03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 8.76 ਲੱਖ ਰੁਪਏ ਠੱਗੀ ਮਾਰੀ

ਹੁਸ਼ਿਆਰਪੁਰ, 2 ਅਕਤੂਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਪੁਲਿਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਆਨਲਾਈਨ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਕੋਲ ਕੀਤੀ ਸ਼ਿਕਾਇਤ ’ਚ ਅਮਨਦੀਪ ਕੌਰ ਵਾਸੀ ਪਿੰਡ ਬੀਹੜਾਂ ਥਾਣਾ ਮਾਹਿਲਪੁਰ ਨੇ ਦੱਸਿਆ ਕਿ ਉਸ ਨੇ ਇੰਸਟਾਗ੍ਰਾਮ ’ਤੇ ਬਹੁਤ ਘੱਟ ਪੈਸਿਆਂ ’ਚ ਕੈਨੇਡਾ ਭੇਜਣ ਬਾਰੇ ਇਕ ਇਸ਼ਤਿਹਾਰ ਦੇਖਿਆ ਸੀ।

Ad Position 21
No active advertisement
ਅਜੀਤ ਡੈਸਕ 03-10-2026
ਹੁਸ਼ਿਆਰਪੁਰ, 2 ਅਕਤੂਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਪੁਲਿਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਆਨਲਾਈਨ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਕੋਲ ਕੀਤੀ ਸ਼ਿਕਾਇਤ ’ਚ ਅਮਨਦੀਪ ਕੌਰ ਵਾਸੀ ਪਿੰਡ ਬੀਹੜਾਂ ਥਾਣਾ ਮਾਹਿਲਪੁਰ ਨੇ ਦੱਸਿਆ ਕਿ ਉਸ ਨੇ ਇੰਸਟਾਗ੍ਰਾਮ ’ਤੇ ਬਹੁਤ ਘੱਟ ਪੈਸਿਆਂ ’ਚ ਕੈਨੇਡਾ ਭੇਜਣ ਬਾਰੇ ਇਕ ਇਸ਼ਤਿਹਾਰ ਦੇਖਿਆ ਸੀ। ਉਕਤ ਇਸ਼ਤਿਹਾਰ ’ਚ ਦਿੱਤੇ ਮੋਬਾਈਲ ਨੰਬਰ ’ਤੇ ਜਦੋਂ ਉਸ ਨੇ ਸੰਪਰਕ ਕੀਤਾ ਤਾਂ ਜਗਮੋਹਨ ਸਿੰਘ ਨਾਂਅ ਦੇ ਵਿਅਕਤੀ ਨੇ ਕਿਹਾ ਕਿ ਉਹ ਕੈਨੇਡਾ ’ਚ ਰਜਿਸਟਰਡ ਏਜੰਟ ਹੈ। ਅਮਨਦੀਪ ਨੇ ਕਿਹਾ ਕਿ ਉਸ ਨੇ ਉਕਤ ਏਜੰਟ ਦੇ ਝਾਂਸੇ ’ਚ ਆ ਕੇ 8.76 ਲੱਖ ਰੁਪਏ ਆਨਲਾਈਨ ਟਰਾਂਸਫ਼ਰ ਕਰ ਦਿੱਤੇ। ਬਾਅਦ ਵਿਚ ਉਸ ਨੂੰ ਪਤਾ ਲੱਗਿਆ ਕਿ ਉਸ ਨਾਲ ਠੱਗੀ ਹੋਈ ਹੈ। ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਵਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਭਵਨੌਰ (ਖੱਮਤਾ ਪੱਤੀ) ਵਿਖੇ ਨਵੇਂ ਬਣੇ ਖੇਡ ਪਾਰਕ ਦਾ ਵਿਧਾਇਕ ਘੁੰਮਣ ਵਲੋਂ ਉਦਘਾਟਨ ਅਗਲੀ ਖ਼ਬਰ ਦੜਾ ਸੱਟਾ ਲਗਾਉਂਦੇ 4 ਕਾਬੂ, 1 ਫ਼ਰਾਰ
Ad Position 24