖੇ ਹੋਈ ਜਿਸ ਦੌਰਾਨ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦੇ ਚੱਲਦਿਆਂ ਪੰਜਾਬੀ ਮਾਂ ਬੋਲੀ ਦੀ ਤਰਜਮਾਨੀ ਅਤੇ ਯੂਨੀਵਰਸਿਟੀ ਅੰਦਰ ਪੰਜਾਬ ਦੀ ਵੱਧ ਹਿੱਸੇਦਾਰੀ ਦੀ ਗੱਲ ਕਰਨ ਵਾਲੇ ਸੰਦੀਪ ਸਿੰਘ ਸੀਕਰੀ ਦੇ ਹੱਕ ਵਿਚ ਸਾਰੇ ਹੀ ਇਲਾਕੇ ਦੀਆਂ ਸੰਸਥਾਵਾਂ ਨੇ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ’ਤੇ ਪੰਜਾਬੀ ਮਾਂ ਬੋਲੀ ਵਿਕਾਸ ਮੰਚ ਵੱਲੋਂ ਬੋਲਦਿਆਂ ਲਖਵਿੰਦਰ ਸਿੰਘ ਮੁਲਤਾਨੀ ਨੇ ਕਿਹਾ ਕਿ ਸੰਦੀਪ ਸਿੰਘ ਸੀਕਰੀ ਦੇ ਪਿਛਲੇ ਕਾਰਜਕਾਲ ਦੇ ਦੌਰਾਨ ਜੋ ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਲਈ ਅਤੇ ਖ਼ਾਸ ਤੌਰ ’ਤੇ ਪੰਜਾਬੀਅਤ ਲਈ ਪੰਜਾਬ ਯੂਨੀਵਰਸਿਟੀ ਦੇ ਵਿਚ ਹੱਕੀ ਮੰਗਾਂ ਚੁੱਕੀਆਂ ਹਨ, ਉਸ ਦੇ ਚੱਲਦਿਆਂ ਅਸੀਂ ਉਨ੍ਹਾਂ ਦਾ ਸਮਰਥਨ ਕਰਦੇ ਹਾਂ। ਵੱਖ-ਵੱਖ ਬੁਲਾਰਿਆਂ ਨੇ ਸੰਦੀਪ ਸਿੰਘ ਸੀਕਰੀ ਦੇ ਪਿਛਲੇ ਕਾਰਜਕਾਲ ਦੇ ਦੌਰਾਨ ਹੁਸ਼ਿਆਰਪੁਰ ਜ਼ਿਲੇ੍ਹ ਦੇ ਨੌਜਵਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਨਿਪਟਾਰੇ ਲਈ ਹਰ ਵੇਲੇ ਹਾਜ਼ਰ ਰਹਿਣ ਅਤੇ ਖ਼ਾਸ ਤੌਰ ’ਤੇ ਪੰਜਾਬੀਅਤ ਦੀ ਗੱਲ ਰੱਖਣ ਲਈ ਸੰਦੀਪ ਸਿੰਘ ਸੀਕਰੀ ਦੀ ਪੁਰਜ਼ੋਰ ਸ਼ਬਦਾਂ ਵਿਚ ਸ਼ਲਾਘਾ ਕੀਤੀ। ਇਸ ਮੌਕੇ ’ਤੇ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਵਿਚ ਖੜੇ ਸੰਦੀਪ ਸਿੰਘ ਸੀਕਰੀ ਦੇ ਸੀਰੀਅਲ ਨੰਬਰ 42 ਨੂੰ ਫ਼ਸਟ ਪ੍ਰੈਫਰੈਂਸ ਦੇਣ ਦੀ ਜਿੱਥੇ ਅਪੀਲ ਕੀਤੀ ਉੱਥੇ ਇਨ੍ਹਾਂ ਬੁਲਾਰਿਆਂ ਨੇ ਭਾਰੀ ਬਹੁਮਤ ਦੇ ਨਾਲ ਜਿਤਾਉਣ ਦੀ ਅਪੀਲ ਕੀਤੀ। ਵਰਨਣਯੋਗ ਹੈ ਕਿ ਸੰਦੀਪ ਸਿੰਘ ਸੀਕਰੀ ਪਿਛਲੀਆਂ ਸੈਨੇਟ ਚੋਣਾਂ ਦੇ ਦੌਰਾਨ ਵੀ ਪੰਜਾਬ ਦੇ ਵਿਚੋਂ ਸਭ ਤੋਂ ਵੱਧ ਵੋਟਾਂ ਲੈਣ ਵਾਲੇ ਅੱਵਲ ਸੈਨੇਟਰ ਬਣੇ ਸਨ, ਜੋ ਇਸ ਵਾਰ ਫਿਰ ਚੋਣ ਲੜ ਰਹੇ ਹਨ। ਇਸ ਮੌਕੇ ’ਤੇ ਸੰਦੀਪ ਸਿੰਘ ਸੀਕਰੀ ਨੇ ਕਿਹਾ ਕਿ ਉਹ ਹਰ ਵੇਲੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਦੀ ਗੱਲ ਪੰਜਾਬ ਯੂਨੀਵਰਸਿਟੀ ਵਿਚ ਰੱਖਣਾ ਉਨ੍ਹਾਂ ਦੀ ਸਦਾ ਪ੍ਰਾਥਮਿਕਤਾ ਰਹੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸਦਾ ਹੀ ਹੁਸ਼ਿਆਰਪੁਰ ਜ਼ਿਲੇ੍ ਦੇ ਨੌਜਵਾਨਾਂ ਖ਼ਾਸ ਤੌਰ ’ਤੇ ਵਿਦਿਆਰਥੀ ਵਰਗ ਨੂੰ ਜਦੋਂ ਵੀ ਯੂਨੀਵਰਸਿਟੀ ਦੇ ਸੰਬੰਧਿਤ ਕੋਈ ਵੀ ਮੁਸ਼ਕਲਾਂ ਆਈਆਂ ਹਨ, ਸਦਾ ਉਨ੍ਹਾਂ ਮੁਸ਼ਕਲਾਂ ਦੇ ਹੱਲ ਲਈ ਨਾਲ ਖੜੇ ਹਨ। ਇਸ ਮੌਕੇ ’ਤੇ ਵੱਖ-ਵੱਖ ਬੁਲਾਰਿਆਂ ਨੇ ਜਿੱਥੇ ਸੰਦੀਪ ਸਿੰਘ ਸੀਕਰੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਉੱਥੇ ਟਾਂਡਾ ਇਲਾਕੇ ਵਿਚ ਸੰਦੀਪ ਸਿੰਘ ਸੀਕਰੀ ਦੀ ਪੰਜਾਬ ਯੂਨੀਵਰਸਿਟੀ ਦੇ ਚੋਣਾਂ ਦੇ ਮੱਦੇ ਨਜ਼ਰ ਲਖਵਿੰਦਰ ਸਿੰਘ ਮੁਲਤਾਨੀ ਮਾਸਟਰ ਅਮਰਜੀਤ ਸਿੰਘ, ਸਾਹਿਬ ਸਿੰਘ, ਰੋਹਿਤ ਟੰਡਨ, ਦਮਨਦੀਪ ਸਿੰਘ ਬਿੱਲਾ, ਸੁਖਵਿੰਦਰ ਸਿੰਘ ਮੂਨਕਾਂ, ਪ੍ਰਧਾਨ ਦਿਲਬਾਗ ਸਿੰਘ ਸਹਿਬਾਜਪੁਰ, ਸਰਬਜੀਤ ਸਿੰਘ ਮੋਮੀ, ਰਵਿੰਦਰ ਸਿੰਘ ਰਵੀ, ਮਾਸਟਰ ਗੁਰਮਿੰਦਰ ਸਿੰਘ, ਲੱਭਾ ਜਹੂਰਾ ਸ਼ਰਨਜੀਤ ਸਿੰਘ, ਕਿਰਪਾਲ ਸਿੰਘ, ਜਸਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਸੁਤੇਹ ਪ੍ਰਕਾਸ਼ ਜੀ ਦੇ ਤਪ ਅਸਥਾਨ ’ਤੇ ਸੰਗਰਾਂਦ ਸੰਬੰਧੀ ਸਮਾਗਮ ਕੱਲ੍ਹ ਅਗਲੀ ਖ਼ਬਰ ਐਮ.ਐਸ.ਪੀ ਦੀ ਕਾਨੂੰਨੀ ਗਾਰੰਟੀ ਨਾਲ ਹੀ ਬਚੇਗੀ ਕਿਸਾਨੀ-ਡਾ. ਕੁਲਵੰਤ ਸਿੰਘ
Ad Position 24