22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸਿਲਵਰ ਓਕ ਸਕੂਲ ਦੇ ਸ਼ੂਟਿੰਗ ਪਲੇਅਰ ਹਰਕੀਰਤ ਸਿੰਘ ਤੇ ਏਕਮਨੂਰ ਕੌਰ ਨੇ ਨੈਸ਼ਨਲ ਖੇਡਾਂ ਲਈ ਕੀਤਾ ਕੁਆਲੀਫ਼ਾਈ

ਟਾਂਡਾ ਉੜਮੁੜ, 21 ਸਤੰਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਦੇ ਖਿਡਾਰੀਆਂ ਨੇ ਪੰਜਾਬ ਸਕੂਲ ਖੇਡਾਂ ਵਿਚ ਇਕ ਹੋਰ ਮੀਲ ਪੱਥਰ ਕੱਢਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਨਹੀਂ ਦੱਸਿਆ ਕਿ ਸਕੂਲ ਦੀ ਸ਼ੂਟਿੰਗ ਟੀਮ ਦੇ ਦੋ ਖਿਡਾਰੀ ਹਰਕੀਰਤ ਸਿੰਘ ਤੇ ਏਕਮਨੂਰ ਕੌਰ ਨੇ ਰਾਜ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੈਸ਼ਨਲ ਖੇਡਾਂ ਲਈ ਕੁਆਲੀਫ਼ਾਈ ਕੀਤਾ।

Ad Position 21
No active advertisement
ਨੈਸ਼ਨਲ ਖੇਡਾਂ ਲਈ ਕੁਆਲੀਫ਼ਾਈ ਕਰਨ ਵਾਲੇ ਵਿਦਿਆਰਥੀਆ ਨਾਲ ਪ੍ਰਿੰਸੀਪਲ ਮਨੀਸ਼ਾ ਸੰਗਰ ਤੇ ਸਕੂਲ ਦਾ ਸਟਾਫ਼। ਤਸਵੀਰ : ਭਗਵਾਨ ਸਿੰਘ ਸੈਣੀ 22-09-2026
ਟਾਂਡਾ ਉੜਮੁੜ, 21 ਸਤੰਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਦੇ ਖਿਡਾਰੀਆਂ ਨੇ ਪੰਜਾਬ ਸਕੂਲ ਖੇਡਾਂ ਵਿਚ ਇਕ ਹੋਰ ਮੀਲ ਪੱਥਰ ਕੱਢਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਨਹੀਂ ਦੱਸਿਆ ਕਿ ਸਕੂਲ ਦੀ ਸ਼ੂਟਿੰਗ ਟੀਮ ਦੇ ਦੋ ਖਿਡਾਰੀ ਹਰਕੀਰਤ ਸਿੰਘ ਤੇ ਏਕਮਨੂਰ ਕੌਰ ਨੇ ਰਾਜ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੈਸ਼ਨਲ ਖੇਡਾਂ ਲਈ ਕੁਆਲੀਫ਼ਾਈ ਕੀਤਾ। ਉਨ੍ਹਾਂ ਦੱਸਿਆ ਕਿ ਸਕੂਲ ਲਈ ਤੇ ਸਾਡੇ ਇਲਾਕੇ ਦੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇਹ ਖਿਡਾਰੀ ਲਗਾਤਾਰ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਖੇਡਾਂ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ। ਇਸ ਮੌਕੇ ਸਕੂਲ ਦੇ ਸ਼ੂਟਿੰਗ ਕੋਚ ਪੰਕਜ ਕੁਮਾਰ ਨੇ ਦੱਸਿਆ ਕਿ ਸਕੂਲ ਦੇ ਸ਼ੂਟਿੰਗ ਟੀਮ ਦੇ ਹੋਣਹਾਰ ਖਿਡਾਰੀ ਹਰਕੀਰਤ ਸਿੰਘ ਨੂੰ ਰਾਜ ਪੱਧਰੀ ਖੇਡਾਂ ਦੇ ਵਿਚ ਟਾਂਡਾ ਜ਼ੋਨ ਦੀ ਅਗਵਾਈ ਕਰਦੇ ਹੋਏ ਬੈੱਸਟ ਆਫ਼ 5 ਦੇ ਵਿਚ ਸ਼ਾਮਿਲ ਹੋਣ ਤਾਂ ਮਾਣ ਹਾਸਿਲ ਕੀਤਾ । ਉਨ੍ਹਾਂ ਦੱਸਿਆ ਕਿ ਹਰਕੀਰਤ ਸਿੰਘ ਨੇ ਕੁੱਲ 400 ’ਚੋਂ 382 ਦਾ ਸਕੋਰ ਹਾਸਿਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਉਨ੍ਹਾਂ ਕਿਹਾ ਕਿ ਸਿਲਵਰ ਓਕ ਦੇ ਖਿਡਾਰੀ ਕੋਚਾਂ ਦੀ ਕਰੜੀ ਮਿਹਨਤ ਤੇ ਆਧੁਨਿਕ ਤਕਨੀਕਾਂ ਦੇ ਨਾਲ ਤਿਆਰੀਆਂ ਕਰਕੇ ਲਗਾਤਾਰ ਚੋਟੀ ਦਾ ਪ੍ਰਦਰਸ਼ਨ ਕਰ ਰਹੇ ਹਨ, ਜੋ ਕਿ ਸਾਡੇ ਇਲਾਕੇ ਦੇ ਲਈ ਬੜੀ ਮਾਣ ਵਾਲੀ ਗੱਲ ਹੈ ਉਨ੍ਹਾਂ ਕਿਹਾ ਕਿ ਸਾਡਾ ਸੁਪਨਾ ਹੈ ਕਿ ਸਾਡੇ ਇਲਾਕੇ ’ਚੋਂ ਵੀ ਨਾਮਵਰ ਖਿਡਾਰੀ ਪੈਦਾ ਹੋਣ। ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਅਮਰਜੀਤ ਕੌਰ ਸੈਣੀ, ਜਗਬੰਧਨ ਸਿੰਘ, ਬਲਦੇਵ, ਸੁਸ਼ੀਲ, ਰੁਪਿੰਦਰ, ਸੁਰੇਸ਼, ਰਵਿੰਦਰ, ਮੋਨੀਕਾ, ਰਾਜਵਿੰਦਰ, ਵਿਸ਼ਾਲੀ, ਗੁਰਪ੍ਰੀਤ, ਅਰਚਨਾ, ਨੇਹਾ, ਚੇਤਨਾ, ਨੀਨਾ, ਅਨੁਰਾਧਾ, ਅਮਨ, ਮਨਦੀਪ, ਆਸ਼ਾ, ਪੂਜਾ, ਮਨਪ੍ਰੀਤ, ਰਮਨ, ਜੈਸਮੀਨ, ਹਿਨਾ, ਸੁਮਿੰਦਰ, ਪ੍ਰੀਆ ਤੇ ਹੋਰ ਸਟਾਫ਼ ਮੌਜੂਦ ਸੀ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ’ਚ ਕੇਸ ਸਟੱਡੀ ਵਿਸ਼ਲੇਸ਼ਣ ਗਤੀਵਿਧੀ ਕਰਵਾਈ ਅਗਲੀ ਖ਼ਬਰ ਪੰਕਜ ਕ੍ਰਿਪਾਲ ਦੇ ਲੋਕ ਦਫ਼ਤਰ ਦਾ ਆਰੰਭਤਾ ਕੱਲ੍ਹ
Ad Position 24