16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪਿੰਡ ਮਹਿਤਾਬਪੁਰ ਵਿਖੇ ਆਯੂਸ਼ ਕੈਂਪ ਲਗਾਇਆ

ਭੰਗਾਲਾ, 16 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)- ਡਾਇਰੈਕਟਰ ਆਯੁਰਵੇਦ ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਆਯੁਰਵੈਦਿਕ, ਯੂਨਾਨੀ ਅਫ਼ਸਰ ਹੁਸ਼ਿਆਰਪੁਰ ਡਾ.

Ad Position 21
repet_subhas-goyals [Copy P29]
Ad Position 21
drinking water
ਅਜੀਤ ਡੈਸਕ 17-09-2026
ਭੰਗਾਲਾ, 16 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)- ਡਾਇਰੈਕਟਰ ਆਯੁਰਵੇਦ ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਆਯੁਰਵੈਦਿਕ, ਯੂਨਾਨੀ ਅਫ਼ਸਰ ਹੁਸ਼ਿਆਰਪੁਰ ਡਾ. ਸ਼ੁਕਰ ਪਾਲ ਕੌਰ ਦੀ ਰਹਿਨੁਮਾਈ ਹੇਠ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਪਿੰਡ ਮਹਿਤਾਬਪੁਰ ਵਿਖੇ ਆਯੂਸ਼ ਕੈਂਪ ਡਾ. ਅਰੁਣ ਵਰਮਾ ਇੰਚਾਰਜ ਜੀ.ਈ.ਓ. ਮਹਿਤਾਬਪੁਰ ਵਲੋਂ ਕਰਵਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸਰਪੰਚ ਮਨਜਿੰਦਰ ਸਿੰਘ ਸੈਣੀ ਵਲੋਂ ਕੀਤਾ ਗਿਆ। ਕੈਂਪ ਵਿਚ ਆਯੁਰਵੈਦਿਕ ਵਿਭਾਗ ਦੇ ਡਾ. ਅਨੂ ਭੱਟਾਰੀ, ਡਾ. ਦੀਪਕ ਅਤੇ ਹੋਮਿਓਪੈਥਿਕ ਵਿਭਾਗ ਦੇ ਡਾ. ਬਲਵਿੰਦਰ ਸਿੰਘ, ਡਾ. ਤਰਲੋਚਨ ਸਿੰਘ ਕਲਮੀ ਨੇ ਕੁੱਲ 663 ਮਰੀਜ਼ਾਂ ਦਾ ਚੈੱਕਅਪ ਕੀਤਾ। ਜਾਂਚ ਉਪਰੰਤ ਉਪਦੇਸ਼ ਗੁਰਦਮਨੀ, ਸੰਦੀਪ ਸਹਿਗਲ, ਹੋਮਿਓਪੈਥਿਕ ਡਿਸਪੈਂਸਰ ਉਮਾ ਦੇਵੀ, ਗੁਰਵਿੰਦਰ ਕੌਰ ਵਲੋਂ ਆਯੁਰਵੈਦਿਕ ਅਤੇ ਹੋਮਿਓਪੈਥਿਕ ਦਵਾਈਆਂ ਮਰੀਜ਼ਾਂ ਨੂੰ ਦਿੱਤੀਆਂ ਗਈਆਂ। ਆਯੁਰਵੈਦਿਕ ਵਿਭਾਗ ਦੇ ਬਲਜੀਤ ਕੌਰ, ਅਟੈਂਡੈਂਟ ਨਿਰਮਲਾ ਦੇਵੀ ਅਤੇ ਹੋਮਿਓਪੈਥਿਕ ਵਿਭਾਗ ਦੇ ਦਰਜਾ ਚਾਰ ਕੁਲਦੀਪ ਸਿੰਘ ਵਲੋਂ ਕੈਂਪ ਵਿਚ ਆਪਣੀ ਸੇਵਾਵਾਂ ਦਿੱਤੀਆਂ ਗਈਆਂ। ਕੈਂਪ ਇੰਚਾਰਜ ਡਾ. ਅਰੁਣ ਵਰਮਾ ਵੱਲੋਂ ਲੋਕਾਂ ਨੂੰ ਆਯੁਰਵੇਦ ਅਤੇ ਯੋਗ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਰਪੰਚ ਮਨਜਿੰਦਰ ਸਿੰਘ ਨੇ ਪਿੰਡ ਮਹਿਤਾਬਪੁਰ ਵਿਖੇ ਆਯੂਸ਼ ਕੈਂਪ ਵਿਚ ਆਏ ਆਏ ਸਾਰੇ ਡਾਕਟਰ ਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਚੈੱਕ ਸੌਂਪਦੇ ਹੋਏ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ। ਡਾ.... ਅਗਲੀ ਖ਼ਬਰ ਅਜੀਤ, ਜਲੰਧਰ ਜ਼ਿਲ੍ਹਾ ਸਕੂਲ ਖੇਡਾਂ ’ਚ ਨਾਰੂ ਨੰਗਲ ਸਕੂਲ ਦੇ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ
Ad Position 24