28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਵਿਚ ਅੰਗਦ ਸਿੰਘ ਬਾਜਵਾ ਨੇ ਜਿੱਤਿਆ ਸੋਨ ਤਗਮਾ

ਦਸੂਹਾ, 28 ਸਤੰਬਰ (ਕੌਸ਼ਲ)-ਬਾਬਾ ਫ਼ਤਿਹ ਸਿੰਘ ਅਖਾੜਾ ਦੇ ਹੋਣਹਾਰ ਪਲੇਅਰ ਅੰਗਦ ਸਿੰਘ ਬਾਜਵਾ ਪੁੱਤਰ ਸਿਮਰਨ ਸਿੰਘ ਬਾਜਵਾ ਵਾਸੀ ਪਿੰਡ ਜੰਡ ਨੇ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 62 ਕਿੱਲੋ ਭਾਰ ਵਰਗ ਵਿਚ ਸੋਨ ਤਗਮਾ ਹਾਸਿਲ ਕਰਕੇ ਆਪਣੇ ਮਾਪਿਆਂ, ਪਿੰਡ ਤੇ ਅਖਾੜੇ ਦਾ ਨਾਂਅ ਰੌਸ਼ਨ ਕੀਤਾ ਹੈ। ਅੰਗਦ ਸਿੰਘ ਬਾਜਵਾ ਨੇ ਸੂਬਾ ਪੱਧਰੀ ਮੁਕਾਬਲਿਆਂ ਦੌਰਾਨ ਆਪਣੀ ਖੇਡ ਕਲਾ, ਮਿਹਨਤ ਤੇ ਦ੍ਰਿੜ੍ਹ ਇਰਾਦੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 29-09-2026
ਦਸੂਹਾ, 28 ਸਤੰਬਰ (ਕੌਸ਼ਲ)-ਬਾਬਾ ਫ਼ਤਿਹ ਸਿੰਘ ਅਖਾੜਾ ਦੇ ਹੋਣਹਾਰ ਪਲੇਅਰ ਅੰਗਦ ਸਿੰਘ ਬਾਜਵਾ ਪੁੱਤਰ ਸਿਮਰਨ ਸਿੰਘ ਬਾਜਵਾ ਵਾਸੀ ਪਿੰਡ ਜੰਡ ਨੇ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 62 ਕਿੱਲੋ ਭਾਰ ਵਰਗ ਵਿਚ ਸੋਨ ਤਗਮਾ ਹਾਸਿਲ ਕਰਕੇ ਆਪਣੇ ਮਾਪਿਆਂ, ਪਿੰਡ ਤੇ ਅਖਾੜੇ ਦਾ ਨਾਂਅ ਰੌਸ਼ਨ ਕੀਤਾ ਹੈ। ਅੰਗਦ ਸਿੰਘ ਬਾਜਵਾ ਨੇ ਸੂਬਾ ਪੱਧਰੀ ਮੁਕਾਬਲਿਆਂ ਦੌਰਾਨ ਆਪਣੀ ਖੇਡ ਕਲਾ, ਮਿਹਨਤ ਤੇ ਦ੍ਰਿੜ੍ਹ ਇਰਾਦੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਦੀ ਇਸ ਪ੍ਰਾਪਤੀ ਨਾਲ ਬਾਬਾ ਫ਼ਤਿਹ ਸਿੰਘ ਅਖਾੜਾ ਦੇ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਵਿਚ ਖ਼ੁਸ਼ੀ ਦੀ ਲਹਿਰ ਹੈ। ਅੰਗਦ ਸਿੰਘ ਬਾਜਵਾ ਦੀ ਇਸ ਕਾਮਯਾਬੀ ਪਿੱਛੇ ਉਸ ਦੇ ਕੋਚ ਬਲਦੀਪ ਸਿੰਘ ਤੇ ਭਲਵਾਨ ਭੋਲੂ ਵਲੋਂ ਕਰਵਾਈ ਜਾ ਰਹੀ ਸਖ਼ਤ ਮਿਹਨਤ ਤੇ ਲਗਾਤਾਰ ਮਾਰਗ ਦਰਸ਼ਨ ਦਾ ਵੀ ਅਹਿਮ ਯੋਗਦਾਨ ਹੈ। ਕੋਚਾਂ ਨੇ ਕਿਹਾ ਕਿ ਅੰਗਦ ਵਿਚ ਖੇਡ ਪ੍ਰਤੀ ਲਗਨ ਤੇ ਅੱਗੇ ਵਧਣ ਦਾ ਜਜ਼ਬਾ ਹੈ, ਜਿਸ ਕਾਰਨ ਉਸ ਨੇ ਸੂਬਾ ਪੱਧਰ ’ਤੇ ਇਹ ਉਪਲਬਧੀ ਹਾਸਿਲ ਕੀਤੀ ਹੈ। ਹੁਣ ਅੰਗਦ ਸਿੰਘ ਬਾਜਵਾ ਨੈਸ਼ਨਲ ਪੱਧਰ ਦੀਆਂ ਖੇਡਾਂ ਲਈ ਤਿਆਰੀ ਕਰ ਰਿਹਾ ਹੈ ਅਤੇ ਪੰਜਾਬ ਦੀ ਨੁਮਾਇੰਦਗੀ ਕਰਨ ਜਾ ਰਿਹਾ ਹੈ। ਖੇਡ ਪ੍ਰੇਮੀਆਂ ਤੇ ਇਲਾਕਾ ਵਾਸੀਆਂ ਨੇ ਅੰਗਦ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਨੈਸ਼ਨਲ ਪੱਧਰ ’ਤੇ ਵੀ ਚੰਗਾ ਪ੍ਰਦਰਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਇਕਾਈ ਮੁਕੇਰੀਆਂ ਦੀ ਮੀਟਿੰਗ ਅਗਲੀ ਖ਼ਬਰ ਡਗਾਣਾ ਕਲਾਂ ਸਕੂਲ ’ ਚ ਟਰੈਫਿਕ ਨਿਯਮਾਂ ਤੇ ਨਸ਼ਿਆਂ ਬਾਰੇ ਜਾਗਰੂਕਤਾ ਸੈਮੀਨਾਰ
Ad Position 24