ਬਾਬਾ ਜਵਾਹਰ ਦਾਸ ਸੂਸਾਂ ਦੀ 107ਵੀਂ ਬਰਸੀ ਮੌਕੇ ਧਾਰਮਿਕ ਸਮਾਗਮ
ਸ਼ਾਮਚੁਰਾਸੀ, 28 ਸਤੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਇਤਿਹਾਸਿਕ ਪਿੰਡ ਸੂਸਾਂ ਵਿਖੇ ਬਾਬਾ ਜਵਾਹਰ ਦਾਸ ਦੀ 107ਵੀਂ ਬਰਸੀ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ। ਦਮਦਮੀ ਟਕਸਾਲ ਦੇ 16ਵੇਂ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਦੇ ਪ੍ਰਬੰਧਾਂ ਹੇਠ ਡੇਰਾ ਬਾਬਾ ਜਵਾਹਰ ਦਾਸ ਬ੍ਰਾਂਚ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਚੈਰੀਟੇਬਲ ਟਰੱਸਟ ਪਿੰਡ ਸੂਸਾਂ ਵਲੋਂ ਕਰਵਾਏ ਸਮਾਗਮ ਦੌਰਾਨ ਪ੍ਰਸਿੱਧ ਵਿਦਵਾਨ ਸਿੰਘ ਸਾਹਿਬ ਗਿਆਨੀ ਪਰਵਿੰਦਰ ਸਿੰਘ ਬੁੱਟਰ ਨੇ ਬਾਬਾ ਜਵਾਹਰ ਦਾਸ ਸੂਸਾਂ ਵਾਲਿਆਂ ਦੇ ਜੀਵਨ, ਭਗਤੀ ਤੇ ਇਲਾਕੇ ਦੇ ਭਲੇ ਲਈ ਕੀਤੇ ਕਾਰਜਾਂ ‘ਤੇ ਚਾਨਣਾ ਪਾਉਂਦਿਆਂ ਗੁਰਬਾਣੀ ਦੇ ਲੜ ਲੱਗ ਕੇ ਸਮਾਜ ਭਲਾਈ ਦੇ ਕਾਰਜਾਂ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਸ਼ਾਮਚੁਰਾਸੀ, 28 ਸਤੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਇਤਿਹਾਸਿਕ ਪਿੰਡ ਸੂਸਾਂ ਵਿਖੇ ਬਾਬਾ ਜਵਾਹਰ ਦਾਸ ਦੀ 107ਵੀਂ ਬਰਸੀ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ। ਦਮਦਮੀ ਟਕਸਾਲ ਦੇ 16ਵੇਂ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਦੇ ਪ੍ਰਬੰਧਾਂ ਹੇਠ ਡੇਰਾ ਬਾਬਾ ਜਵਾਹਰ ਦਾਸ ਬ੍ਰਾਂਚ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਚੈਰੀਟੇਬਲ ਟਰੱਸਟ ਪਿੰਡ ਸੂਸਾਂ ਵਲੋਂ ਕਰਵਾਏ ਸਮਾਗਮ ਦੌਰਾਨ ਪ੍ਰਸਿੱਧ ਵਿਦਵਾਨ ਸਿੰਘ ਸਾਹਿਬ ਗਿਆਨੀ ਪਰਵਿੰਦਰ ਸਿੰਘ ਬੁੱਟਰ ਨੇ ਬਾਬਾ ਜਵਾਹਰ ਦਾਸ ਸੂਸਾਂ ਵਾਲਿਆਂ ਦੇ ਜੀਵਨ, ਭਗਤੀ ਤੇ ਇਲਾਕੇ ਦੇ ਭਲੇ ਲਈ ਕੀਤੇ ਕਾਰਜਾਂ ‘ਤੇ ਚਾਨਣਾ ਪਾਉਂਦਿਆਂ ਗੁਰਬਾਣੀ ਦੇ ਲੜ ਲੱਗ ਕੇ ਸਮਾਜ ਭਲਾਈ ਦੇ ਕਾਰਜਾਂ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਸਮਾਗਮ ਦੌਰਾਨ ਪ੍ਰਸਿੱਧ ਕੀਰਤਨੀਏ ਭਾਈ ਹਰਜੋਤ ਸਿੰਘ ਜ਼ਖ਼ਮੀ, ਬੀਬੀ ਦਲੇਰ ਕੌਰ ਖ਼ਾਲਸਾ, ਖੋਜਕੀਪੁਰ ਵਾਲਿਆਂ ਦਾ ਜਥਾ, ਨਿਰਵੈਰ ਖ਼ਾਲਸਾ ਕਵੀਸ਼ਰੀ ਜਥਾ, ਭਾਈ ਰਣਜੀਤ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਜਸਵੀਰ ਸਿੰਘ, ਭਾਈ ਭਗਵੰਤ ਸਿੰਘ, ਭਾਈ ਗੁਰਸ਼ਰਨ ਸਿੰਘ, ਭਾਈ ਗੁਰਲਾਲ ਸਿੰਘ, ਭਾਈ ਯਾਦਵਿੰਦਰ ਸਿੰਘ, ਭਾਈ ਜਸਵੀਰ ਸਿੰਘ, ਭਾਈ ਸੁਖਵਿੰਦਰ ਸਿੰਘ, ਢਾਡੀ ਰਣਧੀਰ ਸਿੰਘ ਕਡਿਆਣਾ ਅਤੇ ਹੋਰਾਂ ਨੇ ਕਥਾ ਵਿਚਾਰ ਅਤੇ ਗੁਰਬਾਣੀ ਦਾ ਕੀਰਤਨ ਸਰਵਣ ਕਰਵਾਇਆ। ਸਟੇਜ ਸਕੱਤਰ ਦੀ ਸੇਵਾ ਬਿਆਨੀ ਸੁਖਵਿੰਦਰ ਸਿੰਘ ਨੇ ਨਿਭਾਈ। ਸਮਾਗਮ ਵਿਚ ਜਥੇਦਾਰ ਹਰਭਜਨ ਸਿੰਘ ਸੇਠ, ਗਿਆਨੀ ਗੁਰਦਰਸ਼ਨ ਸਿੰਘ ਧਾਮੀ, ਜਥੇਦਾਰ ਸੁਖਦੇਵ ਸਿੰਘ, ਜਥੇਦਾਰ ਬੋਹੜ ਸਿੰਘ, ਜਥੇਦਾਰ ਤਰਲੋਚਨ ਸਿੰਘ ਹੁਸ਼ਿਆਰਪੁਰ, ਰਸ਼ਪਾਲ ਸਿੰਘ ਗੋਨਾ, ਜਸਪ੍ਰੀਤ ਸਿੰਘ, ਮਾਸਟਰ ਹਰਪ੍ਰੀਤ ਸਿੰਘ ਰੌਬੀ, ਅਵਤਾਰ ਸਿੰਘ, ਗਿਆਨੀ ਸੁਖਵਿੰਦਰ ਸਿੰਘ, ਨੰਬਰਦਾਰ ਸਰਬਜੀਤ ਸਿੰਘ, ਹਰਦੇਵ ਸਿੰਘ , ਉਂਕਾਰ ਸਿੰਘ, ਦਵਿੰਦਰ ਸਿੰਘ, ਅਵਤਾਰ ਸਿੰਘ ਤਾਰੂ, ਇੰਦਰਜੀਤ ਸਿੰਘ, ਇੰਦਰਪ੍ਰੀਤ ਸਿੰਘ, ਰਣਧੀਰ ਸਿੰਘ, ਰਣਜੀਤ ਸਿੰਘ, ਹਰਸ਼ਪ੍ਰੀਤ ਸਿੰਘ ਵੀ ਸ਼ਾਮਿਲ ਸਨ।