04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

‘ ਖੇਡਾ ਵਤਨ ਪੰਜਾਬ ਦੀਆਂ 2026’ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਸੱਤਵੇਂ ਦਿਨ ਫਾਈਨਲ ਮੁਕਾਬਲੇ ਕਰਵਾਏ

ਹੁਸ਼ਿਆਰਪੁਰ, 4 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਰਕਾਰ ਖੇਡ ਵਿਭਾਗ ਵਲੋਂ ‘ਖੇਡਾ ਵਤਨ ਪੰਜਾਬ ਦੀਆਂ 2026’ ਅਧੀਨ ਜ਼ਿਲ੍ਹਾ ਪੱਧਰ ਖੇਡਾਂ ਦੇ ਸੱਤਵੇਂ ਦਿਨ ਵੱਖ-ਵੱਖ ਖੇਡਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫਸਰ,ਹੁਸ਼ਿਆਰਪੁਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਾ ਪੱਧਰ ਖੇਡਾਂ ਵਿਚ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ।

Ad Position 21
No active advertisement
ਇੰਡੋਰ ਸਟੇਡੀਅਮ ਵਿਖੇ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਂਦੇ ਹੋਏ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਤੇ ਹੋਰ। ਤਸਵੀਰ : ਹਮਸ਼ਾਇਨ ਸਟੂਡੀਓ 05-10-2026
ਹੁਸ਼ਿਆਰਪੁਰ, 4 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਰਕਾਰ ਖੇਡ ਵਿਭਾਗ ਵਲੋਂ ‘ਖੇਡਾ ਵਤਨ ਪੰਜਾਬ ਦੀਆਂ 2026’ ਅਧੀਨ ਜ਼ਿਲ੍ਹਾ ਪੱਧਰ ਖੇਡਾਂ ਦੇ ਸੱਤਵੇਂ ਦਿਨ ਵੱਖ-ਵੱਖ ਖੇਡਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫਸਰ,ਹੁਸ਼ਿਆਰਪੁਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਾ ਪੱਧਰ ਖੇਡਾਂ ਵਿਚ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ। ਇੰਡੋਰ ਸਟੇਡੀਅਮ ਨੇੜੇ ਵੱਡਾ ਡਾਕਖਾਨਾ, ਹੁਸ਼ਿਆਰਪੁਰ ਵਿਖੇ ਵਿਧਾਇਕ ਬ੍ਰਹੰਮ ਸ਼ੰਕਰ ਜਿੰਪਾ ਵਲੋਂ ਸ਼ਿਰਕਤ ਕੀਤੀ ਗਈ ਤੇ ਖਿਡਾਰੀਆਂ ਨੂੰ ਖੇਡਾਂ ਵੱਲ ਜਾਗਰੂਕ ਕੀਤਾ। ਇਡੋਰ ਸਟੇਡੀਅਮ, ਹੁਸ਼ਿਆਰਪੁਰ ਵਿਖੇ ਬਾਕਸਿੰਗ ਤੇ ਜੂਡੋ ਖੇਡ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਖੇਡ ਬਾਕਸਿੰਗ ਵਿਚ ਅੰਡਰ-21 ਸਾਲ ਲੜਕੀਆਂ ਦੀ ਫਾਈਟ 45-48 ਕਿੱਲੋ ਭਾਰ ਵਰਗ ਵਿਚ ਰਾਧਿਕਾ ਨੇ ਪਹਿਲਾ ਅਤੇ ਪਲਕ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 45-51 ਕਿੱਲੋਗ੍ਰਾਮ ਭਾਰ ਵਰਗ ਦੀ ਫਾਈਟ ਵਿਚ ਨਤਾਸ਼ਾ ਨੇ ਪਹਿਲਾ, ਪਿੰਕੀ ਨੇ ਦੂਜਾ ਅਤੇ ਕਸ਼ਿਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ, 51-54 ਕਿ.