ਸੀਪਰੀਆਂ ਦੀ ਉਸਾਰੀ ਅਧੀਨ ਗਰਾਊਂਡ ਨੂੰ ਖ਼ਰਾਬ ਕਰਨ ਦੇ ਦੋਸ਼
ਨੰਗਲ ਬਿਹਾਲਾਂ, 18 ਸਤੰਬਰ (ਵਿਨੋਦ ਮਹਾਜਨ)-ਨਜ਼ਦੀਕੀ ਪਿੰਡ ਸੀਪਰੀਆਂ ਦੀ ਪੰਚਾਇਤ ਵਲੋਂ ਪਿੰਡ ਦੀ ਉਸਾਰੀ ਅਧੀਨ ਗਰਾਊਂਡ ਨੂੰ ਖ਼ਰਾਬ ਕਰਨ ਦੇ ਦੋਸ਼ ਲਗਾਉਂਦੇ ਹੋਏ ਇਸ ਸੰਬੰਧੀ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪਿੰਡ ਦੇ ਸਰਪੰਚ ਤੇ ਪੰਚਾਇਤ ਵਲੋਂ ਬੀ.
ਨੰਗਲ ਬਿਹਾਲਾਂ, 18 ਸਤੰਬਰ (ਵਿਨੋਦ ਮਹਾਜਨ)-ਨਜ਼ਦੀਕੀ ਪਿੰਡ ਸੀਪਰੀਆਂ ਦੀ ਪੰਚਾਇਤ ਵਲੋਂ ਪਿੰਡ ਦੀ ਉਸਾਰੀ ਅਧੀਨ ਗਰਾਊਂਡ ਨੂੰ ਖ਼ਰਾਬ ਕਰਨ ਦੇ ਦੋਸ਼ ਲਗਾਉਂਦੇ ਹੋਏ ਇਸ ਸੰਬੰਧੀ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪਿੰਡ ਦੇ ਸਰਪੰਚ ਤੇ ਪੰਚਾਇਤ ਵਲੋਂ ਬੀ. ਡੀ. ਪੀ. ਓ. ਤਲਵਾੜਾ ਤੇ ਪੁਲਿਸ ਥਾਣਾ ਹਾਜੀਪੁਰ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਪਿੰਡ ਦੇ ਕੁਝ ਲੋਕਾਂ ਵਲੋਂ ਉਸਾਰੀ ਅਧੀਨ ਗਰਾਊਂਡ ਵਿਚ ਟਰੈਕਟਰ ਵਾਹ ਕੇ ਉਥੇ ਲੱਗੇ ਹੋਏ ਘਾਹ ਨੂੰ ਖ਼ਰਾਬ ਕਰ ਦਿੱਤਾ ਹੈ ਜਦਕਿ ਇਸ ਗਰਾਊਂਡ ਵਿਚ ਸਪੋਰਟਸ ਫ਼ੰਡ ਤੇ ਜੀ ਰਾਮ ਜੀ ਸਕੀਮ ਤਹਿਤ ਕੰਮ ਚੱਲ ਰਿਹਾ ਹੈ। ਸ਼ਿਕਾਇਤ ਵਿਚ ਦਰਜ ਲੋਕਾਂ ਨਾਲ ਉਨ੍ਹਾਂ ਦਾ ਪੱਖ ਜਾਣਨ ਲਈ ਮੋਬਾਈਲ ਫ਼ੋਨ ਰਾਹੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਲੋਂ ਫ਼ੋਨ ਨਹੀਂ ਚੁੱਕਿਆ ਗਿਆ।