22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਦਾਤਾਰਪੁਰ ਦਸਹਿਰਾ ਗਰਾਊਂਡ ਵਿਖੇ 182ਵੇਂ ਦਸਹਿਰਾ ਉਤਸਵ ਨੂੰ ਲੈ ਕੇ ਝੰਡਾ ਸਥਾਪਤ

ਤਲਵਾੜਾ, 22 ਸਤੰਬਰ (ਮਹਿਤਾ)-ਦਾਤਾਰਪੁਰ ਦੇ ਪੁਰਾਣੇ ਦਸਹਿਰਾ ਗਰਾਊਂਡ ਵਿਖੇ ਮਨਾਏ ਜਾ ਰਹੇ 182ਵੇਂ ਸਾਲਾਨਾ ਦਸ ਦਿਨਾਂ ਦਸਹਿਰਾ ਉਤਸਵ ਨੂੰ ਲੈ ਕੇ ਬੀਰ ਬਜਰੰਗੀ ਹਨੂਮਾਨ ਜੀ ਦਾ ਝੰਡਾ ਸਥਾਪਤ ਕੀਤਾ। ਪ੍ਰਧਾਨ ਪਵਨ ਕੁਮਾਰ ਪੰਮੀ ਦੀ ਯੋਗ ਅਗਵਾਈ ’ਚ ਸਾਰੇ ਕਮੇਟੀ ਮੈਂਬਰ ਆਯੋਧਿਆ ਪੂਰੀ ਆਰਤੀ ਚੌਕ ’ਤੇ ਇਕੱਠੇ ਹੋਏ।

Ad Position 21
No active advertisement
ਅਜੀਤ ਡੈਸਕ 23-09-2026
ਤਲਵਾੜਾ, 22 ਸਤੰਬਰ (ਮਹਿਤਾ)-ਦਾਤਾਰਪੁਰ ਦੇ ਪੁਰਾਣੇ ਦਸਹਿਰਾ ਗਰਾਊਂਡ ਵਿਖੇ ਮਨਾਏ ਜਾ ਰਹੇ 182ਵੇਂ ਸਾਲਾਨਾ ਦਸ ਦਿਨਾਂ ਦਸਹਿਰਾ ਉਤਸਵ ਨੂੰ ਲੈ ਕੇ ਬੀਰ ਬਜਰੰਗੀ ਹਨੂਮਾਨ ਜੀ ਦਾ ਝੰਡਾ ਸਥਾਪਤ ਕੀਤਾ। ਪ੍ਰਧਾਨ ਪਵਨ ਕੁਮਾਰ ਪੰਮੀ ਦੀ ਯੋਗ ਅਗਵਾਈ ’ਚ ਸਾਰੇ ਕਮੇਟੀ ਮੈਂਬਰ ਆਯੋਧਿਆ ਪੂਰੀ ਆਰਤੀ ਚੌਕ ’ਤੇ ਇਕੱਠੇ ਹੋਏ। ਪੁਰਾਤਨ ਬੀਰ ਬਜਰੰਗੀ ਹਨੂਮਾਨ ਮੰਦਰ ਵਿਖੇ ਮੱਥਾ ਟੇਕ ਕੇ ਸ੍ਰੀ ਹਨੂੰਮਾਨ ਜੀ ਦਾ ਮੂਕ ਝਾਕੀ ਨਾਲ ਝੰਡਾ ਲੈ ਕੇ ਦਸਹਿਰਾ ਮੈਦਾਨ ਵਿਖੇ ਪਹੁੰਚੇ, ਉਥੇ ਪੰਡਿਤ ਤੇਜਸਬੀ ਗੌਤਮ ਨੇ ਪੂਜਾ ਅਰਚਨਾ ਕਰਵਾ ਕੇ ਝੰਡਾ ਪੂਜਨ ਕਰਵਾਇਆ। ਸ਼ਕਤੀ ਦੁਰਗਾ ਮੰਦਰ ਦੀ ਮੁੱਖ ਪ੍ਰਬੰਧਕ ਸੁਸਰੀ ਦੇਵਾ ਮਹਾਰਾਜ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ, ਉਨ੍ਹਾਂ ਕਮੇਟੀ ਨੂੰ ਆਸ਼ੀਰਵਾਦ ਦਿੱਤਾ ਅਤੇ ਸਮਾਗਮ ਦੀ ਸਫਲਤਾ ਲਈ ਮੰਗਲ ਕਾਮਨਾ ਕੀਤੀ। ਇਸ ਮੌਕੇ ਪੰਚ ਅਨੀਤਾ ਸ਼ਰਮਾ, ਅਮਿਤਾ ਸ਼ਰਮਾ, ਪ੍ਰਧਾਨ ਪਵਨ ਪੰਮੀ, ਚੇਅਰਮੈਨ ਕਿਮੀ ਸ਼ਾਰਧਾ, ਹੇਮ ਰਾਜ ਸ਼ਾਰਧਾ, ਮਦਨ ਸੇਲ, ਇੰਜ. ਦਰਸ਼ਨ ਭਾਰਦਵਾਜ, ਇੰਜ. ਸੁਮੇਸ਼ ਮਹਿਤਾ, ਅਨੂੰ ਸ਼ਰਮਾ, ਅਸ਼ਵਨੀ ਨੰਦਾ, ਸ਼ਾਦੀ ਲਾਲ, ਗੋਪਾਲ ਸ਼ਰਮਾ, ਵਿਜੈ ਮਾਲੀਆ, ਮੈਣੀ ਸ਼ਰਮਾ, ਸੰਮੀ ਡਡਵਾਲ, ਪਵਨ ਸਹਿਗਲ, ਰਾਜਿੰਦਰ ਡੋਗਰਾ, ਹਰਿ ਉਮ ਸੇਲ, ਤੁਲਸੀ ਬਾਬਾ, ਲਵਲੀ ਸ਼ਰਮਾ, ਕਪਿਲ ਡੋਗਰਾ, ਸੁਮੇਸ਼ ਭਗਤਾ, ਹਰੀਸ਼ ਪਠਾਨੀਆ, ਬਲਵੰਤ ਛਿੰਦਾ, ਨਰਿੰਦਰ ਡੋਗਰਾ, ਰਾਮ ਪ੍ਰਸ਼ਾਦ ਬਿੱਲੂ, ਮੁਨੀਸ਼ ਬਡਿਆਲ, ਰਾਜਾ, ਨਮਨ, ਅਰਪਿਤ, ਸੰਗਮ, ਅੰਸ਼ੂ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਭਗਤਜਨ ਹਾਜ਼ਰ ਸਨ। ਪ੍ਰਧਾਨ ਪੰਮੀ ਨੇ ਕਿਹਾ ਕਿ ਦਸਹਿਰਾ ਮੋਹਤਸਵ ਨੂੰ ਪੂਰੀ ਸ਼ਰਧਾ ਨਾਲ ਮਨਾਉਣ ਲਈ ਅੱਜ ਤੋਂ ਹੀ ਤਿਆਰੀਆਂ ਆਰੰਭ ਕਰ ਦਿੱਤੀਆਂ ਜਾਣਗੀਆਂ ਇਸ ਲਈ ਸਾਰੇ ਕਮੇਟੀ ਮੈਂਬਰ ਆਪਣੀ-ਆਪਣੀ ਡਿਊਟੀ ਮੁਤਾਬਿਕ ਕੰਮ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਨਮੋਲ਼ੀ ਹਾਰ ਛਿੰਝ ਕਮੇਟੀ ਨੂੰ ਜਥੇਦਾਰ ਕਿਰਪਾਲ ਸਿੰਘ ਗੇਰਾ ਵਲੋਂ 21 ਹਜ਼ਾਰ ਰੁਪਏ ਭੇਟ ਅਗਲੀ ਖ਼ਬਰ ਕਿਸਾਨ ਆਗੂਆਂ ਵਲੋਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਤੱਕ ਪਹੁੰਚ, ਮਾਮਲਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ
Ad Position 24