ਮੁਫ਼ਤ ਮੈਡੀਕਲ ਕੈਂਪ ਕੱਲ੍ਹ
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਸ੍ਰੀ ਰਾਮ ਚਰਿਤ ਮਾਨਸ ਪ੍ਰਚਾਰ ਮੰਡਲ ਹੁਸ਼ਿਆਰਪੁਰ ਵਲੋਂ ਸ੍ਰੀ ਰਾਮ ਭਵਨ ਚਾਂਦ ਨਗਰ, ਬਹਾਦਰਪੁਰ ਹੁਸ਼ਿਆਰਪੁਰ ਵਿਖੇ ਜੋੜਾਂ ਦੇ ਦਰਦਾਂ ਤੇ ਚਮੜੀ ਦੇ ਰੋਗਾਂ ਸੰਬੰਧੀ ਮੁਫ਼ਤ ਮੈਡੀਕਲ ਕੈਂਪ 24 ਸਤੰਬਰ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਡਾ.
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਸ੍ਰੀ ਰਾਮ ਚਰਿਤ ਮਾਨਸ ਪ੍ਰਚਾਰ ਮੰਡਲ ਹੁਸ਼ਿਆਰਪੁਰ ਵਲੋਂ ਸ੍ਰੀ ਰਾਮ ਭਵਨ ਚਾਂਦ ਨਗਰ, ਬਹਾਦਰਪੁਰ ਹੁਸ਼ਿਆਰਪੁਰ ਵਿਖੇ ਜੋੜਾਂ ਦੇ ਦਰਦਾਂ ਤੇ ਚਮੜੀ ਦੇ ਰੋਗਾਂ ਸੰਬੰਧੀ ਮੁਫ਼ਤ ਮੈਡੀਕਲ ਕੈਂਪ 24 ਸਤੰਬਰ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਡਾ. ਅਜੇ ਬੱਗਾ ਨੇ ਦੱਸਿਆ ਕਿ ਕੈਂਪ ਦੌਰਾਨ ਸੀ. ਐਮ. ਸੀ. ਲੁਧਿਆਣਾ ਤੋਂ ਡਾ. ਜੋਗਿੰਦਰ ਸਿੰਘ ਵਿਰਕ ਤੇ ਡਾ. ਬੇਂਜ਼ਾਮਿਨ ਜੋਨੂਨਸੰਗਾ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੈਂਪ ‘ਚ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ਦੀ ਜਾਂਚ ਵੀ ਮੁਫ਼ਤ ਕੀਤੀ ਜਾਵੇਗੀ।