18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਨੰਗਲ ਬਿਹਾਲਾਂ ਵਿਖੇ 6ਵਾਂ ਮੁਫ਼ਤ ਆਯੁਸ਼ ਹੈਲਥ ਕੈਂਪ ਆਯੋਜਿਤ

ਨੰਗਲ ਬਿਹਾਲਾਂ, 18 ਸਤੰਬਰ (ਵਿਨੋਦ ਮਹਾਜਨ)-ਡਾਇਰੈਕਟਰ ਆਯੁਰਵੈਦਿਕ ਪੰਜਾਬ ਰਮਨ ਖੰਨਾ, ਡਾਇਰੈਕਟਰ ਹੋਮਿਓਪੈਥੀ ਪੰਜਾਬ ਹਰਿੰਦਰਪਾਲ ਸਿੰਘ ਦੇ ਆਦੇਸ਼ਾਂ ਅਨੁਸਾਰ ਮਾਨਯੋਗ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜ਼ਿਲ੍ਹਾ ਆਯੂਸ਼ ਸੁਸਾਇਟੀ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਆਯੁਸ਼ ਹੈਲਥ ਐਂਡ ਵੈਲਨੈਸ ਸੈਂਟਰ ਨੰਗਲ ਬਿਹਾਲਾਂ ਵਿਖੇ 6ਵਾਂ ਮੁਫ਼ਤ ਆਯੂਸ਼ ਹੈਲਥ ਕੈਂਪ ਲਗਾਇਆ। ਕੈਂਪ ਇੰਚਾਰਜ ਡਾਕਟਰ ਰੁਚਿਕਾ (ਆਯੁਰਵੈਦਿਕ ਮੈਡੀਕਲ ਅਫ਼ਸਰ) ਦੀ ਦੇਖ ਰੇਖ ਵਿਚ ਆਯੋਜਿਤ ਕੈਂਪ ਵਿਚ 621 ਮਰੀਜ਼ਾਂ ਦਾ ਨਿਰੀਖਣ ਕੀਤਾ।

Ad Position 21
No active advertisement
ਅਜੀਤ ਡੈਸਕ 19-09-2026
ਨੰਗਲ ਬਿਹਾਲਾਂ, 18 ਸਤੰਬਰ (ਵਿਨੋਦ ਮਹਾਜਨ)-ਡਾਇਰੈਕਟਰ ਆਯੁਰਵੈਦਿਕ ਪੰਜਾਬ ਰਮਨ ਖੰਨਾ, ਡਾਇਰੈਕਟਰ ਹੋਮਿਓਪੈਥੀ ਪੰਜਾਬ ਹਰਿੰਦਰਪਾਲ ਸਿੰਘ ਦੇ ਆਦੇਸ਼ਾਂ ਅਨੁਸਾਰ ਮਾਨਯੋਗ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜ਼ਿਲ੍ਹਾ ਆਯੂਸ਼ ਸੁਸਾਇਟੀ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਆਯੁਸ਼ ਹੈਲਥ ਐਂਡ ਵੈਲਨੈਸ ਸੈਂਟਰ ਨੰਗਲ ਬਿਹਾਲਾਂ ਵਿਖੇ 6ਵਾਂ ਮੁਫ਼ਤ ਆਯੂਸ਼ ਹੈਲਥ ਕੈਂਪ ਲਗਾਇਆ। ਕੈਂਪ ਇੰਚਾਰਜ ਡਾਕਟਰ ਰੁਚਿਕਾ (ਆਯੁਰਵੈਦਿਕ ਮੈਡੀਕਲ ਅਫ਼ਸਰ) ਦੀ ਦੇਖ ਰੇਖ ਵਿਚ ਆਯੋਜਿਤ ਕੈਂਪ ਵਿਚ 621 ਮਰੀਜ਼ਾਂ ਦਾ ਨਿਰੀਖਣ ਕੀਤਾ। ਕੈਂਪ ਦਾ ਉਦਘਾਟਨ ਸਰਪੰਚ ਅੰਜਨਾ ਦੇਵੀ ਤੇ ਸਮੂਹ ਪੰਚਾਇਤ ਮੈਂਬਰਾਂ ਵਲੋਂ ਕੀਤਾ। ਇਸ ਮੌਕੇ ਡਾ. ਅਨੂ ਭੰਡਾਰੀ, ਡਾ. ਕਰਮਜੀਤ ਸਿੰਘ, ਡਾ. ਸੁਰਿੰਦਰ ਸਿੰਘ, ਡਾ. ਮਨਜੀਤ ਸਿੰਘ ਆਦਿ ਦੀ ਇਕ ਟੀਮ ਵਲੋਂ ਮਰੀਜ਼ਾਂ ਦਾ ਨਿਰੀਖਣ ਕਰਨ ਤੋਂ ਬਾਅਦ ਮੁਫ਼ਤ ਦਵਾਈਆਂ ਵੰਡੀਆਂ। ਇਸ ਮੌਕੇ ਦੋਵਾਂ ਵਿਭਾਗਾਂ ਵਲੋਂ ਮੈਡਮ ਦਲਜੀਤ ਕੌਰ, ਮਨੀਸ਼ ਕੁਮਾਰ, ਸੁਨੀਤਾ ਦੇਵੀ, ਸੰਦੀਪ ਸਰੌਆ, ਉਮਾ ਦੇਵੀ, ਸੁਰਜ ਪ੍ਰਕਾਸ਼, ਸਾਮ ਕੌਰ, ਅਮਨਦੀਪ, ਕੁਲਵੀਰ ਸਿੰਘ ਆਦਿ ਹਾਜ਼ਰ ਸਨ। ਕੈਂਪ ਦੀ ਸਮਾਪਤੀ ਮੌਕੇ ਡਾ. ਰੁਚਿਕਾ ਨੇ ਇਸ ਕੈਂਪ ਨੂੰ ਕਾਮਯਾਬ ਬਣਾਉਣ ਲਈ ਪਿੰਡ ਵਾਸੀਆਂ ਵਲੋਂ ਦਿੱਤੇ ਵਡਮੁੱਲੇ ਸਹਿਯੋਗ ਦਾ ਧੰਨਵਾਦ ਕਰਦਿਆਂ ਸਾਰਿਆਂ ਨੂੰ ਆਪਣੀ ਦਿਨ ਚਰਿਈਆ, ਰਿੱਤੂ ਚਰਿਈਆ, ਅਹਾਰ, ਵਿਹਾਰ ਵਿਚ ਆਯੁਰਵੈਦਿਕ ਅਤੇ ਯੋਗ ਅਪਣਾਉਣ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅੱਠਵੇਂ ਤਨਖਾਹ ਕਮਿਸ਼ਨ ਦੀ ਮਹੱਤਵਪੂਰਨ ਮੀਟਿੰਗ ਹੋਈ ਅਗਲੀ ਖ਼ਬਰ ਬਾਬਾ ਸ੍ਰੀਚੰਦ ਜੀ ਦੇ 532ਵੇਂ ਪ੍ਰਕਾਸ਼ ਉਤਸਵ ਸੰਬੰਧੀ ਅਖੰਡ ਪਾਠ ਦੇ ਭੋਗ ਕੱਲ੍ਹ
Ad Position 24