18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਡਾ. ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ-ਜੇ. ਪੀ. ਐੱਮ. ਓ.

ਮਾਹਿਲਪੁਰ, 17 ਸਤੰਬਰ (ਰਜਿੰਦਰ ਸਿੰਘ)-ਬੀਤੇ ਦਿਨ ਪਿੰਡ ਬਾੜੀਆਂ ਕਲਾਂ ਵਿਖੇ ਸ਼ਰਾਰਤੀ ਅਨਸਰਾਂ ਵਲੋਂ ਭਾਰਤੀ ਸੰਵਿਧਾਨ ਨਿਰਮਾਤਾ ਤੇ ਗ਼ਰੀਬਾਂ ਮਜਲੂਮਾਂ ਦੇ ਮਸੀਹਾ ਭਾਰਤੀ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾਕਟਰ ਬੀ. ਆਰ.

Ad Position 21
No active advertisement
ਅਜੀਤ ਡੈਸਕ 18-09-2026
ਮਾਹਿਲਪੁਰ, 17 ਸਤੰਬਰ (ਰਜਿੰਦਰ ਸਿੰਘ)-ਬੀਤੇ ਦਿਨ ਪਿੰਡ ਬਾੜੀਆਂ ਕਲਾਂ ਵਿਖੇ ਸ਼ਰਾਰਤੀ ਅਨਸਰਾਂ ਵਲੋਂ ਭਾਰਤੀ ਸੰਵਿਧਾਨ ਨਿਰਮਾਤਾ ਤੇ ਗ਼ਰੀਬਾਂ ਮਜਲੂਮਾਂ ਦੇ ਮਸੀਹਾ ਭਾਰਤੀ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾਕਟਰ ਬੀ. ਆਰ. ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਕਰਨ ਦੀ ਜਨਤਕ ਜਥੇਬੰਦੀਆਂ (ਜੇ. ਪੀ. ਐਮ. ਓ.) ਵਲੋਂ ਨਿਖੇਧੀ ਕੀਤੀ ਜਾਂਦੀ ਹੈ। ਇਸ ਮੌਕੇ ਨਰਿੰਦਰ ਅਜਨੋਹਾ, ਮੱਖਣ ਸਿੰਘ ਲੰਗੇਰੀ, ਸੋਹਣ ਸਿੰਘ ਭੂਨੋ, ਮਲਕੀਤ ਸਿੰਘ ਬਾਹੋਵਾਲ, ਅਮਰਜੀਤ ਕੁਮਾਰ ਨੰਗਲ ਖਿਲਾੜੀਆਂ, ਪਰਮਜੀਤ ਕਾਤਿਬ ਅਤੇ ਮਨਜਿੰਦਰ ਸਿੰਘ ਲੱਕੀ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਅਮਨ ਚੈਨ ਨੂੰ ਖ਼ਰਾਬ ਕਰਨ ਵਾਲੇ, ਗੰਗਾ ਯਮੁਨਾ ਤਹਿਜ਼ੀਬ ਨੂੰ ਖ਼ਰਾਬ ਕਰਨ ਵਾਲੇ, ਭਾਈਚਾਰਕ ਸਾਂਝ ਨੂੰ ਸੱਟ ਮਾਰਨ ਵਾਲੇ ਅਤੇ ਆਪਸੀ ਸੌਹਾਰਦ ਵਿਗਾੜਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕਰਕੇ ਇਸ ਘਟਨਾ ਵਿਚ ਦੋਸ਼ੀ ਵਿਅਕਤੀਆਂ ਨੂੰ ਕਾਬੂ ਕਰਕੇ ਸਖਤ ਸਜ਼ਾਵਾਂ ਦਿਵਾਏ। ਇਸ ਮੌਕੇ ਉਂਕਾਰ ਸਿੰਘ, ਹਰਮਨੋਜ ਕੁਮਾਰ, ਅਜੇ ਕੁਮਾਰ, ਜੈ ਰਾਮ ਬਾੜੀਆਂ, ਗਿਆਨ ਚੰਦ, ਧਰਮ ਚੰਦ, ਟੇਕ ਚੰਦ, ਗੁਰਨਾਮ ਚੰਦ, ਸੁਰਜੀਤ ਸਿੰਘ, ਬਲਜਿੰਦਰ ਸਿੰਘ, ਅਸ਼ੋਕ ਕੁਮਾਰ, ਗੁਰਪਾਲ ਸਿੰਘ, ਲਹਿੰਬਰ ਸਿੰਘ, ਕੁਲਤਾਰ ਸਿੰਘ, ਸੋਹਣ ਲਾਲ, ਤਰਸੇਮ ਲਾਲ, ਬਲਪ੍ਰੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲਾਲਾ ਓਮ ਪ੍ਰਕਾਸ਼ ਬੱਸੀ ਦੀ ਯਾਦ ਨੂੰ ਸਮਰਪਿਤ ਪਵਨ ਬੱਸੀ ਨੇ ਸਵਰਗ ਧਾਮ ਦਸੂਹਾ ਨੂੰ ਦਿੱਤਾ 15 ਹਜ਼ਾਰ ਰੁਪਏ ਦਾ ਯੋਗਦਾਨ ਅਗਲੀ ਖ਼ਬਰ ਮਹਿਤਾਬਪੁਰ ਵਿਖੇ ਬਾਬਾ ਸਿਰਕੀ ਸ਼ਾਹ ਦੇ ਦਰਬਾਰ ਵਿਖੇ ਚੋਰੀ
Ad Position 24