23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੀ. ਡਬਲਿਊ. ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਨੇ ਤਨਖ਼ਾਹਾਂ ਤੁਰੰਤ ਜਾਰੀ ਕਰਨ ਦੀ ਕੀਤੀ ਮੰਗ

ਤਲਵਾੜਾ, 22 ਸਤੰਬਰ (ਐਚ. ਐਸ.

Ad Position 21
No active advertisement
ਪੀ. ਡਬਲਿਊ. ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸਥਾਨਕ ਆਗੂ ਜਾਣਕਾਰੀ ਦਿੰਦੇ ਹੋਏ। ਤਸਵੀਰ : ਐਚ. ਐਸ. ਮਿੱਠੂ 23-09-2026
ਤਲਵਾੜਾ, 22 ਸਤੰਬਰ (ਐਚ. ਐਸ. ਮਿੱਠੂ)-ਪੀ. ਡਬਲਿਊ. ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ, ਇਕਾਈ ਤਲਵਾੜਾ ਨੇ ਠੇਕਾ ਤੇ ਇਨਲਿਸਟਮੈਂਟ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਧੀਨ ਕੰਮ ਕਰ ਰਹੇ ਆਊਟਸੋਰਸ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਦੀ ਤਨਖ਼ਾਹ ਨਹੀਂ ਮਿਲੀ ਤੇ ਸਤੰਬਰ ਦਾ ਮਹੀਨਾ ਮੁੱਕਣ ’ਤੇ ਆ ਗਿਆ ਹੈ। ਤਨਖ਼ਾਹ ਜਾਰੀ ਨਾ ਹੋਣ ਕਾਰਨ ਠੇਕਾ ਮੁਲਾਜ਼ਮ ਆਰਥਿਕ ਤੇ ਮਾਨਸਿਕ ਦਬਾਅ ਹੇਠ ਹਨ। ਯੂਨੀਅਨ ਪ੍ਰਧਾਨ ਰਾਜੀਵ ਸ਼ਰਮਾ, ਜਨਰਲ ਸਕੱਤਰ ਸ਼ਾਮ ਸਿੰਘ ਬਟਵਾੜਾ, ਕੈਸ਼ੀਅਰ ਜਗਦੀਸ਼ ਸਿੰਘ ਨੇ ਸਾਂਝਾ ਬਿਆਨ ਜਾਰੀ ਕਿਹਾ ਕਿ ਠੇਕਾ ਤੇ ਇਨਲਿਸਟਮੈਂਟ ਮੁਲਾਜ਼ਮ ਪਹਿਲਾਂ ਹੀ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਹਨ, ਤਨਖ਼ਾਹ ਮਿਲਣ ’ਚ ਦੇਰੀ ਕਾਰਨ ਪਰਿਵਾਰਕ ਖਰਚਾ ਚਲਾਉਣਾ ਔਖਾ ਹੋ ਗਿਆ ਹੈ। ਯੂਨੀਅਨ ਆਗੂਆਂ ਨੇ ਸਰਕਾਰ ਤੋਂ ਬਿਨਾਂ ਦੇਰੀ ਅਗਸਤ ਮਹੀਨੇ ਦੀ ਤਨਖ਼ਾਹ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ। ਉਥੇ ਹੀ ਇਨ੍ਹਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਨਿਯਮਿਤ ਕਰਨ ਤੇ ਖ਼ਾਲੀ ਅਸਾਮੀਆਂ ਪਹਿਲ ਦੇ ਆਧਾਰ ’ਤੇ ਭਰਨ ਦੀ ਵੀ ਮੰਗ ਕੀਤੀ ਹੈ। ਆਗੂਆਂ ਨੇ ਤਨਖ਼ਾਹਾਂ ਦਾ ਭੁਗਤਾਨ ਜਲਦ ਨਾ ਹੋਣ ਦੀ ਸੂਰਤ ’ਚ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਜਥੇਬੰਦਕ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਆਯੁਸ਼ ਕੈਂਪ ਲਗਾਇਆ ਅਗਲੀ ਖ਼ਬਰ ਖੇਤ ਦਿਵਸ ਮਨਾਇਆ
Ad Position 24