6 ਸਾਲਾ ਬੱਚੇ ਸਮੇਤ ਪ੍ਰਵਾਸੀ ਵਿਆਹੁਤਾ ਭੇਦਭਰੀ ਹਾਲਤ ’ਚ ਲਾਪਤਾ
ਮਾਹਿਲਪੁਰ 24 ਸਤੰਬਰ (ਰਜਿੰਦਰ ਸਿੰਘ)-ਪਿੰਡ ਟੂਟੋਮਜਾਰਾ ਭੱਠੇ ’ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦੀ ਗੂੰਗੀ ਤੇ ਬੋਲੀ ਆਪਣੇ ਛੇ ਸਾਲਾਂ ਬੱਚੇ ਨਾਲ ਗੁੰਮ ਹੋਈ ਵਿਆਹੁਤਾ ਦਾ 15 ਦਿਨ ਬੀਤ ਜਾਣ ’ਤੇ ਵੀ ਉਹ ਕੋਈ ਵੀ ਥਹੁ ਪਤਾ ਨਹੀਂ ਲੱਗਾ। ਜਾਣਕਾਰੀ ਮੁਤਾਬਿਕ ਗੁਲਾਬ ਪੁੱਤਰ ਬਾਬੂ ਰਾਮ ਨਿਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਟੂਟੋਮਜਰਾ ਨੇ ਥਾਣਾ ਮਾਹਿਲਪੁਰ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਉਹ ਟੂਟੋਮੁਜਾਰੇ ਇੱਟਾਂ ਦੇ ਭੱਠੇ ਤੇ ਮਜ਼ਦੂਰੀ ਦਾ ਕੰਮ ਕਰਦੇ ਹਨ।
ਮਾਹਿਲਪੁਰ 24 ਸਤੰਬਰ (ਰਜਿੰਦਰ ਸਿੰਘ)-ਪਿੰਡ ਟੂਟੋਮਜਾਰਾ ਭੱਠੇ ’ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦੀ ਗੂੰਗੀ ਤੇ ਬੋਲੀ ਆਪਣੇ ਛੇ ਸਾਲਾਂ ਬੱਚੇ ਨਾਲ ਗੁੰਮ ਹੋਈ ਵਿਆਹੁਤਾ ਦਾ 15 ਦਿਨ ਬੀਤ ਜਾਣ ’ਤੇ ਵੀ ਉਹ ਕੋਈ ਵੀ ਥਹੁ ਪਤਾ ਨਹੀਂ ਲੱਗਾ। ਜਾਣਕਾਰੀ ਮੁਤਾਬਿਕ ਗੁਲਾਬ ਪੁੱਤਰ ਬਾਬੂ ਰਾਮ ਨਿਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਟੂਟੋਮਜਰਾ ਨੇ ਥਾਣਾ ਮਾਹਿਲਪੁਰ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਉਹ ਟੂਟੋਮੁਜਾਰੇ ਇੱਟਾਂ ਦੇ ਭੱਠੇ ਤੇ ਮਜ਼ਦੂਰੀ ਦਾ ਕੰਮ ਕਰਦੇ ਹਨ। ਬੀਤੀ 9 ਸਤੰਬਰ ਨੂੰ ਸਵੇਰੇ 8 ਵਜੇ ਦੇ ਕਰੀਬ ਉਹ ਆਪਣੇ ਪਰਿਵਾਰ ਨਾਲ ਭੱਠੇ ‘ਤੇ ਕੰਮ ਕਰਨ ਲਈ ਚਲੇ ਗਏ ਅਤੇ ਉਨ੍ਹਾਂ ਤੋਂ ਜਾਣ ਤੋਂ ਬਾਅਦ ਉਨ੍ਹਾਂ ਦੀ ਨੂੰਹ ਸਰੀਤਾ ਪਤਨੀ ਗੋਬਿੰਦ ਜੋ ਸੁਣ ਤੇ ਬੋਲ ਨਹੀਂ ਸਕਦੀ ਆਪਣੇ ਨਾਲ ਛੇ ਸਾਲ ਦੇ ਲੜਕੇ ਨੂੰ ਲੈ ਕੇ ਕਿਤੇ ਚਲੀ ਗਈ ਉਸ ਦਿਨ ਦੱਸਿਆ ਕਿ ਅਸੀਂ ਆਪਣੀ ਨੋ ਨੂੰ ਆਸ ਪਾਸ ਝੁੱਗੀਆਂ ਤੇ ਸਾਰੇ ਰਿਸ਼ਤੇਦਾਰਾਂ ਦੇ ਲੱਭਿਆ ਪਰ ਉਸ ਦਾ ਕੋਈ ਪਤਾ ਨਹੀ ਲੱਗਿਆ। ਉਸ ਨੇ ਦੱਸਿਆ ਕਿ ਉਸ ਨੂੰ ਡਰ ਹੈ ਕਿ ਉਸ ਦੀ ਨੂੰਹ ਅਤੇ ਉਸ ਦੇ ਪੋਤਰੇ ਨਾਲ ਕੋਈ ਅਣਸੁਖਾਂਵੀ ਘਟਨਾ ਨਾ ਵਾਪਰ ਜਾਵੇ। ਪਰਿਵਾਰ ਨੇ ਔਰਤ ਅਤੇ ਬੱਚੇ ਨੂੰ ਲੱਭਣ ਲਈ ਥਾਣਾ ਮਾਹਿਲਪੁਰ ਦੀ ਪੁਲਿਸ ਕੋਲ ਗੁਹਾਰ ਲਗਾਈ।