04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਜ਼ਿਲ੍ਹਾ ਤੇ ਸੂਬਾਈ ਮੁਕਾਬਲਿਆਂ ’ਚ ਜੇਤੂਆਂ ਦਾ ਸਨਮਾਨ

ਟਾਂਡਾ ਉੜਮੁੜ, 4 ਅਕਤੂਬਰ (ਭਗਵਾਨ ਸਿੰਘ ਸੈਣੀ)-ਸਕੂਲ ਆਫ਼ ਐਮੀਨੈਂਸ ਟਾਂਡਾ ਵਿਚ ਹੋਏ ਸਨਮਾਨ ਸਮਾਗਮ ਦੌਰਾਨ ਸਕੂਲ ਪ੍ਰਬੰਧਕਾਂ ਨੇ 70ਵੀਆਂ ਸਕੂਲ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਹੈ। ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਅਗਵਾਈ ਵਿਚ ਕਰਵਾਏ ਸਮਾਗਮ ਦੌਰਾਨ ਕੋਚ ਗੁਰਚਰਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਸਕੂਲ ਦੀ ਅੰਡਰ 17 ਅੰਡਰ 19 ਸਾਲ ਵਰਗ ਦੀਆਂ ਬਾਸਕਟਬਾਲ ਟੀਮਾਂ ਜ਼ਿਲ੍ਹਾ ਜੇਤੂ ਬਣੀਆਂ ਹਨ।

Ad Position 21
No active advertisement
ਅਜੀਤ ਡੈਸਕ 05-10-2026
ਟਾਂਡਾ ਉੜਮੁੜ, 4 ਅਕਤੂਬਰ (ਭਗਵਾਨ ਸਿੰਘ ਸੈਣੀ)-ਸਕੂਲ ਆਫ਼ ਐਮੀਨੈਂਸ ਟਾਂਡਾ ਵਿਚ ਹੋਏ ਸਨਮਾਨ ਸਮਾਗਮ ਦੌਰਾਨ ਸਕੂਲ ਪ੍ਰਬੰਧਕਾਂ ਨੇ 70ਵੀਆਂ ਸਕੂਲ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਹੈ। ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਅਗਵਾਈ ਵਿਚ ਕਰਵਾਏ ਸਮਾਗਮ ਦੌਰਾਨ ਕੋਚ ਗੁਰਚਰਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਸਕੂਲ ਦੀ ਅੰਡਰ 17 ਅੰਡਰ 19 ਸਾਲ ਵਰਗ ਦੀਆਂ ਬਾਸਕਟਬਾਲ ਟੀਮਾਂ ਜ਼ਿਲ੍ਹਾ ਜੇਤੂ ਬਣੀਆਂ ਹਨ। ਇਸੇ ਤਰ੍ਹਾਂ ਵੁਸ਼ੂ ਵਿਚ ਜਸਮੀਤ ਭਾਟੀਆ ਨੇ ਅੰਡਰ 19 ਸਾਲ ਵਰਗ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਕਿੱਕ ਬਾਕਸਿੰਗ ਅੰਡਰ 17 ਵਰਗ ਵਿਚ ਮਨਕੀਰਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਅਥਲੈਟਿਕ ’ਚ 200 ਮੀਟਰ ਤੇ 400 ਮੀਟਰ ਦੌੜ ਵਿਚ ਐਨਾ ਸੈਣੀ ਨੇ ਪਹਿਲਾ ਸਥਾਨ ਹਾਸਿਲ ਕੀਤਾ। ਵੇਟ ਲਿਫ਼ਟਿੰਗ ਅੰਡਰ 17 ਵਰਗ ਵਿਚ ਤੇਜਸ ਠੇਠਰ ਨੇ ਸੂਬਾਈ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਪ੍ਰਿੰਸੀਪਲ ਸੁਖਵਿੰਦਰ ਕੌਰ ਤੇ ਸਮੂਹ ਸਟਾਫ਼ ਮੈਂਬਰਾਂ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਆਖਿਆ ਕਿ ਉਹ ਹੁਣ ਸੂਬਾਈ ਖੇਡਾਂ ਲਈ ਸਖ਼ਤ ਮਿਹਨਤ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕਰਨ। ਇਸ ਮੌਕੇ ਅਰਵਿੰਦਰ ਜੀਤ ਸਿੰਘ, ਸਤਵਿੰਦਰ ਸਿੰਘ, ਸੁਖਜਿੰਦਰ ਸਿੰਘ, ਬਲਜਿੰਦਰ ਸਿੰਘ, ਲੋਕੇਸ਼ ਵਸ਼ਿਸ਼ਟ, ਵਿਕਰਮ ਸਿੰਘ, ਰੇਖਾ ਕਾਲੜਾ, ਰਿਤੂ ਰਾਣੀ, ਅਮਿਤ ਬੱਸੀ, ਸੁਰੇਸ਼ ਕੁਮਾਰ, ਸੁਖਜੀਤ ਸਿੰਘ, ਰਜਨੀ, ਅੰਜੂ ਅਰੋੜਾ, ਰਾਜਦੀਪ ਕੌਰ, ਨਿਰਲੇਪ ਕੌਰ, ਕਮਲੇਸ਼ ਕੌਰ, ਅਰਚਨਾ, ਸੁਖਜੀਤ ਕੌਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਡੇਰਾ ਅੰਗੀਠਾ ਸਾਹਿਬ ਵਿਖੇ ਸੰਤ ਬਾਬਾ ਜਵਾਲਾ ਸਿੰਘ ਦੀ ਬਰਸੀ ਸੰਬੰਧੀ ਸਮਾਗਮ ਅਗਲੀ ਖ਼ਬਰ ਆਦੀਆ ਵਲੋਂ ਦਾਣਾ ਮੰਡੀ ਸ਼ਾਮਚੁਰਾਸੀ ਦਾ ਦੌਰਾ
Ad Position 24