ਧੀਆਂ ਇਕ ਨਹੀਂ ਬਲਕਿ ਪਿਆਰ ਤੇ ਸੰਸਕਾਰਾਂ ਨਾਲ ਦੋ ਪਰਿਵਾਰਾਂ ਨੂੰ ਰੌਸ਼ਨ ਕਰਦੀਆਂ ਹਨ-ਅਰੋੜਾ
ਹੁਸ਼ਿਆਰਪੁਰ, 28 ਸਤੰਬਰ (ਹਰਪ੍ਰੀਤ ਕੌਰ)-ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸੰਜੀਵ ਅਰੋੜਾ ਨੇ ਡਾਟਰਜ਼ ਡੇ ਦੇ ਮੌਕੇ ’ਤੇ ਦੇਸ਼ ਦੀਆਂ ਸਾਰੀਆਂ ਧੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਧੀਆਂ ਪਰਿਵਾਰ ਦੀ ਖੁਸ਼ੀ, ਤਾਕਤ ਤੇ ਮਾਣ ਹੁੰਦੀਆਂ ਹਨ। ਉਨ੍ਹਾਂ ਦੀ ਮੁਸਕਾਨ ਨਾਲ ਘਰ ਵਿਚ ਖੁਸ਼ੀਆਂ ਆਉਂਦੀਆਂ ਹਨ ਅਤੇ ਉਨ੍ਹਾਂ ਦੀਆਂ ਉਪਲਬਧੀਆਂ ਪੂਰੇ ਪਰਿਵਾਰ ਦਾ ਸਿਰ ਮਾਣ ਨਾਲ ਉੱਚਾ ਕਰ ਦਿੰਦੀਆਂ ਹਨ।
ਹੁਸ਼ਿਆਰਪੁਰ, 28 ਸਤੰਬਰ (ਹਰਪ੍ਰੀਤ ਕੌਰ)-ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸੰਜੀਵ ਅਰੋੜਾ ਨੇ ਡਾਟਰਜ਼ ਡੇ ਦੇ ਮੌਕੇ ’ਤੇ ਦੇਸ਼ ਦੀਆਂ ਸਾਰੀਆਂ ਧੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਧੀਆਂ ਪਰਿਵਾਰ ਦੀ ਖੁਸ਼ੀ, ਤਾਕਤ ਤੇ ਮਾਣ ਹੁੰਦੀਆਂ ਹਨ। ਉਨ੍ਹਾਂ ਦੀ ਮੁਸਕਾਨ ਨਾਲ ਘਰ ਵਿਚ ਖੁਸ਼ੀਆਂ ਆਉਂਦੀਆਂ ਹਨ ਅਤੇ ਉਨ੍ਹਾਂ ਦੀਆਂ ਉਪਲਬਧੀਆਂ ਪੂਰੇ ਪਰਿਵਾਰ ਦਾ ਸਿਰ ਮਾਣ ਨਾਲ ਉੱਚਾ ਕਰ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਧੀਆਂ ਸਿਰਫ਼ ਇਕ ਘਰ ਦੀ ਰੌਣਕ ਨਹੀਂ ਹੁੰਦੀਆਂ, ਸਗੋਂ ਆਪਣੇ ਪਿਆਰ, ਪ੍ਰਤਿਭਾ, ਸੰਸਕਾਰ ਅਤੇ ਉਪਲਬਧੀਆਂ ਨਾਲ ਦੋ ਪਰਿਵਾਰਾਂ ਨੂੰ ਰੌਸ਼ਨ ਕਰਦੀਆਂ ਹਨ। ਸ੍ਰੀ ਅਰੋੜਾ ਨੇ ਕਿਹਾ ਕਿ ਅੱਜ ਦੀਆਂ ਧੀਆਂ ਸਿੱਖਿਆ, ਚਿਕਿਤਸਾ, ਪ੍ਰਸ਼ਾਸਨ, ਖੇਡਾਂ, ਵਿਗਿਆਨ, ਕਾਰੋਬਾਰ, ਕਲਾ ਅਤੇ ਸਮਾਜ ਸੇਵਾ ਸਮੇਤ ਹਰ ਖੇਤਰ ਵਿਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੀਆਂ ਹਨ। ਇਸ ਲਈ ਸਮਾਜ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਹੈ ਕਿ ਧੀਆਂ ਨੂੰ ਬਰਾਬਰ ਦੇ ਮੌਕੇ, ਚੰਗੀ ਸਿੱਖਿਆ, ਸੁਰੱਖਿਅਤ ਮਾਹੌਲ, ਆਤਮਨਿਰਭਰ ਬਣਨ ਦਾ ਅਧਿਕਾਰ ਤੇ ਆਪਣੇ ਸੁਪਨੇ ਪੂਰੇ ਕਰਨ ਲਈ ਪੂਰਾ ਉਤਸ਼ਾਹ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਡਾਟਰਜ਼ ਡੇ ਸਿਰਫ਼ ਧੀਆਂ ਨੂੰ ਸ਼ੁੱਭਕਾਮਨਾਵਾਂ ਦੇਣ ਦਾ ਮੌਕਾ ਨਹੀਂ, ਸਗੋਂ ਇਹ ਸੰਕਲਪ ਲੈਣ ਦਾ ਵੀ ਦਿਨ ਹੈ ਕਿ ਧੀਆਂ ਨੂੰ ਕਦੇ ਵੀ ਮੌਕਿਆਂ ਦੀ ਘਾਟ ਮਹਿਸੂਸ ਨਾ ਹੋਣ ਦਿੱਤੀ ਜਾਵੇ। ਮਾਪਿਆਂ ਨੂੰ ਧੀਆਂ ਵਿੱਚ ਮਜ਼ਬੂਤ ਆਤਮ-ਵਿਸ਼ਵਾਸ ਪੈਦਾ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਫ਼ੈਸਲੇ ਸਮਝਦਾਰੀ ਨਾਲ ਲੈਣ ਦੇ ਯੋਗ ਬਣਾਉਣਾ ਚਾਹੀਦਾ ਹੈ। ਅਰੋੜਾ ਨੇ ਡਾਟਰਜ਼ ਡੇ ’ਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਦੀਆਂ ਉਪਲਬਧੀਆਂ ’ਤੇ ਮਾਣ ਕਰਨ, ਉਨ੍ਹਾਂ ਦੇ ਸੁਪਨਿਆਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਲਗਾਤਾਰ ਪ੍ਰੋਤਸਾਹਿਤ ਕਰਨ । ਉਨ੍ਹਾਂ ਕਿਹਾ ਕਿ ਜਿਸ ਸਮਾਜ ਦੀਆਂ ਧੀਆਂ ਸਿੱਖਿਅਤ, ਸੁਰੱਖਿਅਤ, ਸੰਸਕਾਰੀ ਅਤੇ ਆਤਮਨਿਰਭਰ ਹੁੰਦੀਆਂ ਹਨ, ਉਸ ਸਮਾਜ ਦਾ ਭਵਿੱਖ ਵੀ ਮਜ਼ਬੂਤ ਅਤੇ ਰੌਸ਼ਨ ਹੁੰਦਾ ਹੈ।