24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਵੇਟ ਲਿਫ਼ਟਿੰਗ ਮੁਕਾਬਲਿਆਂ ’ਚ ਹੁਸ਼ਿਆਰਪੁਰ ਬਣਿਆ ਓਵਰਆਲ ਚੈਂਪੀਅਨ

ਅੱਡਾ ਸਰਾਂ , 24 ਸਤੰਬਰ (ਮਸੀਤੀ)-ਸਰਕਾਰੀ ਹਾਈ ਸਕੂਲ ਦੇਹਰੀਵਾਲ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਦੀ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਜਗਜੀਤ ਸਿੰਘ ਦੀ ਅਗਵਾਈ ਵਿਚ ਹੋਏ 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵੇਟ ਲਿਫ਼ਟਿੰਗ ਮੁਕਾਬਲਿਆਂ ਅੰਡਰ-17 ਸਾਲ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਟੀਮ ਓਵਰਆਲ ਚੈਂਪੀਅਨ ਬਣੀ ਹੈ। ਮੁਕਾਬਲਿਆਂ ਦੇ ਨਤੀਜਿਆਂ ’ਚ 98 ਕਿੱਲੋ ਭਾਰ ਵਰਗ ’ਚ ਮੋਹਾਲੀ ਦਾ ਹਰਕੀਰਤ ਸਿੰਘ ਪਹਿਲੇ, ਹੁਸ਼ਿਆਰਪੁਰ ਦਾ ਜਗਤੇਸ਼ਵਰ ਸਿੰਘ ਸੰਧੂ ਦੂਜੇ ਅਤੇ ਰੋਪੜ ਦਾ ਮਨਪ੍ਰੀਤ ਸਿੰਘ ਤੀਜੇ ਸਥਾਨ ’ਤੇ ਰਿਹਾ।

Ad Position 21
No active advertisement
ਅਜੀਤ ਡੈਸਕ 25-09-2026
ਅੱਡਾ ਸਰਾਂ , 24 ਸਤੰਬਰ (ਮਸੀਤੀ)-ਸਰਕਾਰੀ ਹਾਈ ਸਕੂਲ ਦੇਹਰੀਵਾਲ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਦੀ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਜਗਜੀਤ ਸਿੰਘ ਦੀ ਅਗਵਾਈ ਵਿਚ ਹੋਏ 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵੇਟ ਲਿਫ਼ਟਿੰਗ ਮੁਕਾਬਲਿਆਂ ਅੰਡਰ-17 ਸਾਲ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਟੀਮ ਓਵਰਆਲ ਚੈਂਪੀਅਨ ਬਣੀ ਹੈ। ਮੁਕਾਬਲਿਆਂ ਦੇ ਨਤੀਜਿਆਂ ’ਚ 98 ਕਿੱਲੋ ਭਾਰ ਵਰਗ ’ਚ ਮੋਹਾਲੀ ਦਾ ਹਰਕੀਰਤ ਸਿੰਘ ਪਹਿਲੇ, ਹੁਸ਼ਿਆਰਪੁਰ ਦਾ ਜਗਤੇਸ਼ਵਰ ਸਿੰਘ ਸੰਧੂ ਦੂਜੇ ਅਤੇ ਰੋਪੜ ਦਾ ਮਨਪ੍ਰੀਤ ਸਿੰਘ ਤੀਜੇ ਸਥਾਨ ’ਤੇ ਰਿਹਾ। 98 ਕਿੱਲੋ ਤੋਂ ਉੱਪਰ ਭਾਰ ਵਰਗ ਵਿਚ ਹੁਸ਼ਿਆਰਪੁਰ ਦਾ ਪਰਮਜੋਤ ਸਿੰਘ ਪਹਿਲੇ, ਅਜੇ ਵੀਰ ਸਿੰਘ ਪਟਿਆਲਾ ਦੂਜੇ ਅਤੇ ਇਮਾਨ ਵੀਰ ਸਿੰਘ ਮੋਹਾਲੀ ਤੀਜੇ ਸਥਾਨ ’ਤੇ ਰਿਹਾ। ਅੰਕਾਂ ਦੇ ਹਿਸਾਬ ਨਾਲ ਹੁਸ਼ਿਆਰਪੁਰ ਦੀ ਟੀਮ ਓਵਰਆਲ ਜੇਤੂ ਰਹੀ ਜਦਕਿ ਲੁਧਿਆਣਾ ਦੀ ਟੀਮ ਦੂਜੇ ਅਤੇ ਜਲੰਧਰ ਦੀ ਟੀਮ ਤੀਜੇ ਸਥਾਨ ’ਤੇ ਰਹੀ। ਸਮਾਪਨ ਸਮਾਗਮ ਦੌਰਾਨ ਮੁੱਖ ਮਹਿਮਾਨ ਅਰਜੁਨ ਐਵਾਰਡੀ ਤਾਰਾ ਸਿੰਘ ਅਤੇ ਕੋਚ ਦਵਿੰਦਰ ਸ਼ਰਮਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਭੇਟ। ਇਸ ਮੌਕੇ ਡੀ. ਐੱਸ. ਪੀ. ਮਨਜੀਤ ਸਿੰਘ, ਓਲੰਪੀਅਨ ਸੰਦੀਪ ਸਿੰਘ, ਇੰਸਪੈਕਟਰ ਮਨਜੀਤ ਕੌਰ, ਹੈੱਡਮਾਸਟਰ ਸੰਦੀਪ ਸਿੰਘ ਤੁਲੀ, ਹੈੱਡਮਾਸਟਰ ਕੁਲਵੰਤ ਸਿੰਘ ,ਰਵਿੰਦਰ ਕੌਰ, ਮਨਜੀਤ ਸਿੰਘ, ਪ੍ਰਿਤਪਾਲ ਸਿੰਘ ਹੁੰਦਲ, ਸਰਬਜੀਤ ਸਿੰਘ ਸੰਧੂ, ਹਰਜਿੰਦਰ ਸਿੰਘ, ਉਪਕਾਰ ਸਿੰਘ, ਗੁਰਵਿੰਦਰ ਸਿੰਘ, ਰਮਨਦੀਪ ਸਿੰਘ, ਉਪਕਾਰ ਸਿੰਘ, ਮਨਦੀਪ ਸਿੰਘ, ਹਰਚਰਨ ਸਿੰਘ, ਜਸਵੀਰ ਕੌਰ, ਗੁਰਦੀਪ ਸਿੰਘ, ਬਲਦੇਵ ਸਿੰਘ,ਗੁਰਦੀਪ ਸਿੰਘ ਸਕੂਲ ਇੰਚਾਰਜ, ਹਰਭਜਨ ਸਿੰਘ, ਸੁਮਨਦੀਪ ਕੌਰ, ਰਜਨੀ ਦੇਵੀ, ਰਣਜੀਤ ਕੌਰ ,ਸੁਨੀਤਾ ਰਾਣੀ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿੰਘ ਵੈੱਲਫੇਅਰ ਸੁਸਾਇਟੀ ਨੰਦਾਚੌਰ ਵਲੋਂ ਤੀਸਰਾ ਕੀਰਤਨ ਦਰਬਾਰ ਕਰਵਾਉਣ ਸੰਬੰਧੀ ਮੀਟਿੰਗ ਅਗਲੀ ਖ਼ਬਰ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਹੁਸ਼ਿਆਰਪੁਰ ਸ਼ਹਿਰ ਬਰਸਾਤੀ ਮੌਸਮ ’ਚ ਘਿਰ ਜਾਂਦਾ ਹੈ ਪਾਣੀ ਨਾਲ
Ad Position 24