22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਦੀ ਮੀਟਿੰਗ

ਹੁਸ਼ਿਆਰਪੁਰ, 22 ਸਤੰਬਰ (ਨਰਿੰਦਰ ਸਿੰਘ ਬੱਡਲਾ)-ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਦੀ ਮੀਟਿੰਗ ਪ੍ਰਧਾਨ ਰੋਟੇਰੀਅਨ ਰਾਕੇਸ਼ ਕਪੂਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪਿਛਲੇ ਮਹੀਨੇ ਕਲੱਬ ਵਲੋਂ ਕੀਤੇ ਵੱਖ-ਵੱਖ ਸੇਵਾ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ ਅਤੇ ਆਉਣ ਵਾਲੀਆਂ ਗਤੀਵਿਧੀਆਂ ਸੰਬੰਧੀ ਅਹਿਮ ਫ਼ੈਸਲੇ ਲਏ ਗਏ।

Ad Position 21
No active advertisement
ਅਜੀਤ ਡੈਸਕ 23-09-2026
ਹੁਸ਼ਿਆਰਪੁਰ, 22 ਸਤੰਬਰ (ਨਰਿੰਦਰ ਸਿੰਘ ਬੱਡਲਾ)-ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਦੀ ਮੀਟਿੰਗ ਪ੍ਰਧਾਨ ਰੋਟੇਰੀਅਨ ਰਾਕੇਸ਼ ਕਪੂਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪਿਛਲੇ ਮਹੀਨੇ ਕਲੱਬ ਵਲੋਂ ਕੀਤੇ ਵੱਖ-ਵੱਖ ਸੇਵਾ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ ਅਤੇ ਆਉਣ ਵਾਲੀਆਂ ਗਤੀਵਿਧੀਆਂ ਸੰਬੰਧੀ ਅਹਿਮ ਫ਼ੈਸਲੇ ਲਏ ਗਏ। ਮੈਂਬਰਾਂ ਨੇ ਸੇਵਾ ਕਾਰਜਾਂ ਨੂੰ ਮੌਜੂਦਾ ਪ੍ਰਾਜੈਕਟਾਂ ਤੱਕ ਸੀਮਿਤ ਨਾ ਰੱਖਦਿਆਂ ਇਸ ਦਾ ਦਾਇਰਾ ਹੋਰ ਵਧਾਉਣ ‘ਤੇ ਜ਼ੋਰ ਦਿੱਤਾ। ਮੀਟਿੰਗ ਵਿਚ ਖ਼ਾਸ ਤੌਰ ‘ਤੇ ‘ਪ੍ਰਾਜੈਕਟ ਗਿਫ਼ਟ ਆਫ਼ ਸਾਈਟ’ ਨੂੰ ਹੋਰ ਰਫ਼ਤਾਰ ਦੇਣ ਦਾ ਫ਼ੈਸਲਾ ਕੀਤਾ। ਕਲੱਬ ਪ੍ਰਧਾਨ ਰੋਟੇਰੀਅਨ ਰਾਕੇਸ਼ ਕਪੂਰ ਨੇ ਦੱਸਿਆ ਕਿ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਅਤੇ ਰੋਟਰੀ ਕਲੱਬ ਪਲਾਨੋ ਮੈਟਰੋ, ਟੈਕਸਾਸ, ਅਮਰੀਕਾ ਦੇ ਸਹਿਯੋਗ ਨਾਲ ਕੌਰਨੀਅਲ ਬਲਾਈਂਡਨੈੱਸ ਤੋਂ ਪੀੜਤ ਲੋੜਵੰਦ ਮਰੀਜ਼ਾਂ ਦੇ ਆਪ੍ਰੇਸ਼ਨ ਕਰਵਾਏ ਜਾ ਰਹੇ ਹਨ ਅਤੇ ਇਸੇ ਲੜੀ ਤਹਿਤ ਇਸ ਮਹੀਨੇ ਸਿਰਸਾ (ਹਰਿਆਣਾ) ਦੀ 80 ਸਾਲਾ ਜਗਤਾਰ ਕੌਰ ਦਾ ਕੌਰਨੀਆ ਸੰਬੰਧੀ ਆਪ੍ਰੇਸ਼ਨ ਟਰਾਈਸਿਟੀ ਆਈ ਹਸਪਤਾਲ ਮੁਹਾਲੀ ਦੇ ਡਾ. ਰੋਹਿਤ ਗੁਪਤਾ ਵਲੋਂ ਕੀਤਾ। ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਰੋਟੇਰੀਅਨ ਮਨੋਜ ਓਹਰੀ ਤੇ ਡੀ. ਪੀ. ਕਥੂਰੀਆ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਕੱਤਰ ਇੰਦਰਪਾਲ ਸਿੰਘ, ਪ੍ਰੈੱਸ ਸਕੱਤਰ ਰਜਨੀਸ਼ ਕੁਮਾਰ ਗੁਲਿਆਨੀ, ਡੀ. ਪੀ. ਕਥੂਰੀਆ, ਵਿਕਰਮ ਸ਼ਰਮਾ, ਜਸਵੰਤ ਸਿੰਘ ਭੋਗਲ, ਮਨੋਜ ਓਹਰੀ , ਅਤੁਲ ਚੌਧਰੀ, ਅਸ਼ੋਕ ਸ਼ਰਮਾ, ਜੋਗਿੰਦਰ ਸਿੰਘ, ਐਲ. ਐਨ. ਵਰਮਾ, ਜਤਿੰਦਰ ਦੁੱਗਲ, ਰੋਹਿਤ ਚੋਪੜਾ, ਜਤਿੰਦਰ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਈ. ਐੱਸ. ਆਈ. ਹਸਪਤਾਲ ’ਚ ਟੀਕਾਕਰਨ ਕੈਂਪ ਦੌਰਾਨ 206 ਟੀਕਿਆਂ ਦੀ ਖ਼ੁਰਾਕਾਂ ਲਗਾਈਆਂ ਅਗਲੀ ਖ਼ਬਰ ਢਿੱਲਵਾਂ ਕਲਾਂ ਦੇ ਨੌਜਵਾਨ ਦੀ ਲਾਸ਼ ਮਿਲੀ
Ad Position 24