ਸਿਵਲ ਸਰਜਨ ਵਲੋਂ ਬਰਸਾਤੀ ਮੌਸਮ ’ਚ ਸੱਪ ਦੇ ਡੰਗ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਬਰਸਾਤੀ ਮੌਸਮ ਦੌਰਾਨ ਪਾਣੀ ਭਰਨ, ਘਾਹ-ਬੂਟੀ ਵਧਣ ਤੇ ਸੱਪਾਂ ਦੇ ਆਪਣੇ ਠਿਕਾਣਿਆਂ ਤੋਂ ਬਾਹਰ ਨਿਕਲਣ ਕਾਰਨ ਮਨੁੱਖਾਂ ਦੇ ਸੱਪਾਂ ਦੇ ਸੰਪਰਕ ਵਿਚ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਸਿਹਤ ਵਿਭਾਗ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਸੱਪ ਦੇ ਡੰਗ ਤੋਂ ਬਚਾਅ ਅਤੇ ਸੱਪ ਦੇ ਡੰਗ ਦੀ ਸਥਿਤੀ ਵਿਚ ਤੁਰੰਤ ਅਤੇ ਸਹੀ ਡਾਕਟਰੀ ਸਹਾਇਤਾ ਲੈਣ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਬਰਸਾਤੀ ਮੌਸਮ ਦੌਰਾਨ ਪਾਣੀ ਭਰਨ, ਘਾਹ-ਬੂਟੀ ਵਧਣ ਤੇ ਸੱਪਾਂ ਦੇ ਆਪਣੇ ਠਿਕਾਣਿਆਂ ਤੋਂ ਬਾਹਰ ਨਿਕਲਣ ਕਾਰਨ ਮਨੁੱਖਾਂ ਦੇ ਸੱਪਾਂ ਦੇ ਸੰਪਰਕ ਵਿਚ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਸਿਹਤ ਵਿਭਾਗ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਸੱਪ ਦੇ ਡੰਗ ਤੋਂ ਬਚਾਅ ਅਤੇ ਸੱਪ ਦੇ ਡੰਗ ਦੀ ਸਥਿਤੀ ਵਿਚ ਤੁਰੰਤ ਅਤੇ ਸਹੀ ਡਾਕਟਰੀ ਸਹਾਇਤਾ ਲੈਣ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਬਰਸਾਤੀ ਮੌਸਮ ਦੌਰਾਨ ਵਿਸ਼ੇਸ਼ ਸਾਵਧਾਨੀ ਵਰਤੀ ਜਾਵੇ ਅਤੇ ਸੱਪ ਦੇ ਡੰਗ ਦੀ ਸਥਿਤੀ ਵਿਚ ਕਿਸੇ ਵੀ ਤਰ੍ਹਾਂ ਦੀ ਦੇਰੀ ਕੀਤੇ ਬਿਨਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਵਿਚ ਪਹੁੰਚਿਆ ਜਾਵੇ। ਜ਼ਿਲ੍ਹਾ ਐਪੀਡੀਮਿਓਲੋਜਿਸਟ ਡਾ. ਸ਼ੈਲੇਸ਼ ਨੇ ਦੱਸਿਆ ਕਿ ਸੱਪ ਦਾ ਡੰਗ ਇਕ ਗੰਭੀਰ ਮੈਡੀਕਲ ਐਮਰਜੈਂਸੀ ਹੋ ਸਕਦਾ ਹੈ। ਹਰ ਸੱਪ ਜ਼ਹਿਰੀਲਾ ਨਹੀਂ ਹੁੰਦਾ ਤੇ ਹਰ ਡੰਗ ਵਿਚ ਜ਼ਹਿਰ ਦਾ ਅਸਰ ਹੋਣਾ ਵੀ ਜ਼ਰੂਰੀ ਨਹੀਂ ਹੈ, ਪਰ ਇਸ ਦਾ ਨਿਰਣਾ ਘਰ ਵਿਚ ਨਹੀਂ ਕੀਤਾ ਜਾ ਸਕਦਾ। ਇਸ ਲਈ ਸੱਪ ਦੇ ਡੰਗ ਦੀ ਸਥਿਤੀ ਵਿਚ ਪੀੜਤ ਨੂੰ ਤੁਰੰਤ ਸਰਕਾਰੀ ਸਿਹਤ ਸੰਸਥਾ ਜਾਂ ਹਸਪਤਾਲ ਵਿਚ ਲਿਜਾਣਾ ਚਾਹੀਦਾ ਹੈ, ਜਿਥੇ ਲੋੜ ਅਨੁਸਾਰ ਐਂਟੀ-ਸਨੇਕ ਵੈਨਮ ਨਾਲ ਇਲਾਜ ਕੀਤਾ ਜਾਂਦਾ ਹੈ। ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਕਿਹਾ ਕਿ ਸੱਪ ਦੇ ਡੰਗ ਤੋਂ ਬਚਾਅ ਲਈ ਬਰਸਾਤੀ ਮੌਸਮ ਦੌਰਾਨ ਘਰਾਂ ਦੇ ਆਲੇ-ਦੁਆਲੇ ਸਫ਼ਾਈ ਰੱਖੀ ਜਾਵੇ ਅਤੇ ਘਾਹ-ਬੂਟੀ, ਕੂੜਾ-ਕਰਕਟ, ਲੱਕੜ ਜਾਂ ਪੱਥਰਾਂ ਦੇ ਢੇਰ ਨਾ ਲੱਗਣ ਦਿੱਤੇ ਜਾਣ, ਬੱਚਿਆਂ ਨੂੰ ਵੀ ਸੱਪਾਂ ਤੋਂ ਦੂਰ ਰਹਿਣ ਅਤੇ ਕਿਸੇ ਵੀ ਸੱਪ ਨੂੰ ਛੇੜਨ ਜਾਂ ਫੜਨ ਦੀ ਕੋਸ਼ਿਸ਼ ਨਾ ਕਰਨ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਸਮੇਂ ਸਿਰ ਡਾਕਟਰੀ ਇਲਾਜ ਜਾਨ ਬਚਾਉਣ ‘ਚ ਬਹੁਤ ਮਹੱਤਵਪੂਰਨ ਹੈ।