05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਗੁਰਦੁਆਰਾ ਰਾਮਪੁਰ ਖੇੜਾ ’ਚ ਅੱਠ ਦਿਨਾ ਨਾਮ ਅਭਿਆਸ ਕਮਾਈ ਸਮਾਗਮ ਆਰੰਭ

ਗੜ੍ਹਦੀਵਾਲਾ, 4 ਅਕਤੂਬਰ (ਚੱਗਰ)-ਗੁਰਦੁਆਰਾ ਰਾਮਪੁਰ ਖੇੜਾ ਵਿਖੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਅੱਠ ਦਿਨਾ ਨਾਮ ਅਭਿਆਸ ਕਮਾਈ ਸਮਾਗਮ ਸੰਤ ਸੇਵਾ ਸਿੰਘ ਦੀ ਅਗਵਾਈ ਹੇਠ ਪੂਰੀ ਸ਼ਾਨੋ-ਸ਼ੌਕਤ ਨਾਲ ਆਰੰਭ ਹੋ ਗਿਆ। ਸਭ ਤੋਂ ਪਹਿਲਾ ਭਾਈ ਭੁਪਿੰਦਰ ਸਿੰਘ ਰਾਮਪੁਰ ਖੇੜਾ ਨੇ ਸਮਾਗਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਤੇ ਸੰਗਤਾਂ ਵਲੋਂ ਸੰਗਤੀ ਰੂਪ ’ਚ ਇਕ ਘੰਟਾ ਨਾਮ ਸਿਮਰਨ ਦਾ ਅਭਿਆਸ ਕੀਤਾ।

Ad Position 21
No active advertisement
ਅਜੀਤ ਡੈਸਕ 05-10-2026
ਗੜ੍ਹਦੀਵਾਲਾ, 4 ਅਕਤੂਬਰ (ਚੱਗਰ)-ਗੁਰਦੁਆਰਾ ਰਾਮਪੁਰ ਖੇੜਾ ਵਿਖੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਅੱਠ ਦਿਨਾ ਨਾਮ ਅਭਿਆਸ ਕਮਾਈ ਸਮਾਗਮ ਸੰਤ ਸੇਵਾ ਸਿੰਘ ਦੀ ਅਗਵਾਈ ਹੇਠ ਪੂਰੀ ਸ਼ਾਨੋ-ਸ਼ੌਕਤ ਨਾਲ ਆਰੰਭ ਹੋ ਗਿਆ। ਸਭ ਤੋਂ ਪਹਿਲਾ ਭਾਈ ਭੁਪਿੰਦਰ ਸਿੰਘ ਰਾਮਪੁਰ ਖੇੜਾ ਨੇ ਸਮਾਗਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਤੇ ਸੰਗਤਾਂ ਵਲੋਂ ਸੰਗਤੀ ਰੂਪ ’ਚ ਇਕ ਘੰਟਾ ਨਾਮ ਸਿਮਰਨ ਦਾ ਅਭਿਆਸ ਕੀਤਾ। ਉਪਰੰਤ ਭਾਈ ਇੰਦਰਜੀਤ ਸਿੰਘ ਸੁਹਾਣਾ, ਭਾਈ ਧਨਵੰਤ ਸਿੰਘ ਹਜ਼ੂਰੀ ਰਾਗੀ ਤੇ ਭਾਈ ਮਨਜੀਤ ਸਿੰਘ ਦਸਮੇਸ਼ ਨਗਰ ਟਾਂਡਾ ਦੇ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ‘ਆਸਾ ਦੀ ਵਾਰ’ ਦਾ ਰਸ ਭਿੰਨਾ ਕੀਰਤਨ ਸਰਵਣ ਕਰਵਾਇਆ ਜਦਕਿ ਭਾਈ ਹਰਵਿੰਦਰ ਸਿੰਘ ਸੁਹਾਣਾ ਨੇ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਏ ਮੁੱਖ ਵਾਕ ਦੀ ਅਤੇ ਦੁਪਹਿਰ ਦੇ ਦੀਵਾਨ ਵਿਚ ਭਾਈ ਗੁਰਦਾਸ ਦੀਆ ਵਾਰਾਂ ਦੀ ਕਥਾ ਕਰਦਿਆਂ ਸੰਗਤਾਂ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਬਣ ਕੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਲਈ ਪ੍ਰੇਰਿਆ। ਇਸ ਮੌਕੇ ਸੰਤ ਸੇਵਾ ਸਿੰਘ ਨੇ ਦੱਸਿਆ ਕਿ 11 ਅਕਤੂਬਰ ਤੱਕ ਚੱਲਣ ਵਾਲੇ ਇਸ ਨਿਰੋਲ ਗੁਰਮਤਿ ਸਮਾਗਮ ਦੌਰਾਨ 9 ਅਕਤੂਬਰ ਨੂੰ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾਣਗੇ ਤੇ 10 ਅਕਤੂਬਰ ਨੂੰ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਸਮਾਗਮ ਦੇ ਵੱਖ-ਵੱਖ ਦਿਨਾਂ ’ਚ ਭਾਈ ਸ਼ੌਕੀਨ ਸਿੰਘ, ਭਾਈ ਸਤਨਾਮ ਸਿੰਘ ਕੁਹਾੜਕਾ, ਭਾਈ ਗੁਰਕੀਰਤ ਸਿੰਘ, ਭਾਈ ਭਦੀਪ ਸਿੰਘ (ਸਾਰੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ) ਭਾਈ ਮਨਜੀਤ ਸਿੰਘ ਪਠਾਨਕੋਟ, ਭਾਈ ਇੰਦਰਜੀਤ ਸਿੰਘ ਸੋਹਾਣਾ, ਭਾਈ ਹਰਜੋਤ ਸਿੰਘ ਜ਼ਖਮੀ, ਭਾਈ ਤਰਨਜੀਤ ਸਿੰਘ ਰੱਬੀ ਲੁਧਿਆਣਾ, ਭਾਈ ਜੀਤ ਸਿੰਘ ਗੁਰਦਾਸਪੁਰ, ਭਾਈ ਤ੍ਰਿਲੋਚਨ ਸਿੰਘ ਗੁਰਦਾਸਪੁਰ, ਭਾਈ ਧਨਵੰਤ ਸਿੰਘ ਆਦਿ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕਰਨਗੇ। ਇਸ ਮੌਕੇ ਭਾਈ ਭੁਪਿੰਦਰ ਸਿੰਘ, ਭਾਈ ਸੁਖਬੀਰ ਸਿੰਘ ਚੋਹਕਾ, ਕੁਲਦੀਪ ਸਿੰਘ ਮਿਰਜ਼ਾਪੁਰ, ਭਾਈ ਜਵਾਲਾ ਸਿੰਘ, ਭਾਈ ਸੁਖਵਿੰਦਰ ਸਿੰਘ ਮਹੰਤ, ਜਗਜੀਤ ਸਿੰਘ ਕੈਨੇਡਾ, ਭਾਈ ਜਵਾਲਾ ਸਿੰਘ, ਭਾਈ ਦੀਦਾਰ ਸਿੰਘ, ਨੰਬਰਦਾਰ ਪਰਮਜੀਤ ਸਿੰਘ ਬੈਂਸ ਬਾਹਲਾ, ਸੁਖਵਿੰਦਰ ਸਿੰਘ ਗੋਂਦਪੁਰ, ਕਮਲਜੀਤ ਸਿੰਘ ਹਰਦੋਪੱਟੀ, ਨਾਹਰ ਸਿੰਘ ਬਾਹਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੱਸੀ ਕਲਾਂ ਵਿਖੇ ਦੁਸਹਿਰੇ ਦੇ ਸੰਬੰਧ ’ਚ ਝੰਡੇ ਦੀ ਰਸਮ ਅਗਲੀ ਖ਼ਬਰ ਸਾਬਕਾ ਈ. ਟੀ. ਓ. ਹਰਦਿਆਲ ਸਿੰਘ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ
Ad Position 24