05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਅਕਾਲ ਅਕੈਡਮੀ ਧੁੱਗਾ ਕਲਾਂ ਦੇ ਜਪਜੀਤ ਸਿੰਘ ਨੇ ਗੋਲਾ ਸੁੱਟਣ ’ਚ ਜਿੱਤੇ ਚਾਰ ਤਗਮੇ

ਗੜ੍ਹਦੀਵਾਲਾ, 4 ਅਕਤੂਬਰ (ਚੱਗਰ) ਅਕਾਲ ਅਕੈਡਮੀ ਧੁੱਗਾ ਕਲਾਂ ਦੇ ਸੱਤਵੀਂ ਕਲਾਸ ਦੇ ਖਿਡਾਰੀ ਜਪਜੀਤ ਸਿੰਘ ਪੁੱਤਰ ਸਵਰਗੀ ਜਗਦੀਪ ਸਿੰਘ ਸਮਰਾ ਨੇ ਅੰਡਰ-14 ਸਾਲ ਗੋਲਾ ਸਿੱਟਣ ਮੁਕਾਬਲੇ ਵਿਚ ਚਾਰ ਮੈਡਲ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਅਥਲੈਟਿਕ ਕੋਚ ਸੰਦੀਪ ਸਿੰਘ ਝੱਜੀ ਪਿੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਹੋਣਹਾਰ ਖਿਡਾਰੀ ਜਪਜੀਤ ਸਿੰਘ ਨੇ ਪਹਿਲਾਂ ਸਕੂਲ ਜੋਨ ਪੱਧਰ ਦੀਆਂ ਖੇਡਾਂ ਵਿਚ ਅਤੇ ਫਿਰ ਸਕੂਲ ਜ਼ਿਲ੍ਹਾ ਪੱਧਰ ਦੇ ਗੋਲਾ ਸਿੱਟਣ ਮੁਕਾਬਲੇ ਵਿਚ ਗੋਲਡ ਮੈਡਲ ਹਾਸਲ ਕੀਤੇ।

Ad Position 21
No active advertisement
ਅਜੀਤ ਡੈਸਕ 05-10-2026
ਗੜ੍ਹਦੀਵਾਲਾ, 4 ਅਕਤੂਬਰ (ਚੱਗਰ) ਅਕਾਲ ਅਕੈਡਮੀ ਧੁੱਗਾ ਕਲਾਂ ਦੇ ਸੱਤਵੀਂ ਕਲਾਸ ਦੇ ਖਿਡਾਰੀ ਜਪਜੀਤ ਸਿੰਘ ਪੁੱਤਰ ਸਵਰਗੀ ਜਗਦੀਪ ਸਿੰਘ ਸਮਰਾ ਨੇ ਅੰਡਰ-14 ਸਾਲ ਗੋਲਾ ਸਿੱਟਣ ਮੁਕਾਬਲੇ ਵਿਚ ਚਾਰ ਮੈਡਲ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਅਥਲੈਟਿਕ ਕੋਚ ਸੰਦੀਪ ਸਿੰਘ ਝੱਜੀ ਪਿੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਹੋਣਹਾਰ ਖਿਡਾਰੀ ਜਪਜੀਤ ਸਿੰਘ ਨੇ ਪਹਿਲਾਂ ਸਕੂਲ ਜੋਨ ਪੱਧਰ ਦੀਆਂ ਖੇਡਾਂ ਵਿਚ ਅਤੇ ਫਿਰ ਸਕੂਲ ਜ਼ਿਲ੍ਹਾ ਪੱਧਰ ਦੇ ਗੋਲਾ ਸਿੱਟਣ ਮੁਕਾਬਲੇ ਵਿਚ ਗੋਲਡ ਮੈਡਲ ਹਾਸਲ ਕੀਤੇ। ਜਦ ਕਿ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾਂਦੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰ ਮੁਕਾਬਲੇ ਚ ਦੂਸਰਾ ਅਤੇ ਜ਼ਿਲ੍ਹਾ ਪੱਧਰ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਜਪਜੀਤ ਸਿੰਘ ਇਸੇ ਵਰਗ ਵਿਚ ਸਟੇਟ ਪੱਧਰ ਦੇ ਮੁਕਾਬਲੇ ਵਿਚ ਭਾਗ ਲਵੇਗਾ। ਇਸ ਪ੍ਰਾਪਤੀ ਨੂੰ ਜਪਜੀਤ ਸਿੰਘ ਨੇ ਆਪਣੇ ਸਕੂਲ ਦੇ ਪ੍ਰਿੰਸੀਪਲ ਪਰਮਿੰਦਰ ਕੌਰ, ਕੋਚ ਸੰਦੀਪ ਸਿੰਘ ਅਤੇ ਸਕੂਲ ਦੇ ਸਮੂਹ ਅਧਿਆਪਕਾਂ ਦੀ ਯੋਗ ਅਗਵਾਈ ਦੱਸਦਿਆਂ ਕਿਹਾ ਕਿ ਉਹ ਉਕਤ ਸ਼ਖ਼ਸੀਅਤ ਦੇ ਅਸ਼ੀਰਵਾਦ ਸਦਕਾ ਅੱਗੋਂ ਤੋਂ ਹੋਰ ਸਖ਼ਤ ਮਿਹਨਤ ਨਾਲ ਇਹ ਖੇਡ ਜਾਰੀ ਰੱਖੇਗਾ। ਇਸ ਖੇਡ ਪ੍ਰਾਪਤੀ ਲਈ ਸੁਪਰਵਾਈਜ਼ਰ ਤਜਿੰਦਰ ਕੌਰ ਸਮਰਾ, ਸਰਬਜੀਤ ਕੌਰ ਚੱਗਰ, ਹਰਪਾਲ ਸਿੰਘ ਅਤੇ ਹੋਰਨਾਂ ਨੇ ਜਪਜੀਤ ਸਿੰਘ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਕਣਕ ਦੇ ਭਾਅ ’ਚ ਕੀਤਾ ਗਿਆ 25 ਰੁਪਏ ਦਾ ਨਿਗੂਣਾ ਵਾਧਾ ਕਿਸਾਨਾਂ ਨੇ ਕੀਤਾ ਰੱਦ ਅਗਲੀ ਖ਼ਬਰ ਸਵੱਛਤਾ ਅਭਿਆਨ ਤਹਿਤ ਖੜਕਾਂ ਸਕੂਲ ’ਚ ਸਫ਼ਾਈ ਮੁਹਿੰਮ
Ad Position 24