05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਤੀਸਰੀ ਵਾਰ ਸੈਨੇਟਰ ਬਣੇ ਪ੍ਰੋ. ਸੰਦੀਪ ਸਿੰਘ ਸੀਕਰੀ ਦਾ ਹਰਿਆਣਾ ’ਚ ਸਨਮਾਨ

ਹਰਿਆਣਾ, 4 ਅਕਤੂਬਰ (ਹਰਮੇਲ ਸਿੰਘ ਖੱਖ)-ਜ਼ਿਲ੍ਹਾ ਹੁਸ਼ਿਆਰਪੁਰ ਦੀਆ ਵੱਖ-ਵੱਖ ਮੁਲਾਜ਼ਮ, ਵਿਦਿਆਰਥੀ ਤੇ ਸਮਾਜ ਸੇਵੀ ਜਥੇਬੰਦੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਲਈ ਤੀਸਰੀ ਵਾਰ ਚੁਣੇ ਗਏ ਸਾਬਕਾ ਸਿੰਡੀਕੇਟ ਤੇ ਸੈਨੇਟਰ ਪ੍ਰੋ: ਸੰਦੀਪ ਸਿੰਘ ਸੀਕਰੀ ਦੇ ਸਨਮਾਨ ’ਚ ਵਿਸ਼ਾਲ ਇਕੱਤਰਤਾ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪ੍ਰੋ: ਸੀਕਰੀ ਪਿਛਲੇ ਲੰਮੇ ਸਮੇਂ ਤੋਂ ਸੂਬੇ ਦੇ ਵਿਦਿਆਰਥੀਆਂ, ਮੁਲਾਜ਼ਮਾਂ ਤੇ ਬੇਰੁਜ਼ਗਾਰ ਨੌਜਵਾਨਾਂ ਦੇ ਹਿਤਾਂ ਲਈ ਸਰਗਰਮ ਆਗੂ ਵਜੋਂ ਇਕ ਸਮਰੱਥ ਤੇ ਪ੍ਰਵਾਨਿਤ ਆਗੂ ਵਜੋਂ ਵਿਚਰ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 05-10-2026
ਹਰਿਆਣਾ, 4 ਅਕਤੂਬਰ (ਹਰਮੇਲ ਸਿੰਘ ਖੱਖ)-ਜ਼ਿਲ੍ਹਾ ਹੁਸ਼ਿਆਰਪੁਰ ਦੀਆ ਵੱਖ-ਵੱਖ ਮੁਲਾਜ਼ਮ, ਵਿਦਿਆਰਥੀ ਤੇ ਸਮਾਜ ਸੇਵੀ ਜਥੇਬੰਦੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਲਈ ਤੀਸਰੀ ਵਾਰ ਚੁਣੇ ਗਏ ਸਾਬਕਾ ਸਿੰਡੀਕੇਟ ਤੇ ਸੈਨੇਟਰ ਪ੍ਰੋ: ਸੰਦੀਪ ਸਿੰਘ ਸੀਕਰੀ ਦੇ ਸਨਮਾਨ ’ਚ ਵਿਸ਼ਾਲ ਇਕੱਤਰਤਾ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪ੍ਰੋ: ਸੀਕਰੀ ਪਿਛਲੇ ਲੰਮੇ ਸਮੇਂ ਤੋਂ ਸੂਬੇ ਦੇ ਵਿਦਿਆਰਥੀਆਂ, ਮੁਲਾਜ਼ਮਾਂ ਤੇ ਬੇਰੁਜ਼ਗਾਰ ਨੌਜਵਾਨਾਂ ਦੇ ਹਿਤਾਂ ਲਈ ਸਰਗਰਮ ਆਗੂ ਵਜੋਂ ਇਕ ਸਮਰੱਥ ਤੇ ਪ੍ਰਵਾਨਿਤ ਆਗੂ ਵਜੋਂ ਵਿਚਰ ਰਿਹਾ ਹੈ। ਬੁਲਾਰਿਆਂ ਕਿਹਾ ਕਿ ਪ੍ਰੋ: ਸੰਦੀਪ ਸਿੰਘ ਸੀਕਰੀ ਨੇ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਆਨ ਲਾਈਨ ਯਕੀਨੀ ਬਣਾਉਣ, ਫ਼ੀਸਾਂ ਦੇ ਨਿਯੰਤਰਣ, ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਕੀ ਪੱਧਰ ਤੇ ਅਣਲੋੜੀਦੀ ਖੱਜਲ ਖ਼ੁਆਰੀ ਰੋਕਣ, ਸੂਬੇ ਮੁਲਾਜ਼ਮਾਂ ਤੇ ਬੇਰੁਜ਼ਗਾਰਾਂ ਦੇ ਹਿਤਾਂ, ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਐਡਹਾਕ ਤੇ ਗੈੱਸਟ ਫੈਕਲਟੀ ਅਧਿਆਪਕਾਂ ਦੇ ਰੁਜ਼ਗਾਰ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਜੱਦੋ ਜਹਿਦ ਜਾਰੀ ਰੱਖੀ ਹੈ। ਇਸ ਮੌਕੇ ਅਕਾਲੀ ਦਲ ਹਰਿਆਣਾ ਦੇ ਸਰਕਲ ਪ੍ਰਧਾਨ ਜਸਪਾਲ ਸਿੰਘ ਚੱਕ ਗੁਜਰਾਂ, ਸਹਿਕਾਰੀ ਬੈਕ ਹੁਸ਼ਿਆਰਪੁਰ ਦੇ ਡਾਇਰੈਕਟਰ ਪਰਮਿੰਦਰ ਸਿੰਘ ਪਨੂੰ,ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਸਤਪਾਲ ਸਿੰਘ ਭੁਲਾਣਾ, ਸੁਖਵਿੰਦਰ ਸਿੰਘ ਰਿਆੜ, ਪ੍ਰਿੰਸੀਪਲ ਹਰਜਿੰਦਰ ਸਿੰਘ, ਮੈਨੇਜਰ ਕਰਨੈਲ ਸਿੰਘ, ਨੰ: ਚਰਨਜੀਤ ਸਿੰਘ ਰੂਬੀ, ਜਸਦੀਪ ਸਿੰਘ ਲਾਂਬੜਾ, ਪ੍ਰਿੰ.: ਰਾਮ ਆਸਰਾ, ਪ੍ਰਿੰਸੀਪਲ ਧਰਮਿੰਦਰ ਸਿੰਘ, ਅਧਿਆਪਕ ਆਗੂ ਸੁਰਜੀਤ ਰਾਜਾ, ਸੁਖਦੇਵ ਕਾਜਲ, ਸਰਬਜੀਤ ਸਿੰਘ ਕੰਗ, ਜਗਤਜੀਤ ਸਿੰਘ, ਪ੍ਰਿੰਸੀਪਲ ਰੀਟਾ ਸੈਣੀ, ਮਾ: ਜਤਿੰਦਰ ਸਿੰਘ, ਜਰਨੈਲ ਸਿੰਘ ਡੱਲੇਵਾਲ, ਅਮਰਜੀਤ ਸਿੰਘ ਨੀਲਾ ਨਲੋਆ, ਵਰਿੰਦਰ ਸਿੰਘ ਗਿੱਲ, ਜਰਨੈਲ ਸਿੰਘ ਸੀਕਰੀ, ਪ੍ਰਭਦੀਪ ਸਿੰਘ ਹਨੀ ਸੋਢੀ, ਅਮਰੀਕ ਸਿੰਘ, ਯਸ਼ਪਾਲ, ਪ੍ਰਦੀਪ ਸਹੋਤਾ, ਰਾਜ ਕੁਮਾਰ, ਅਵਤਾਰ ਸਿੰਘ ਬੱਸੀ ਕਾਲੇ ਖ਼ਾਨ, ਮਨਦੀਪ ਕੌਰ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਬਿਸ਼ਨ ਸਿੰਘ ਨੂੰ ਸਮਰਪਿਤ ਕੀਰਤਨ ਦਰਬਾਰ ਸੰਬੰਧੀ ਪੋਸਟਰ ਜਾਰੀ ਅਗਲੀ ਖ਼ਬਰ ਵਿਧਾਇਕ ਘੁੰਮਣ ਨੇ ਦਾਣਾ ਮੰਡੀ ਦਾਤਾਰਪੁਰ ’ਚ ਕਰਵਾਈ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ
Ad Position 24