28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਭਗਵਾਨ ਸ੍ਰੀਚੰਦ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਗੜ੍ਹਦੀਵਾਲਾ, 28 ਸਤੰਬਰ (ਚੱਗਰ)-ਭਗਵਾਨ ਸ੍ਰੀਚੰਦ ਜੀ ਦੇ 532ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਡੇਰਾ ਬਾਬਾ ਕਲਿਆਣ ਦਾਸ ਢੱਕੀ ਪਿੰਡ ਡੱਫਰ ਵਿਖੇ ਇਲਾਕੇ ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਅਤੇ ਮਹੰਤ ਰਮਿੰਦਰ ਦਾਸ ਉਦਾਸੀਨ ਡੇਰਾ ਬਹਾਦਰਪੁਰ ਦੀ ਅਗਵਾਈ ਹੇਠ ਵਿਸ਼ੇਸ਼ ਸਾਲਾਨਾ ਸਮਾਗਮ ਕਰਵਾਇਆ, ਜਿਸ ਦੌਰਾਨ ਦੌਰਾਨ 7 ਸਤੰਬਰ ਤੋਂ ਡੇਰੇ ਵਿਖੇ ਆਰੰਭ ਕੀਤੇ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਦੇ ਆਖ਼ਰੀ ਲੜੀ ਦੇ ਭੋਗ ਉਪਰੰਤ ਸਜਾਏ ਦੀਵਾਨ ਵਿਚ ਪ੍ਰਸਿੱਧ ਕੀਰਤਨੀਏ ਭਾਈ ਸਤਿੰਦਰ ਸਿੰਘ ਆਲਮ ਹੁਸ਼ਿਆਰਪੁਰ, ਭਾਈ ਰਾਜਵੀਰ ਸਿੰਘ ਬੋਦਲ ਆਦਿ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਵਾਲੇ ਪਰਿਵਾਰਾਂ ਅਤੇ ਸਮਾਗਮ ’ਚ ਸਹਿਯੋਗ ਦੇਣ ਵਾਲੀਆਂ ਸੰਗਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ।

Ad Position 21
No active advertisement
ਅਜੀਤ ਡੈਸਕ 29-09-2026
ਗੜ੍ਹਦੀਵਾਲਾ, 28 ਸਤੰਬਰ (ਚੱਗਰ)-ਭਗਵਾਨ ਸ੍ਰੀਚੰਦ ਜੀ ਦੇ 532ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਡੇਰਾ ਬਾਬਾ ਕਲਿਆਣ ਦਾਸ ਢੱਕੀ ਪਿੰਡ ਡੱਫਰ ਵਿਖੇ ਇਲਾਕੇ ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਅਤੇ ਮਹੰਤ ਰਮਿੰਦਰ ਦਾਸ ਉਦਾਸੀਨ ਡੇਰਾ ਬਹਾਦਰਪੁਰ ਦੀ ਅਗਵਾਈ ਹੇਠ ਵਿਸ਼ੇਸ਼ ਸਾਲਾਨਾ ਸਮਾਗਮ ਕਰਵਾਇਆ, ਜਿਸ ਦੌਰਾਨ ਦੌਰਾਨ 7 ਸਤੰਬਰ ਤੋਂ ਡੇਰੇ ਵਿਖੇ ਆਰੰਭ ਕੀਤੇ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਦੇ ਆਖ਼ਰੀ ਲੜੀ ਦੇ ਭੋਗ ਉਪਰੰਤ ਸਜਾਏ ਦੀਵਾਨ ਵਿਚ ਪ੍ਰਸਿੱਧ ਕੀਰਤਨੀਏ ਭਾਈ ਸਤਿੰਦਰ ਸਿੰਘ ਆਲਮ ਹੁਸ਼ਿਆਰਪੁਰ, ਭਾਈ ਰਾਜਵੀਰ ਸਿੰਘ ਬੋਦਲ ਆਦਿ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਵਾਲੇ ਪਰਿਵਾਰਾਂ ਅਤੇ ਸਮਾਗਮ ’ਚ ਸਹਿਯੋਗ ਦੇਣ ਵਾਲੀਆਂ ਸੰਗਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਮਹੰਤ ਰਮਿੰਦਰ ਦਾਸ ਨੇ ਸੰਗਤਾਂ ਨੂੰ ਭਗਵਾਨ ਸ੍ਰੀਚੰਦ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਅੰਤਰਰਾਸ਼ਟਰੀ ਮਨੋਵਿਗਿਆਨੀ ਹਰਜੋਤ ਸਿੰਘ ਸਹੋਤਾ ਵਲੋਂ ਭਗਵਾਨ ਸ੍ਰੀਚੰਦ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਸੇਵਾਦਾਰ ਭਾਈ ਦਲਜੀਤ ਸਿੰਘ, ਮਹੰਤ ਮੋਹਣ ਦਾਸ (ਡੇਰਾ ਬਾਬਾ ਕਲਿਆਣ ਦਾਸ ਢੱਕੀ ਡੱਫਰ), ਮਹੰਤ ਸੋਹਣ ਦਾਸ, ਡੀ. ਆਈ. ਜੀ. ਦਲਜੀਤ ਸਿੰਘ ਲਾਖਾ, ਡਾ. ਸੰਜੀਵ ਸ਼ਰਮਾ, ਲਖਵਿੰਦਰ ਠੱਕਰ, ਸੰਤ ਸਿੰਘ ਜੰਡੋਰ, ਮਨਪ੍ਰੀਤ ਰੰਧਾਵਾ, ਡਾ ਸਵਿੰਦਰ ਸਿੰਘ ਲਾਖਾ, ਹੈੱਡ ਮਾਸਟਰ ਅਮੀਰ ਸਿੰਘ, ਐੱਸ. ਓ. ਡੀ. ਪ੍ਰਧਾਨ ਤੇ ਅੰਤਰਰਾਸ਼ਟਰੀ ਮਨੋਵਿਗਿਆਨੀ ਹਰਜੋਤ ਸਹੋਤਾ, ਸਾਬਕਾ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਕਰਮ ਸਿੰਘ, ਹਰਪਾਲ ਸਿੰਘ, ਸੁਰਜੀਤ ਸਿੰਘ (ਪ੍ਰਧਾਨ ਗੁਰਦੁਆਰਾ ਸਿੰਘ ਸਭਾ), ਨਿਰਪਾਲ ਸਿੰਘ, ਗਿਆਨੀ ਬਗ਼ੀਚਾ ਸਿੰਘ, ਭਾਈ ਧਰਮ ਸਿੰਘ, ਭਾਈ ਸ਼ੌਕੀਨ ਸਿੰਘ ਠੱਕਰ, ਲਖਵਿੰਦਰ ਸਿੰਘ, ਕਰਤਾਰ ਸਿੰਘ ਕਾਰੀ, ਬਲਵਿੰਦਰ ਸਿੰਘ, ਜੋਗਿੰਦਰ ਸਿੰਘ, ਜੁਝਾਰ ਸਿੰਘ ਕੇਸੋਪੁਰ, ਨਛੱਤਰ ਸਿੰਘ, ਮੋਹਣ ਸਿੰਘ, ਕਮਲਜੀਤ ਸਿੰਘ ਮਨੀ, ਬੀਬੀ ਨਰਿੰਦਰ ਕੌਰ ਆਦਿ ਸਮੇਤ ਨਗਰ ਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਸੰਗਰੂਰ ’ਚ ਪ੍ਰਦਰਸ਼ਨ ਪਹਿਲੀ ਨੂੰ ਅਗਲੀ ਖ਼ਬਰ ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਿਖੇ ਐਨ. ਐੱਸ. ਐੱਸ. ਦਿਵਸ ਮਨਾਇਆ
Ad Position 24