23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਖ਼ਾਲਸਾ ਕਾਲਜ ’ਚ ‘ਨੈਤਿਕ ਕਦਰਾਂ ਕੀਮਤਾਂ’ ਵਿਸ਼ੇ ’ਤੇ ਲੈਕਚਰ ਕਰਵਾਇਆ

ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)-ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪਿ੍ੰ. ਡਾ.

Ad Position 21
No active advertisement
ਅਜੀਤ ਡੈਸਕ 23-09-2026
ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)-ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪਿ੍ੰ. ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਕਾਲਜ ਦੇ ਐਜੂਕੇਸ਼ਨ ਵਿਭਾਗ ਤੇ ਐੱਨ. ਐੱਸ. ਐੱਸ. ਯੂਨਿਟ ਵਲੋਂ ‘ਨੈਤਿਕ ਕਦਰਾਂ-ਕੀਮਤਾਂ : ਇਕ ਅਰਥਪੂਰਨ ਜੀਵਨ ਲਈ ਕਦਰਾਂ ਕੀਮਤਾਂ’ ਵਿਸ਼ੇ ’ਤੇ ਇਕ ਲੈਕਚਰ ਕਰਵਾਇਆ। ਇਸ ਮੌਕੇ ਮੁੱਖ ਬੁਲਾਰੇ ਸ. ਰਾਜਪਾਲ ਸਿੰਘ ਸੈਕਟਰੀ ਸੇਵ ਅਵਰ ਸੋਲਜ਼ ਐਜੂਕੇਸ਼ਨਲ ਐਂਡ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਨੇ ਨੈਤਿਕ ਕਦਰਾਂ-ਕੀਮਤਾਂ ਦੀ ਮਹੱਤਤਾ ਅਤੇ ਜੀਵਨ ਦੇ ਅਸਲ ਅਰਥਾਂ ਬਾਰੇ ਗਿਆਨ ਭਰਪੂਰ ਲੈਕਚਰ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉੱਚੀ ਸੋਚ ਅਤੇ ਸਾਦਾ ਜੀਵਨ ਅਪਣਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਸੰਬੋਧਨ ਦੌਰਾਨ ਸੇਵਾ, ਸਤਿਕਾਰ, ਸਵੈ-ਮਾਣ, ਕੁਦਰਤ, ਮਾਪਿਆਂ, ਦੇਸ਼ ਤੇ ਧਰਤੀ ਪ੍ਰਤੀ ਪਿਆਰ ਵਰਗੀਆਂ ਅਹਿਮ ਕਦਰਾਂ-ਕੀਮਤਾਂ ’ਤੇ ਚਾਨਣਾ ਪਾਇਆ। ਡਾ. ਸੰਘਾ ਗੁਰਬਖ਼ਸ਼ ਕੌਰ ਐਜੂਕੇਸ਼ਨ ਵਿਭਾਗ ਨੇ ਮੁੱਖ ਬੁਲਾਰੇ ਅਤੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ। ਡਾ. ਨਰੇਸ਼ ਕੁਮਾਰੀ ਐੱਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਨੇ ਮੰਚ ਸੰਚਾਲਨ ਕਰਦਿਆਂ ਧੰਨਵਾਦ ਕੀਤਾ। ਪ੍ਰੋ. ਲਖਵਿੰਦਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਸਕਾਰਾਤਮਿਕ ਨੈਤਿਕ ਕਦਰਾਂ-ਕੀਮਤਾਂ ਅਪਣਾਉਣ ਤੇ ਇਕ ਮਕਸਦ ਭਰਪੂਰ ਤੇ ਅਰਥਪੂਰਨ ਜੀਵਨ ਜਿਊਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਡਾ . ਅਰਵਿੰਦਰ ਸਿੰਘ ਪ੍ਰੋਗਰਾਮ ਅਫ਼ਸਰ, ਡਾ. ਅਮਨਦੀਪ ਕੌਰ, ਪ੍ਰੋ. ਕਿਰਨਜੋਤ ਕੌਰ, ਪ੍ਰੋ. ਹਰਜੀਤ ਕੌਰ, ਪ੍ਰੋ. ਮਨਵੀਰ ਕੌਰ, ਸੁਪਰਡੈਂਟ ਪਰਮਿੰਦਰ ਸਿੰਘ, ਦਮਨਪ੍ਰੀਤ ਕੌਰ ਸਮੇਤ ਸਟਾਫ਼ ਤੇ ਵਿਦਿਆਰਥੀ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਦਿਨ ਵੇਲੇ ਦੌੜਦੇ ਨੇ ਮਾਈਨਿੰਗ ਵਾਲੇ ਟਿੱਪਰ ਅਗਲੀ ਖ਼ਬਰ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਾਤੀ ਵਲੋਂ ਨਸ਼ਾ ਛਡਾਊ ਮੁੜ ਵਸੇਵਾ ਕੇਂਦਰ ਦਾ ਦੌਰਾ
Ad Position 24