19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸੰਤ ਅਨੂਪ ਸਿੰਘ ਤੇ ਸਿੱਖ ਵੈੱਲਫੇਅਰ ਸੁਸਾਇਟੀ ਨੇ ਵੱਖ-ਵੱਖ ਪਿੰਡਾਂ ’ਚ ਗੁਰਮਤਿ ਸਮਾਗਮ ਕਰਵਾਏ

ਹੁਸ਼ਿਆਰਪੁਰ, 18 ਸਤੰਬਰ (ਬਲਜਿੰਦਰਪਾਲ ਸਿੰਘ)-ਸੰਤ ਅਨੂਪ ਸਿੰਘ ਊਨਾ ਸਾਹਿਬ ਤੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਸਿੱਖ ਇਤਿਹਾਸ ਦੀਆਂ ਬੇਮਿਸਾਲ ਸਿੰਘਣੀਆਂ ਜਿਨ੍ਹਾਂ ਨੇ ਧਰਮ ਦੀ ਖ਼ਾਤਰ ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਗਲਾਂ ‘ਚ ਹਾਰ ਪਵਾਏ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 36ਵਾਂ ਅੰਤਰਰਾਸ਼ਟਰੀ ਮਹਾਨ ਕੀਰਤਨ ਦਰਬਾਰ 10 ਅਕਤੂਬਰ ਨੂੰ ਰੌਸ਼ਨ ਗਰਾਊਂਡ ਹੁਸ਼ਿਆਰਪੁਰ ‘ਚ ਸ਼ਾਮ 5 ਵਜੇ ਤੋਂ ਅੰਮ੍ਰਿਤ ਵੇਲੇ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਸਵ: ਅਜਵਿੰਦਰ ਸਿੰਘ ਵਲੋਂ ਕੀਤੀ ਗਈ। ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੀਰਤਨ ਦਰਬਾਰ ਕਰਵਾਉਣ ਤੋਂ ਪਹਿਲਾਂ ਪਿੰਡਾਂ ‘ਚ ਜਾ ਕੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ, ਜਿਸ ਤਹਿਤ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਸਿੰਗੜੀਵਾਲਾ, ਗੁਰਦੁਆਰਾ ਸਮਾਧਾਂ ਕੰਗਮਾਈ ਤੇ ਕੰਧਾਲਾ ਜੱਟਾਂ ਵਿਖੇ ਸਮਾਗਮ ਕਰਵਾਏ ਗਏ।

Ad Position 21
No active advertisement
ਅਜੀਤ ਡੈਸਕ 19-09-2026
ਹੁਸ਼ਿਆਰਪੁਰ, 18 ਸਤੰਬਰ (ਬਲਜਿੰਦਰਪਾਲ ਸਿੰਘ)-ਸੰਤ ਅਨੂਪ ਸਿੰਘ ਊਨਾ ਸਾਹਿਬ ਤੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਸਿੱਖ ਇਤਿਹਾਸ ਦੀਆਂ ਬੇਮਿਸਾਲ ਸਿੰਘਣੀਆਂ ਜਿਨ੍ਹਾਂ ਨੇ ਧਰਮ ਦੀ ਖ਼ਾਤਰ ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਗਲਾਂ ‘ਚ ਹਾਰ ਪਵਾਏ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 36ਵਾਂ ਅੰਤਰਰਾਸ਼ਟਰੀ ਮਹਾਨ ਕੀਰਤਨ ਦਰਬਾਰ 10 ਅਕਤੂਬਰ ਨੂੰ ਰੌਸ਼ਨ ਗਰਾਊਂਡ ਹੁਸ਼ਿਆਰਪੁਰ ‘ਚ ਸ਼ਾਮ 5 ਵਜੇ ਤੋਂ ਅੰਮ੍ਰਿਤ ਵੇਲੇ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਸਵ: ਅਜਵਿੰਦਰ ਸਿੰਘ ਵਲੋਂ ਕੀਤੀ ਗਈ। ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੀਰਤਨ ਦਰਬਾਰ ਕਰਵਾਉਣ ਤੋਂ ਪਹਿਲਾਂ ਪਿੰਡਾਂ ‘ਚ ਜਾ ਕੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ, ਜਿਸ ਤਹਿਤ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਸਿੰਗੜੀਵਾਲਾ, ਗੁਰਦੁਆਰਾ ਸਮਾਧਾਂ ਕੰਗਮਾਈ ਤੇ ਕੰਧਾਲਾ ਜੱਟਾਂ ਵਿਖੇ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ‘ਚ ਭਾਈ ਹਰਭਜਨ ਸਿੰਘ ਸੋਤਲਾ ਵਾਲੇ, ਭਾਈ ਸਤਿੰਦਰ ਸਿੰਘ ਆਲਮ, ਭਾਈ ਘਰਜੋਤ ਸਿੰਘ ਖ਼ਾਲਸਾ, ਭਾਈ ਕੁਲਵਿੰਦਰ ਸਿੰਘ ਕੰਗਮਾਈ, ਭਾਈ ਨਰਿੰਦਰ ਸਿੰਘ ਨੰਗਲ ਖੂੰਗਾ, ਭਾਈ ਪਰਮਜੀਤ ਸਿੰਘ ਮੂਨਕਾਂ ਤੇ ਢਾਡੀ ਸੁਖਵੀਰ ਸਿੰਘ ਚੌਹਾਨ ਦੇ ਜਥਿਆਂ ਵਲੋਂ ਕੀਰਤਨ ਅਤੇ ਗੁਰੂ ਜਸ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਜਦਕਿ ਗਿਆਨੀ ਜਸਵਿੰਦਰ ਸਿੰਘ ਪਰਮਾਰ ਵਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ। ਸਮਾਗਮ ਵਿਚ ਸੰਗਤਾਂ ਨੂੰ ਧਾਰਮਿਕ ਲਿਟਰੇਚਰ ਤੇ ਕੈਲੰਡਰ ਵੰਡੇ ਗਏ। ਇਸ ਮੌਕੇ ਸੰਤ ਬਾਬਾ ਹਰਮਨਜੀਤ ਸਿੰਘ, ਬਾਬਾ ਹਰਪ੍ਰੀਤ ਸਿੰਘ, ਭਾਈ ਦਰਸ਼ਨ ਸਿੰਘ ਪਲਾਹਾ, ਭਾਈ ਹਰਜੀਤ ਸਿੰਘ ਨੰਗਲ, ਅਮਰੀਕ ਸਿੰਘ ਗੀਗਨੋਵਾਲ, ਪਰਮਜੀਤ ਸਿੰਘ ਮੋਮੀ, ਭਾਈ ਗੁਰਚਰਨ ਸਿੰਘ, ਭਾਈ ਇੰਦਰਜੀਤ ਸਿੰਘ, ਧੰਨ ਧੰਨ ਬਾਬਾ ਬਿਸ਼ਨ ਸਿੰਘ ਜੀ ਪ੍ਰਬੰਧਕ ਕਮੇਟੀ, ਭਾਈ ਅੰਮ੍ਰਿਤ ਪਾਲ ਸਿੰਘ ਜੀ, ਭਾਈ ਸੁਰਿੰਦਰ ਸਿੰਘ, ਭਾਈ ਮਨਜੀਤ ਸਿੰਘ, ਭਾਈ ਤਜਿੰਦਰ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਦਰਸ਼ਨ ਸਿੰਘ, ਭਾਈ ਇੰਦਰ ਸਿੰਘ, ਭਾਈ ਗੁਰਮੇਲ ਸਿੰਘ, ਭਾਈ ਸਰਬਜੀਤ ਸਿੰਘ ਮੋਮੀ ਸਮੇਤ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਾ. ਅਵਤਾਰ ਸਿੰਘ ਨੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਬਟਵਾੜਾ ਦੇ ਛਿੰਝ ਮੇਲੇ ’ਚ ਅਦਿੱਤਿਆ ਸ਼ਰਮਾ ਮੁੱਖ ਮਹਿਮਾਨ ਵਜੋਂ ਪਹੁੰਚੇ
Ad Position 24