19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਬਿਜਲੀ ਦੀ 11 ਕੇ. ਵੀ. ਕੇਬਲ ਨੂੰ ਅੱਗ ਲੱਗਣ ਨਾਲ ਮਹਿਕਮੇ ਦਾ ਨੁਕਸਾਨ

ਕੋਟਫ਼ਤੂਹੀ, 18 ਸਤੰਬਰ (ਅਵਤਾਰ ਸਿੰਘ ਅਟਵਾਲ)-ਬੀਤੇ ਦਿਨ ਦੁਪਹਿਰ ਦੇ ਟਾਈਮ ਸਥਾਨਕ ਬਾਜ਼ਾਰ ਦੇ ਇਕ ਫ਼ਰਨੀਚਰ ਹਾਊਸ ਵੱਲੋਂ ਆਪਣੇ ਵੇਸਟ ਫ਼ਰਨੀਚਰ ਨੂੰ ਅੱਗ ਲਗਾਉਣ ਕਰ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ 11 ਕੇ. ਵੀ ਯੂ.

Ad Position 21
No active advertisement
ਕੋਟਫ਼ਤੂਹੀ ਵਿਖੇ ਫ਼ਰਨੀਚਰ ਹਾਊਸ ਵਿਚ ਲੱਗੀ ਅੱਗ ਦਾ ਦ੍ਰਿਸ਼। ਤਸਵੀਰ : ਅਵਤਾਰ ਸਿੰਘ ਅਟਵਾਲ 19-09-2026
ਕੋਟਫ਼ਤੂਹੀ, 18 ਸਤੰਬਰ (ਅਵਤਾਰ ਸਿੰਘ ਅਟਵਾਲ)-ਬੀਤੇ ਦਿਨ ਦੁਪਹਿਰ ਦੇ ਟਾਈਮ ਸਥਾਨਕ ਬਾਜ਼ਾਰ ਦੇ ਇਕ ਫ਼ਰਨੀਚਰ ਹਾਊਸ ਵੱਲੋਂ ਆਪਣੇ ਵੇਸਟ ਫ਼ਰਨੀਚਰ ਨੂੰ ਅੱਗ ਲਗਾਉਣ ਕਰ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ 11 ਕੇ. ਵੀ ਯੂ. ਪੀ. ਐੱਸ. (ਘਰਾਂ ਵਾਲੇ) ਫੀਡਰ ਕੋਟਫ਼ਤੂਹੀ ਦੀ 11 ਕੇ. ਵੀ. ਐਕਸ ਐਲ. ਪੀ. ਈ. 150 ਐਮ. ਐਮ. ਕੇਬਲ ਸੜ ਗਈ, ਜਿਸ ਨਾਲ ਜਿਥੇ ਤਿੰਨ ਪਿੰਡਾਂ ਦੇ ਘਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਸਥਾਨਕ ਕੋਟਫ਼ਤੂਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਦਫ਼ਤਰ ਦੀ ਮਹਿਕਮੇ ਦੇ ਕਰਮਚਾਰੀਆਂ ਅਨੁਸਾਰ ਇਕ 11 ਕੇ. ਵੀ. ਯੂ. ਪੀ. ਐੱਸ ਘਰਾਂ ਵਾਲੇ ਫੀਡਰ ਦੀ ਕੇਬਲ ਜੋ ਸਥਾਨਕ ਲਵਲੀ ਫ਼ਰਨੀਚਰ ਹਾਊਸ ਦੇ ਵਿਚ ਦੀ ਲੰਘਦੀ ਹੈ, ਮਹਿਕਮੇ ਅਨੁਸਾਰ ਉਨ੍ਹਾਂ ਦੁਪਹਿਰ ਆਪਣੇ ਫ਼ਰਨੀਚਰ ਦੀਆ ਲੱਕੜਾਂ ਨੂੰ ਅੱਗ ਲਗਾਉਣ ਕਰ ਕੇ 11 ਕੇ. ਬੀ. ਕੋਟਫ਼ਤੂਹੀ ਫੀਡਰ ਦੀ 150 ਐਮ. ਐਮ. ਕੇਬਲ ਨੁਕਸਾਨੀ ਗਈ, ਜਿਸ ਨਾਲ ਮਹਿਕਮੇ ਦਾ ਲਗਪਗ ਢਾਈ ਕੁ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਤੇ ਲਗਪਗ ਤਿੰਨ ਪਿੰਡਾਂ ਦੀ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋ ਗਈ। ਇਸ ਸੰਬੰਧ ਵਿਚ ਮਹਿਕਮੇ ਵਲੋਂ ਬਿਜਲੀ ਐਕਟ 2003 ਦੀ ਧਾਰਾ 139 ਮੁਤਾਬਿਕ ਬਣਦੀ ਕਾਨੂੰਨੀ ਕਰਵਾਈ ਕਰ ਕੇ ਮਹਿਕਮੇ ਦੇ ਨੁਕਸਾਨ ਦੀ ਭਰਪਾਈ ਕਰਵਾਉਣ ਲਈ ਸਥਾਨਕ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇਣ ਦੇ ਨਾਲ ਫ਼ਰਨੀਚਰ ਹਾਊਸ ਦੇ ਮਾਲਕ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਇਸ ਸੰਬੰਧ ਵਿਚ ਫ਼ਰਨੀਚਰ ਹਾਊਸ ਦੇ ਮਾਲਕ ਹਰਪਿੰਦਰ ਸਿੰਘ ਲਵਲੀ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਘਰ ਵਿਖੇ ਅਖੰਡ ਪਾਠ ਦਾ ਭੋਗ ਹੋਣ ਕਰ ਕੇ ਉਹ ਸਾਰੇ ਭਰਾ ਤੇ ਪਰਿਵਾਰ ਘਰ ਵਿਚ ਹਾਜ਼ਰ ਸਨ, ਪਰ ਅੱਗ ਇਹ ਅੱਗ ਅਚਾਨਕ ਲੱਗੀ, ਇਸ ਸੰਬੰਧ ਵਿਚ ਸੜਕ ਉੱਪਰ ਜਾਂਦੇ ਇਕ ਦੁਕਾਨਦਾਰ ਨੇ ਸਾਨੂੰ ਫ਼ੋਨ ਉੱਪਰ ਸੂਚਿਤ ਕੀਤਾ ਸੀ।
Ad Position 22
No active advertisement
ਪਿਛਲੀ ਖ਼ਬਰ ਬਸਪਾ ਨੇ ਸ਼ਹਿਰ ’ਚ ਰੋਸ ਮਾਰਚ ਉਪਰੰਤ ਮਿੰਨੀ ਸਕੱਤਰੇਤ ਸਾਹਮਣੇ ਲਗਾਇਆ ਧਰਨਾ ਅਗਲੀ ਖ਼ਬਰ ਰਾਜਪੂਤ ਸਭਾ ਮੁਕੇਰੀਆਂ ਤੇ ਕਰਨੀ ਸੈਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੂਕਿਆ ਪੁਤਲਾ
Ad Position 24