ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿੱਤਿਕ ਮੰਚ ਵਲੋਂ ਪਲੇਠਾ ਆਨਲਾਈਨ ਕਵੀ ਦਰਬਾਰ
ਦਸੂਹਾ, 22 ਸਤੰਬਰ (ਭੁੱਲਰ)-ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿੱਤਿਕ ਮੰਚ (ਰਜਿ.) ਪੰਜਾਬ ਵਲੋਂ ਆਪਣਾ ਪਲੇਠਾ ਆਨਲਾਈਨ ਕਵੀ ਦਰਬਾਰ ਉਤਸ਼ਾਹ, ਸਾਹਿਤਕ ਗੰਭੀਰਤਾ ਤੇ ਪੰਜਾਬੀਅਤ ਦੀ ਭਾਵਨਾ ਨਾਲ ਕਰਵਾਇਆ।
ਦਸੂਹਾ, 22 ਸਤੰਬਰ (ਭੁੱਲਰ)-ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿੱਤਿਕ ਮੰਚ (ਰਜਿ.) ਪੰਜਾਬ ਵਲੋਂ ਆਪਣਾ ਪਲੇਠਾ ਆਨਲਾਈਨ ਕਵੀ ਦਰਬਾਰ ਉਤਸ਼ਾਹ, ਸਾਹਿਤਕ ਗੰਭੀਰਤਾ ਤੇ ਪੰਜਾਬੀਅਤ ਦੀ ਭਾਵਨਾ ਨਾਲ ਕਰਵਾਇਆ। ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਨੂੰ ਸਮਰਪਿਤ ਇਸ ਕਵੀ ਦਰਬਾਰ ਵਿਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਜੁੜੇ ਨਾਮਵਰ ਕਵੀਆਂ ਤੇ ਸ਼ਾਇਰਾਂ ਨੇ ਆਪਣੀਆਂ ਨਜ਼ਮਾਂ, ਗ਼ਜ਼ਲਾਂ ਅਤੇ ਗੀਤ ਪੇਸ਼ ਕਰਕੇ ਸਰੋਤਿਆਂ ਨੂੰ ਸਾਹਿਤਕ ਰੰਗ ਵਿਚ ਰੰਗ ਦਿੱਤਾ। ਕਵੀ ਦਰਬਾਰ ਦਾ ਮੰਚ ਸੰਚਾਲਨ ਪ੍ਰਸਿੱਧ ਸ਼ਾਇਰ ਅਮਰਜੀਤ ਖਾਕ ਤੇ ਗੁਰਿੰਦਰ ਸਫ਼ਰੀ ਨੇ ਬੜੇ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ। ਇਸ ਆਨਲਾਈਨ ਕਵੀ ਦਰਬਾਰ ਵਿਚ ਮੋਗਾ ਤੋਂ ਤੇ ਦਿਲਸ਼ਾਨ, ਅੰਮ੍ਰਿਤਸਰ ਤੋਂ ਮੈਡਮ ਨੀਲਮ ਭਗਤ, ਹੁਸ਼ਿਆਰਪੁਰ ਤੋਂ ਰਾਜ ਕੁਮਾਰ ਘਾਸੀਪੁਰੀਆਂ, ਪ੍ਰਸਿੱਧ ਗ਼ਜ਼ਲਗੋ ਸਿਮਰ ਜੌਰਾਇਆ, ਹਾਜੀਪੁਰ ਤੋਂ ਜੈਲੀਗੇਰਾ, ਰਾਜਿੰਦਰ ਪੰਨਵਾਂ, ਅਮਰਜੀਤ ਖਾਕ, ਗੁਰਿੰਦਰ ਸਫ਼ਰੀ ਤੇ ਮੰਚ ਦੇ ਪ੍ਰਧਾਨ ਅਮਰਜੀਤ ਸਿੰਘ ਦਸੂਹਾ ਸਮੇਤ ਕਈ ਕਵੀਆਂ ਅਤੇ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ। ਕਵੀ ਦਰਬਾਰ ਦੀ ਸ਼ੁਰੂਆਤ ਮੌਕੇ ਮੰਚ ਦੇ ਪ੍ਰਧਾਨ ਅਮਰਜੀਤ ਸਿੰਘ ਦਸੂਹਾ ਨੇ ਸਮੂਹ ਸਾਹਿਤਕਾਰਾਂ, ਸ਼ਾਇਰਾਂ ਤੇ ਸਰੋਤਿਆਂ ਦਾ ਸਵਾਗਤ ਕਰਦਿਆਂ ਧੰਨਵਾਦ ਕੀਤਾ।