ਡੀ.ਏ.ਵੀ. ਕਾਲਜ ਦੇ ਸਾਬਕਾ ਵਿਦਿਆਰਥੀ ਨੇ ਦਿੱਤੀ ਵਿੱਤੀ ਸਹਾਇਤਾ
ਹੁਸ਼ਿਆਰਪੁਰ, 16 ਸਤੰਬਰ (ਬਲਜਿੰਦਰਪਾਲ ਸਿੰਘ)-ਕਾਲਜ ਦੇ ਸਾਬਕਾ ਵਿਦਿਆਰਥੀ ਦਲਜੀਤ ਸਿੰਘ ਨੇ ਬੀ. ਐੱਸ.
ਹੁਸ਼ਿਆਰਪੁਰ, 16 ਸਤੰਬਰ (ਬਲਜਿੰਦਰਪਾਲ ਸਿੰਘ)-ਕਾਲਜ ਦੇ ਸਾਬਕਾ ਵਿਦਿਆਰਥੀ ਦਲਜੀਤ ਸਿੰਘ ਨੇ ਬੀ.ਐੱਸ.ਸੀ. (ਕੰਪਿਊਟਰ ਐਪਲੀਕੇਸ਼ਨਜ਼) ਦੇ ਤੀਜੇ ਸਮੈਸਟਰ ਦੀ ਵਿਦਿਆਰਥਣ ਕਾਜਲਦੀਪ ਕੌਰ ਦੇ ਬਕਾਇਆ 27,850 ਰੁਪਏ ਅਦਾ ਕੀਤੇ ਹਨ। ਦਲਜੀਤ ਸਿੰਘ ਇਸ ਕਾਲਜ ਦੇ ਹੀ ਸਾਬਕਾ ਵਿਦਿਆਰਥੀ ਰਹੇ ਹਨ। ਉਨ੍ਹਾਂ ਨੇ 2002 ਵਿਚ ਡੀ.ਏ.ਵੀ. ਕਾਲਜ, ਹੁਸ਼ਿਆਰਪੁਰ ਤੋਂ ਬੀ.ਐੱਸ.ਸੀ. (ਮੈਡੀਕਲ) ਦੀ ਪੜ੍ਹਾਈ ਪੂਰੀ ਕੀਤੀ ਸੀ। ਉਹ ਪਿਛਲੇ 20 ਸਾਲਾਂ ਤੋਂ ਨਿਊਜ਼ੀਲੈਂਡ ਵਿਚ ਰਹਿ ਰਹੇ ਹਨ ਅਤੇ ਉੱਥੇ ‘ਸਨਕੇਅਰ ਨਿਊਟਰੀਸ਼ਨ’ ਨਾਮਕ ਕੰਪਨੀ ਦੇ ਜਨਰਲ ਮੈਨੇਜਰ ਵਜੋਂ ਕੰਮ ਕਰ ਰਹੇ ਹਨ। ਉਹ ਹਮੇਸ਼ਾ ਪੰਜਾਬ (ਭਾਰਤ) ਵਿਚ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ। ਉਹ ਲੋੜਵੰਦ ਵਿਦਿਆਰਥੀਆਂ ਦੀ ਫ਼ੀਸ ਜਾਂ ਬਕਾਇਆ ਰਾਸ਼ੀ ਭਰ ਕੇ ਹਮੇਸ਼ਾ ਉਨ੍ਹਾਂ ਦੀ ਮਦਦ ਕਰਦੇ ਹਨ। ਉਹ ਡੀ.ਏ.ਵੀ. ਕਾਲਜ, ਹੁਸ਼ਿਆਰਪੁਰ ਵਿਚ ਪੜ੍ਹ ਰਹੇ ਬਹੁਤ ਸਾਰੇ ਵਿਦਿਆਰਥੀਆਂ ਦੀ ਫ਼ੀਸ ਪਹਿਲਾਂ ਵੀ ਅਦਾ ਕਰ ਚੁੱਕੇ ਹਨ। ਕਾਲਜ ਮੈਨੇਜਿੰਗ ਕਮੇਟੀ ਪ੍ਰਧਾਨ ਡਾ. ਅਨੂਪ ਕੁਮਾਰ , ਸਕੱਤਰ ਆਰ. ਐਮ. ਭੱਲਾ ਅਤੇ ਕਾਲਜ ਪ੍ਰਿੰ. ਡਾ. ਵਿਨੈ ਕੁਮਾਰ ਨੇ ਦਲਜੀਤ ਸਿੰਘ ਦਾ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ।