22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਮੂਨਕ ਦੇ ਜ਼ਿਲ੍ਹਾ ਪ੍ਰਧਾਨ ਬਣਨ ਨਾਲ ਐਸ. ਸੀ. ਸਮਾਜ ਦੇ ਲੋਕਾਂ ’ਚ ਖ਼ੁਸ਼ੀ ਦੀ ਲਹਿਰ-ਮਨੀ ਸਿੰਘ ਕਲੋਆ

ਖੁੱਡਾ, 21 ਸਤੰਬਰ (ਸਰਬਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਨੌਜਵਾਨ ਆਗੂ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਮੂਨਕ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਜ਼ਿਲ੍ਹਾ ਹੁਸ਼ਿਆਰਪੁਰ ਐਸ. ਸੀ.

Ad Position 21
No active advertisement
ਅਜੀਤ ਡੈਸਕ 22-09-2026
ਖੁੱਡਾ, 21 ਸਤੰਬਰ (ਸਰਬਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਨੌਜਵਾਨ ਆਗੂ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਮੂਨਕ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਜ਼ਿਲ੍ਹਾ ਹੁਸ਼ਿਆਰਪੁਰ ਐਸ. ਸੀ. ਵਿੰਗ ਦਾ ਪ੍ਰਧਾਨ ਬਣਾਉਣ ਨਾਲ ਐਸ. ਸੀ. ਸਮਾਜ ਦੇ ਭਾਈਚਾਰੇ ਵਿਚ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਹ ਪ੍ਰਗਟਾਵਾ ਐਸ. ਸੀ. ਸਮਾਜ ਦੇ ਆਗੂ ਮਨੀ ਸਿੰਘ ਕਲੋਆ ਨੇ ਸੁਖਵਿੰਦਰ ਸਿੰਘ ਮੂਨਕ ਦੇ ਪ੍ਰਧਾਨ ਬਣਨ ਦੀ ਖ਼ੁਸ਼ੀ ਮੌਕੇ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੂਨਕ ਨੇ ਹਮੇਸ਼ਾ ਆਪਣੇ ਐਸ. ਸੀ. ਭਾਈਚਾਰੇ ਦੇ ਲੋਕਾਂ ਦੀ ਅੱਗੇ ਹੋ ਕੇ ਬਾਂਹ ਫੜੀ ਹੈ ਤੇ ਐਸ. ਸੀ. ਸਮਾਜ ਦੇ ਲੋਕਾਂ ਨੂੰ ਮੂਨਕ ਤੋਂ ਵੱਡੀਆਂ ਆਸਾਂ ਹਨ ਕਿ ਉਹ ਸਾਡੇ ਮਸਲੇ ਤੇ ਮੁਸ਼ਕਲਾਂ ਨਿਪਟਾਉਣ ਵਿਚ ਇਮਾਨਦਾਰੀ ਨਾਲ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਸੁਖਵਿੰਦਰ ਸਿੰਘ ਮੂਨਕ ਜਿਥੇ ਭਾਈਚਾਰੇ ਦੀ ਪਿੱਠ ਤੇ ਚਟਾਨ ਵਾਂਗ ਖੜ੍ਹਦਾ ਹੈ ਉਥੇ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਿਚ ਵੀ ਵੱਡੀਆਂ ਸੇਵਾਵਾਂ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਐਸ. ਸੀ. ਸਮਾਜ ਵਲੋਂ ਸੁਖਵਿੰਦਰ ਸਿੰਘ ਮੂਨਕ ਦਾ ਵਿਸ਼ੇਸ਼ ਸਨਮਾਨ ਤੇ ਸਤਿਕਾਰ ਕੀਤਾ ਜਾਵੇਗਾ। ਇਸ ਮੌਕੇ ਮੂਨਕ ਨੂੰ ਐਸ. ਸੀ. ਸਮਾਜ ਦੇ ਆਗੂ ਨੰਬਰਦਾਰ ਮੋਹਨ ਸਿੰਘ ਲਿੱਤਰਾਂ, ਨੰਬਰਦਾਰ ਗੁਰਮੀਤ ਸਿੰਘ ਚੱਤੋਵਾਲ, ਨੰਬਰਦਾਰ ਤੀਰਥ ਸਿੰਘ ਬਗੋਲਾ, ਜਥੇਦਾਰ ਪਰਮਜੀਤ ਸਿੰਘ ਮਿੱਠੂ ਖੁਣਖੁਣ, ਨੌਜਵਾਨ ਆਗੂ ਹੁਕਮਪ੍ਰੀਤ ਸਿੰਘ ਬਗੋਲਾ, ਜੋਗਿੰਦਰ ਸਿੰਘ ਕੁਰਾਲਾ, ਸਰਬਜੀਤ ਸਿੰਘ ਦਰਗਾਹੇੜੀ, ਨੰਬਰਦਾਰ ਹਜ਼ਾਰਾਂ ਸਿੰਘ, ਗੁਰਨਾਮ ਸਿੰਘ, ਹਰਜਿੰਦਰ ਸਿੰਘ, ਬੂਟਾ ਸਿੰਘ ਬੁੱਢੀ ਪਿੰਡ, ਹਰਬੰਸ ਸਿੰਘ ਕੰਧਾਲੀ ਨਾਰੰਗਪੁਰ, ਰਣਜੀਤ ਸਿੰਘ ਢਡਿਆਲਾ, ਗੁਰਪ੍ਰੀਤ ਸਿੰਘ ਕਾਕਾ ਨੇ ਵਧਾਈਆਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਡਾ. ਰਵਜੋਤ ਸਿੰਘ ਨੇ ਕਸਬਾ ਹਰਿਆਣਾ ਤੋਂ ਘਰ-ਘਰ ਚੋਣ ਮੁਹਿੰਮ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਮੀਰੀ-ਪੀਰੀ ਮਾਰਚ ਦਾ ਮਿਆਣੀ ਪੁੱਜਣ ’ਤੇ ਸਵਾਗਤ
Ad Position 24