ਸੀ. ਪੀ. ਆਈ. (ਐਮ.) ਨੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ
ਹੁਸ਼ਿਆਰਪੁਰ, 2 ਅਕਤੂਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਸੀ. ਪੀ.
ਹੁਸ਼ਿਆਰਪੁਰ, 2 ਅਕਤੂਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਸੀ. ਪੀ. ਆਈ. (ਐਮ.) ਦੀ ਮੀਟਿੰਗ ਪਿੰਡ ਭੀਲੋਵਾਲ ਤੇ ਲਹਿਲੀ ਕਲਾਂ ਵਿਖੇ ਹੋਈ। ਜਿਸ ਵਿਚ ਤਹਿਸੀਲ ਹੁਸ਼ਿਆਰਪੁਰ ਦੇ ਸਾਥੀਆਂ ਵਲੋਂ 6 ਅਕਤੂਬਰ ਨੂੰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੇ ਦਫ਼ਤਰ ਸਾਹਮਣੇ ਧਰਨਾ ਲਗਾਉਣ ਅਤੇ ਉਸ ਤੋਂ ਬਾਅਦ ’ਚ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਅਤੇ ਵਿਧਾਇਕ ਇਸ਼ਾਕ ਕੁਮਾਰ ਨੂੰ ਦਿੱਤੇ ਜਾਣ ਵਾਲੇ ਮੰਗ ਪੱਤਰਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸਾਥੀ ਗੁਰਮੇਸ਼ ਸਿੰਘ ਨੇ ਇਕ ਮੰਗ-ਪੱਤਰ ਪੜ੍ਹਿਆ ਅਤੇ ਸਮੂਹ ਸਾਥੀਆਂ ਨੂੰ 6 ਅਕਤੂਬਰ ਨੂੰ ਹੁਸ਼ਿਆਰਪੁਰ ਪਹੁੰਚ ਕੇ ਆਪਣੀ ਏਕਤਾ ਦਾ ਸਬੂਤ ਦੇਣ ਲਈ ਪ੍ਰੇਰਿਤ ਕੀਤਾ। ਇਕੱਠ ਦੌਰਾਨ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਵੀ ਪਿੰਡ ’ਚ ਮਾਰਚ ਕਰਨ ਉਪਰੰਤ ਫੂਕਿਆ। ਇਸ ਮੌਕੇ ਹਾਜ਼ਰ ਔਰਤ ਵਰਕਰਾਂ ਨੂੰ ਆਗੂਆਂ ਨੇ ਅਪੀਲ ਕੀਤੀ ਕਿ ਉਹ 25 ਅਕਤੂਬਰ ਨੂੰ ਹੁਸ਼ਿਆਰਪੁਰ ਖੇਤ ਮਜ਼ਦੂਰ ਅਤੇ ਦਲਿਤ ਔਰਤਾਂ ਦੀ ਕੀਤੀ ਜਾ ਰਹੀ ਕਨਵੈੱਨਸ਼ਨ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ। ਇਸ ਮੌਕੇ ਸਾਥੀ ਮਹਿੰਦਰ ਸਿੰਘ ਤੇ ਸਾਥੀ ਸੰਤੋਖ ਸਿੰਘ ਭੀਲੋਵਾਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸ਼ੀਤਲ ਸਿੰਘ, ਤਰਸੇਮ ਸਿੰਘ, ਪਰਸ਼ਨ ਸਿੰਘ, ਸੰਤੋਸ਼ ਕੁਮਾਰ, ਸੁਖਦਰਸ਼ਨ ਸਿੰਘ, ਸਵਿੰਦਰ ਕੌਰ ਰਾਣੀ, ਪ੍ਰੀਤਮ ਕੌਰ, ਚਰਨੋਂ ਆਦਿ ਹਾਜ਼ਰ ਸਨ।