ਨਗਰ ਕੌਂਸਲ ਵਲੋਂ ਸਕੂਲ ਆਫ਼ ਐਮੀਨੈਂਸ ’ਚ ‘ਸਵੱਛਤਾ ਹੀ ਸੇਵਾ’ ਸੰਬੰਧੀ ਜਾਗਰੂਕਤਾ ਮੁਹਿੰਮ ਸ਼ੁਰੂ
ਗੜ੍ਹਸ਼ੰਕਰ, 18 ਸਤੰਬਰ (ਧਾਲੀਵਾਲ)-ਨਗਰ ਕੌਂਸਲ ਗੜ੍ਹਸ਼ੰਕਰ ਵਲੋਂ ਪ੍ਰਧਾਨ ਸੋਮ ਨਾਥ ਬੰਗੜ ਤੇ ਕਾਰਜ ਸਾਧਕ ਅਫ਼ਸਰ ਮਦਨ ਸਿੰਘ ਦੀ ਅਗਵਾਈ ਹੇਠ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਸਵੱਛਤਾ ਹੀ ਸਹਿਭਾਗ; ਸਵੱਛ ਭਾਰਤ, ਵਿਕਸਿਤ ਭਾਰਤ ਤੇ ਸਵੱਛ ਪਾਠਸ਼ਾਲਾ-ਯੁਵਾ ਫ਼ਾਰ ਸਵੱਛਤਾ ਵਿਸ਼ੇ ਅਧੀਨ ਸਵੱਛ ਭਾਰਤ ਮਿਸ਼ਨ ਟੀਮ ਵਲੋਂ ਸਕੂਲ ਆਫ਼ ਐਮੀਨੈਂਸ ਗੜ੍ਹਸ਼ੰਕਰ ਵਿਖੇ ਇਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਜੋ 17 ਅਕਤੂਬਰ ਤੱਕ ਵੱਖ-ਵੱਖ ਥਾਵਾਂ ’ਤੇ ਜਾਰੀ ਰਹੇਗਾ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ਼ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਅਤੇ ਸਵੱਛਤਾ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦੀ ਹਿੱਸਾ ਬਣਾਉਣ ਲਈ ‘ਸਵੱਛਤਾ ਪ੍ਰਣ’ ਦਿਵਾਇਆ ਗਿਆ।
ਗੜ੍ਹਸ਼ੰਕਰ, 18 ਸਤੰਬਰ (ਧਾਲੀਵਾਲ)-ਨਗਰ ਕੌਂਸਲ ਗੜ੍ਹਸ਼ੰਕਰ ਵਲੋਂ ਪ੍ਰਧਾਨ ਸੋਮ ਨਾਥ ਬੰਗੜ ਤੇ ਕਾਰਜ ਸਾਧਕ ਅਫ਼ਸਰ ਮਦਨ ਸਿੰਘ ਦੀ ਅਗਵਾਈ ਹੇਠ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਸਵੱਛਤਾ ਹੀ ਸਹਿਭਾਗ; ਸਵੱਛ ਭਾਰਤ, ਵਿਕਸਿਤ ਭਾਰਤ ਤੇ ਸਵੱਛ ਪਾਠਸ਼ਾਲਾ-ਯੁਵਾ ਫ਼ਾਰ ਸਵੱਛਤਾ ਵਿਸ਼ੇ ਅਧੀਨ ਸਵੱਛ ਭਾਰਤ ਮਿਸ਼ਨ ਟੀਮ ਵਲੋਂ ਸਕੂਲ ਆਫ਼ ਐਮੀਨੈਂਸ ਗੜ੍ਹਸ਼ੰਕਰ ਵਿਖੇ ਇਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਜੋ 17 ਅਕਤੂਬਰ ਤੱਕ ਵੱਖ-ਵੱਖ ਥਾਵਾਂ ’ਤੇ ਜਾਰੀ ਰਹੇਗਾ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ਼ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਅਤੇ ਸਵੱਛਤਾ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦੀ ਹਿੱਸਾ ਬਣਾਉਣ ਲਈ ‘ਸਵੱਛਤਾ ਪ੍ਰਣ’ ਦਿਵਾਇਆ ਗਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਨਾਲ ਸੰਵਾਦ ਵੀ ਆਯੋਜਿਤ ਕੀਤਾ, ਜਿਸ ’ਚ ਨਗਰ ਕੌਂਸਲ ਦੇ ਨੁਮਾਇੰਦਿਆਂ ਨੇ ਸਵੱਛਤਾ ਦੇ ਮਹੱਤਵ, ਕੂੜੇ ਦੇ ਨਿਪਟਾਰੇ ਤੇ ਵਾਤਾਵਰਨ ਦੀ ਸੰਭਾਲ ਵਿਚ ਨੌਜਵਾਨਾਂ ਦੀ ਭੂਮਿਕਾ ’ਤੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਪ੍ਰੋਗਰਾਮ ਕੋਆਰਡੀਨੇਟਰ ਸੀ. ਐੱਫ. ਰਾਖੀ ਰਾਣਾ ਨੇ ਬੱਚਿਆਂ ਨੂੰ ‘ਸਵੱਛਤਾ ਪ੍ਰਣ’ ਕਰਵਾਇਆ ਅਤੇ ਬੱਚਿਆਂ ਨੂੰ ਆਪਣੇ ਘਰ, ਸਕੂਲ ਅਤੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਸਮੇਤ ਵਾਤਾਵਰਨ ਦੀ ਸੰਭਾਲ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਇੰਚਾਰਜ ਸ਼ਿਵਾਨੀ ਅਗਨੀਹੋਤਰੀ, ਸਟਾਫ਼ ਮੈਂਬਰ ਇੰਦੂ ਜੱਸੀ, ਰੇਸ਼ਮ ਕੌਰ, ਮੋਟੀਵੇਟਰਜ਼ ਸਿਮਰਨ ਤੇ ਜਸਵਿੰਦਰ ਕੌਰ ਹਾਜ਼ਰ ਹੋਏ।