08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਹਲਕਾ ਇੰਚਾਰਜ ਬਣਨ ’ਤੇ ਗੁਰਪ੍ਰੀਤ ਸਿੰਘ ਬਿੱਕਾ ਚੀਮਾ ਦਾ ਵਿਸ਼ੇਸ਼ ਸਨਮਾਨ

ਮੁਕੇਰੀਆਂ, 7 ਅਕਤੂਬਰ (ਰਾਮਗੜ੍ਹੀਆ)- ਜ਼ਿਲ੍ਹਾ ਭਾਜਪਾ ਪ੍ਰਧਾਨ ਸੰਜੀਵ ਸਿੰਘ ਮਿਨਹਾਸ ਦੀ ਅਗਵਾਈ ਹੇਠ ਮੁਕੇਰੀਆਂ ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜਿਆ। ਇਸ ਮੌਕੇ ਸਾਬਕਾ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਵਿਸ਼ੇਸ਼ ਮਹਿਮਾਨ ਸਨ।

Ad Position 21
No active advertisement
ਗੁਰਪ੍ਰੀਤ ਸਿੰਘ ਬਿੱਕਾ ਚੀਮਾ ਦਾ ਸਨਮਾਨ ਕਰਦੇ ਹੋਏ ਜਨਮਜੀਤ ਸਿੰਘ ਘੁੰਮਣ ਅਤੇ ਹੋਰ। ਤਸਵੀਰ : ਕੌਸ਼ਲ 08-10-2026
ਮੁਕੇਰੀਆਂ, 7 ਅਕਤੂਬਰ (ਰਾਮਗੜ੍ਹੀਆ)- ਜ਼ਿਲ੍ਹਾ ਭਾਜਪਾ ਪ੍ਰਧਾਨ ਸੰਜੀਵ ਸਿੰਘ ਮਿਨਹਾਸ ਦੀ ਅਗਵਾਈ ਹੇਠ ਮੁਕੇਰੀਆਂ ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜਿਆ। ਇਸ ਮੌਕੇ ਸਾਬਕਾ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਵਿਸ਼ੇਸ਼ ਮਹਿਮਾਨ ਸਨ। ਉਨ੍ਹਾਂ ਨੇ ਪੰਜਾਬ ਮੁੱਖ ਮੰਤਰੀ ਦਫ਼ਤਰ (ਸੀ.ਐਮ.ਓ.) ਨੂੰ ਭ੍ਰਿਸ਼ਟਾਚਾਰ ਦਾ ਅੱਡਾ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਭ੍ਰਿਸ਼ਟ ਅਧਿਕਾਰੀਆਂ ਨੂੰ ਬਚਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਦੇ ਓ.ਐਸ.ਡੀ. ਰਾਜਵੀਰ ਘੁੰਮਣ ਅਤੇ ਮੁੱਖ ਮੰਤਰੀ ਦਫ਼ਤਰ ਨਾਲ ਸਬੰਧਿਤ ਭ੍ਰਿਸ਼ਟਾਚਾਰ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਲੋਂ ਚੁਨੌਤੀ ਦੇਣਾ ਇਸ ਦਾ ਪੱਕਾ ਸਬੂਤ ਹੈ। ਭਾਜਪਾ ਜ਼ਿਲ੍ਹਾ ਪ੍ਰਧਾਨ ਮਿਨਹਾਸ ਨੇ ਹਾਈਕੋਰਟ ਵਲੋਂ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਫ਼ੈਸਲੇ ਨੇ ਸਰਕਾਰ ਦੇ ‘ਪੱਕੇ ਇਮਾਨਦਾਰੀ’ ਦੇ ਦਾਅਵਿਆਂ ’ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਈ ਡੀ ਵਲੋਂ ਪੰਜਾਬ ਡੀ . ਜੀ.ਪੀ. ਨੂੰ ਤਿੰਨ ਪੱਤਰ ਭੇਜਣ ਦੇ ਬਾਵਜੂਦ, ਪੰਜਾਬ ਪੁਲਿਸ ਨੇ ਐਫ.ਆਈ.ਆਰ. ਦਰਜ ਨਹੀਂ ਕੀਤੀ। ਜੇਕਰ ਪੰਜਾਬ ਸਰਕਾਰ ਸੱਚੀ ਹੁੰਦੀ ਤਾਂ ਉਹ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਦਾ ਹੁਕਮ ਦੇ ਸਕਦੀ ਸੀ। ਇਸ ਮੌਕੇ ਰਘੂਨਾਥ ਸਿੰਘ ਰਾਣਾ, ਅਜੈ ਕੌਸ਼ਲ ਸੇਠੂ, ਪ੍ਰਦੀਪ ਪਲਾਹਾ, ਸੰਦੀਪ ਮਿਨਹਾਸ, ਸੰਗਰਾਮ ਸਿੰਘ, ਅਨਿਲ ਵਸ਼ਿਸ਼ਟ, ਸੁਸ਼ੀਲ ਕੁਮਾਰ ਸ਼ਰਮਾ, ਵਿਕਾਸ ਮਨਕੋਟੀਆ, ਕੈਪਟਨ ਕਰਨ ਸਿੰਘ, ਅੰਮ੍ਰਿਤ ਧਨੋਆ, ਸ਼ਮੀ ਵਸ਼ਿਸ਼ਟ, ਰਘੂਨਾਥ ਸਿੰਘ ਜਨਰਲ ਸਕੱਤਰ, ਰਜਿੰਦਰ ਸ਼ੋਟੂ, ਵਿਨੋਦ ਕੁਮਾਰ ਮਿੱਠੂ, ਡਿੱਕੀ ਰਾਮ ਸਿੰਘ, ਸਵਰਨ ਸਿੰਘ, ਸਵਰਨ ਸਿੰਘ, ਸਵਰਨ ਸਿੰਘ, ਸ. ਚਰਨਜੀਤ ਸਿੰਘ, ਪੁਸ਼ਵਿੰਦਰ, ਵਿਪਨ ਕੁਮਾਰ, ਪ੍ਰਿੰਸ ਕੁਮਾਰ ਜੌਲੀ, ਜਸਵਿੰਦਰ ਸਿੰਘ, ਅਮਨਦੀਪ ਸ਼ਰਮਾ, ਨੇਕ ਮਿਨਹਾਸ, ਅੰਜਨਾ ਕਟੋਚ, ਅਨੀਤਾ ਰਾਣੀ, ਜੋਤੀ ਪਰਵਾ, ਅਨੂ ਠਾਕੁਰ, ਅੰਕਿਤ ਰਾਣਾ, ਡਿੰਪਲ ਸੂਰੀ, ਸੁਨੀਲ ਕੁਮਾਰ ਏ. ਡਿੰਪੀ, ਮਨੋਜ ਕੁਮਾਰ, ਪਰਵੀਨ ਸ਼ਰਮਾ, ਸ਼ਿਵਮ ਸ਼ਰਮਾ, ਰਜਿੰਦਰ ਮਹਾਜਨ, ਰਾਜੇਸ਼ ਵਰਮਾ ਆਦਿ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ.ਸ.ਸ.ਫ. ਵਲੋਂ 10 ਦੀ ਸੰਗਰੂਰ ਰੈਲੀ ’ਚ ਭਰਵੀਂ ਸ਼ਮੂਲੀਅਤ ਦਾ ਐਲਾਨ ਅਗਲੀ ਖ਼ਬਰ ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
Ad Position 24