ਗ੍ਰਾ ਭਾਰ ਵਰਗ ਵਿਚ ਜੈਸਮੀਨ ਨੇ ਪਹਿਲਾ, ਪ੍ਰਿਅੰਕਾ ਨੇ ਦੂਜਾ ਤੇ ਰਾਜਪ੍ਰੀਤ ਕੌਰ ਨੈ ਤੀਜਾ ਸਥਾਨ ਪ੍ਰਾਪਤ ਕੀਤਾ। 21-30 ਸਾਲ ਵਿਚ ਲੜਕੀਆਂ ਨੇ 51-54 ਕਿ. ਗ੍ਰਾ: ਭਾਰ ਵਰਗ ਦੀ ਫਾਈਟ ਵਿਚ ਅਨੀਸ਼ਾ ਨੇ ਪਹਿਲਾ ਅਤੇ ਨਿਕਿਤਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 70-75 ਕਿੱਲੋਗ੍ਰਾਮ ਭਾਰ ਵਰਗ ਵਿਚ ਰੇਨੂੰ ਦੇਵੀ ਨੇ ਪਹਿਲਾ ਸਥਾਨ ਤੇ ਪ੍ਰੀਤੀ ਬੰਗੜ ਨੇ ਦੂਜਾ ਸਥਾਨ ਪ੍ਰਾਪਤ ਕੀਤਾ, 81 ਕਿੱਲੋਗ੍ਰਾਮ ਭਾਰ ਵਰਗ ਤੋਂ ਉੱਪਰ ਦੀ ਫਾਈਟ ਵਿਚ ਤਰਨਵੀਰ ਕੌਰ ਨੇ ਪਹਿਲਾ ਅਤੇ ਆਂਚਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-21 ਸਾਲ ਲੜਕਿਆਂ ਦੀ ਫਾਈਟ ਵਿਚ 50-52 ਕਿੱਲੋਗ੍ਰਾਮ ਭਾਰ ਵਰਗ ਵਿਚ ਕਰਿਸ਼ ਸ਼ਰਮਾ ਨੇ ਪਹਿਲਾ ਸਥਾਨ, ਦਿਵਿਆਂਸ਼ ਜਗੋਪੋਤਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 55-60 ਕਿੱਲੋ ਭਾਰ ਵਰਗ ਵਿਚ ਜੈ ਕਪੂਰ ਨੇ ਪਹਿਲਾ ਅਤੇ ਸਾਗਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 60 ਤੋਂ 65 ਕਿਲੋਗ੍ਰਾਮ ਭਾਰ ਵਰਗ ਵਿਚ ਕੁਲਾਲ ਝਾ ਪਹਿਲੇ, ਪਰਵੇਸ਼ ਦੂਜੇ ਤੇ ਅਥਰਵ ਤੀਜੇ ਸਥਾਨ ’ਤੇ ਰਿਹਾ। ਇਸ ਦੇ ਨਾਲ ਹੀ ਬਾਕਸਿੰਗ ਖੇਡ ਦੇ ਫਾਈਨ ਮੁਕਾਬਲੇ ਕਰਵਾਉਣ ਤੋਂ ਬਾਅਦ ਤਗਮੇ ਵੰਡੇ ਗਏੇ। ਬਾਸਕਟਬਾਲ ਖੇਡ ਦੇ ਫਾਈਨ ਮੁਕਾਬਲੇ ਲਾਜਵੰਤੀ ਇੰਡੋਰ ਸਟੈਡੀਅਮ ਵਿਚ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਅੰਡਰ-17 ਸਾਲ ਲੜਕੀਆਂ ਦੀ ਟੀਮ ਵਿਚੋਂ ਲਾਜਵੰਤੀ ਇੰਡੋਰ ਸਟੇਡੀਅਮ, ਹੁਸ਼ਿਆਰਪੁਰ ਦੀ ਟੀਮ ਨੇ 26-15 ਦੇ ਅੰਕਾਂ ਦੇ ਫਰਕ ਨਾਲ ਜੈਮਸ ਕੈਂਬਰਿਜ਼ ਸਕੂਲ, ਹੁਸ਼ਿਆਰਪੁਰ ਨੂੰ ਹਰਾ ਕੇ ਸੋਨੇ ਦਾ ਤਗਮਾ ਹਾਸਿਲ ਕੀਤਾ। ਇਸੇ ਤਰ੍ਹਾਂ ਦਿੱਲੀ ਇੰਟਰਨੈਸ਼ਨਲ ਸਕੂਲ, ਹੁਸ਼ਿਆਰਪੁਰ ਨੇ 26-08 ਦੇ ਅੰਕਾਂ ਦੇ ਫਰਕ ਨਾਲ ਨੈਕਸਸ ਅਕੈਡਮੀ ਨੂੰ ਹਰਾਇਆ। ਇਸੇ ਤਰ੍ਹਾਂ ਜੈਮਸ ਕੈਂਬਰਿਜ ਸਕੂਲ, ਹੁਸ਼ਿਆਰਪੁਰ ਦੀ ਟੀਮ ਨੇ ਨੈਕਸਸ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅੰਡਰ-21-30 ਸਾਲ ਲੜਕੀਆਂ ਦਸੂਹਾ ਦੀ ਟੀਮ ਨੇ 39-38 ਦੇ ਅੰਕਾਂ ਦੇ ਫਰਕ ਨਾਲ ਲਾਜਵੰਤੀ ਸਟੇਡੀਅਮ ਦੀ ਟੀਮ ਨੂੰ ਹਰਾਇਆ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੀਆਂ ਖੇਡਾਂ ਦੇ ਫਾਈਨਲ ਮੁਕਾਬਲੇ ਭਲਕੇ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬੰਗਾ ਦੀ ਮੀਟਿੰਗ ਅਗਲੀ ਖ਼ਬਰ ਕਾਂਗਰਸੀ ਆਗੂ ਐਡ. ਰਣਜੀਤ ਕੁਮਾਰ ਨੇ ਵਿਧਾਨ ਸਭਾ ਹਲਕਾ ਚੱਬੇਵਾਲ ’ਚ ਚੋਣ ਦਫਤਰ ਖੋਲ੍ਹਿਆ
Ad Position 24