ਐਸਿਡ ਨਾਲ ਭਰਿਆ ਟੈਂਕਰ ਪਲਟਿਆ
ਘੋਗਰਾ, 28 ਸਤੰਬਰ (ਆਰ. ਐੱਸ.
ਘੋਗਰਾ, 28 ਸਤੰਬਰ (ਆਰ. ਐੱਸ. ਸਲਾਰੀਆ)-ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮਾਰਗ (ਦਸੂਹਾ ਹਾਜੀਪੁਰ) ਸੜ੍ਹਕ ’ਤੇ ਪੈਂਦੇ ਸੱਗਰਾਂ ਪੁਲ ਦੇ ਨਜ਼ਦੀਕ ਐਸਿਡ ਨਾਲ ਭਰਿਆ ਟੈਂਕਰ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਟੈਂਕਰ ਚਾਲਕ ਗੁਰਪਾਲ ਸਿੰਘ ਪੁੱਤਰ ਜੀਤ ਸਿੰਘ ਵਾਸੀ ਗੁਰੂ ਨਾਨਕ ਨਗਰ ਫਗਵਾੜਾ ਨੇ ਦੱਸਿਆ ਕਿ ਉਹ ਟੈਂਕਰ ਨੰਬਰ ਪੀ. ਬੀ 08 ਈਕੇ 9906 ਨਾਲ ਐਸਿਡ ਦਾ ਭਰਿਆ ਟੈਂਕਰ ਲੈ ਕੇ ਬਰਨਾਲਾ ਤੋਂ ਗਗਟੇਟ ਜਾ ਰਿਹਾ ਸੀ, ਉਕਤ ਸਥਾਨ ’ਤੇ ਪੁੱਜਾ ਤਾਂ ਸਾਹਮਣੇ ਤੋਂ ਆ ਰਹੇ ਟਿੱਪਰ ਨੇ ਸਾਈਡ ਮਾਰ ਦਿੱਤੀ, ਜਿਸ ਨਾਲ ਉਹ ਆਪਣਾ ਸੰਤੁਲਨ ਗੁਆ ਦਿੱਤਾ ਅਤੇ ਖੇਤਾਂ ਵਿਚ ਪਲਟ ਗਿਆ। ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ, ਇਸ ਨੂੰ ਤਿੰਨ ਹਾਈਡਰਾ ਦੀ ਮਦਦ ਨਾਲ ਸਿੱਧਾ ਕੀਤਾ ਗਿਆ।