24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪੰਜਾਬ ਯੂਨੀਵਰਸਿਟੀ ਦੀਆਂ ਹੋਈਆਂ ਸੈਨਟ ਚੋਣਾਂ ’ਚ ਸੰਦੀਪ ਸਿੰਘ ਸੀਕਰੀ ਲਗਾਤਾਰ ਤੀਜੀ ਵਾਰ ਸੈਨਟ ਦੇ ਮੈਂਬਰ ਚੁਣੇ

ਟਾਂਡਾ ਉੜਮੁੜ, 24 ਸੰਤਬਰ (ਦੀਪਕ ਬਹਿਲ)- ਪੰਜਾਬ ਯੂਨੀਵਰਸਿਟੀ ਦੀਆਂ ਹੋਈਆਂ ਸੈਨਟ ਚੋਣਾਂ ’ਚ ਹਲਕਾ ਟਾਂਡਾ ਦੇ ਪਿੰਡ ਸੀਕਰੀ ਨਾਲ ਸੰਬੰਧਤ ਸੰਦੀਪ ਸਿੰਘ ਸੀਕਰੀ ਲਗਾਤਾਰ ਤੀਜੀ ਵਾਰ ਸੈਨਟ ਦੇ ਮੈਂਬਰ ਚੁਣੇ ਗਏ। ਪੰਜਾਬ ਦੀ ਨੁਮਾਇੰਦਗੀ ਕਰਦਿਆਂ ਸੀਕਰੀ ਨੇ ਇਸ ਸਾਲ ਦੀਆਂ ਚੋਣਾਂ ਵਿਚ 3044 ਪਹਿਲੀ ਤਰਜੀਹ ਵਾਲੀਆਂ ਵੋਟਾਂ ਹਾਸਲ ਕੀਤੀਆਂ।

Ad Position 21
No active advertisement
ਸੰਦੀਪ ਸਿੰਘ ਸੀਕਰੀ 25-09-2026
ਟਾਂਡਾ ਉੜਮੁੜ, 24 ਸੰਤਬਰ (ਦੀਪਕ ਬਹਿਲ)- ਪੰਜਾਬ ਯੂਨੀਵਰਸਿਟੀ ਦੀਆਂ ਹੋਈਆਂ ਸੈਨਟ ਚੋਣਾਂ ’ਚ ਹਲਕਾ ਟਾਂਡਾ ਦੇ ਪਿੰਡ ਸੀਕਰੀ ਨਾਲ ਸੰਬੰਧਤ ਸੰਦੀਪ ਸਿੰਘ ਸੀਕਰੀ ਲਗਾਤਾਰ ਤੀਜੀ ਵਾਰ ਸੈਨਟ ਦੇ ਮੈਂਬਰ ਚੁਣੇ ਗਏ। ਪੰਜਾਬ ਦੀ ਨੁਮਾਇੰਦਗੀ ਕਰਦਿਆਂ ਸੀਕਰੀ ਨੇ ਇਸ ਸਾਲ ਦੀਆਂ ਚੋਣਾਂ ਵਿਚ 3044 ਪਹਿਲੀ ਤਰਜੀਹ ਵਾਲੀਆਂ ਵੋਟਾਂ ਹਾਸਲ ਕੀਤੀਆਂ। ਸਿਕਰੀ ਪਿਛਲੀਆਂ ਸੈਨੇਟ ਚੋਣਾਂ ਵਿਚ ਵੀ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਵਜੋਂ ਉੱਭਰੇ ਸਨ। ਸਿੰਡੀਕੇਟ ਦੇ ਸਭ ਤੋਂ ਘੱਟ ਉਮਰ ਦੇ ਸਾਬਕਾ ਮੈਂਬਰ ਰਹੇ ਸੀਕਰੀ ਦਾ ਇਹ ਤਾਜ਼ਾ ਪ੍ਰਦਰਸ਼ਨ ਪੰਜਾਬ ਯੂਨੀਵਰਸਿਟੀ ਦੇ ਚੋਣ ਖੇਤਰ ਵਿੱਚ ਉਨ੍ਹਾਂ ਦੀ ਇਕ ਹੋਰ ਮਜ਼ਬੂਤ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ। ਆਪਣੀ ਚੋਣ ਤੋਂ ਬਾਅਦ ਸੰਦੀਪ ਸਿੰਘ ਸਿਕਰੀ ਨੇ ਆਪਣੇ ਸਮਰਥਕਾਂ, ਵੋਟਰਾਂ ਅਤੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਉਨ੍ਹਾਂ ਸਾਰਿਆਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ ਜੋ ਚੋਣ ਮੁਹਿੰਮ ਦੌਰਾਨ ਉਨ੍ਹਾਂ ਦੇ ਨਾਲ ਖੜ੍ਹੇ ਰਹੇ। ਉਨ੍ਹਾਂ ਕਿਹਾ ਕਿ ਇਹ ਜਿੱਤ ਵਿਦਿਆਰਥੀਆਂ ਦੇ ਹਿੱਤ ਵਿੱਚ ਯੂਨੀਵਰਸਿਟੀ ਪੱਧਰ ’ਤੇ ਕੀਤੇ ਗਏ ਉਨ੍ਹਾਂ ਦੇ ਕੰਮਾਂ ਦੀ ਮਾਨਤਾ ਵੀ ਹੈ। ਸੀਕਰੀ ਨੇ ਵੋਟਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਪੂਰੀ ਇਮਾਨਦਾਰੀ, ਸਮਰਪਣ ਅਤੇ ਵਚਨਬੱਧਤਾ ਨਾਲ ਇਸ ਜ਼ਿੰਮੇਵਾਰੀ ਨੂੰ ਨਿਭਾਉਣਗੇ ਅਤੇ ਵਿਦਿਆਰਥੀਆਂ ਲਈ ਹਮੇਸ਼ਾ ਉਪਲਬਧ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਮੋਦੀ ਦੀ ਅਗਵਾਈ ਹੇਠ ਭਾਜਪਾ 6 ਮਹੀਨਿਆਂ ’ਚ ਕਰੇਗੀ ਪੰਜਾਬ ਨੂੰ ਨਸ਼ਾ ਮੁਕਤ-ਠਾਕੁਰ ਜੈ ਰਾਮ ਅਗਲੀ ਖ਼ਬਰ ਐਡ. ਚੌਟਾਲਾ ਦੀ ਅਗਵਾਈ ਹੇਠ ਵਫ਼ਦ ਨੇ ਐੱਸ.ਐੱਚ.ਓ. ਨਾਲ ਕੀਤੀ ਮੁਲਾਕਾਤ
Ad Position 24